ਚਿੱਟੇ ਦੇ ਟੀਕੇ ਲਾਉਣ ਵਾਲੇ ਜੁਆਕ ਨੇ ਕਰਤਾ ਵੱਡਾ ਕਾਂਡ, ਮੁਹੱਲੇ ਵਾਲਿਆਂ ਦੇ ਵੀ ਉੱਡ ਗਏ ਹੋਸ਼

ਪੰਜਾਬ ਸਰਕਾਰ ਕਹਿੰਦੀ ਹੈ ਕਿ ਉਸ ਨੇ ਸੂਬੇ ਵਿੱਚੋਂ ਅਮਲ ਦਾ ਲੱਕ ਤੋੜ ਦਿੱਤਾ ਹੈ ਪਰ ਇਸ ਦੇ ਬਾਵਜੂਦ ਵੀ ਅਮਲ ਨਾਲ ਸੰਬੰਧਤ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਅਮਲ ਦੀ ਦਲਦਲ ਵਿੱਚ ਫਸੇ ਲੋਕ ਚੋਰੀਆਂ ਵੀ ਕਰਦੇ ਹਨ। ਮੁਕਤਸਰ ਸਾਹਿਬ ਦੇ ਗਿੱਦੜਬਾਹਾ ਤੋਂ 12-13 ਸਾਲ ਦੇ ਇਕ ਲੜਕੇ ਨੂੰ ਮੁਹੱਲਾ ਵਾਸੀਆਂ ਨੇ ਕਾਬੂ ਕੀਤਾ ਹੈ। ਜਿਸ ਤੇ ਚੋਰੀਆਂ ਕਰਨ ਦੇ ਦੋਸ਼ ਹਨ। ਇਸ ਤੋਂ ਬਿਨਾਂ ਉਸ ਦੀਆਂ ਬਾਹਾਂ ਤੇ ਸੂਈਆਂ ਦੇ ਨਿਸ਼ਾਨ ਹਨ। ਇਸ ਤੋਂ ਜਾਪਦਾ ਹੈ ਕਿ ਉਹ ਅਮਲ ਦੇ ਟੀਕੇ ਲਗਵਾਉਂਦਾ ਹੈ।

ਵਿੱਕੀ ਥੋਰੀ ਨਾਮ ਦੇ ਵਿਅਕਤੀ ਦਾ ਕਹਿਣਾ ਹੈ ਕਿ ਇਸ ਲੜਕੇ ਨੂੰ ਕਈ ਵਾਰ ਫੜ ਕੇ ਥਾਣੇ ਫੜਾਇਆ ਗਿਆ ਹੈ ਪਰ ਪੁਲੀਸ ਉਸ ਨੂੰ ਹਰ ਵਾਰ ਛੱਡ ਦਿੰਦੀ ਹੈ। ਉਹ ਜਿਥੋਂ ਅਮਲ ਹਾਸਲ ਕਰਦਾ ਹੈ, ਉਨ੍ਹਾਂ ਦੇ ਨਾਮ ਵੀ ਦੱਸਦਾ ਹੈ ਪਰ ਪੁਲੀਸ ਕੋਈ ਕਾਰਵਾਈ ਨਹੀਂ ਕਰਦੀ। ਮਨਪ੍ਰੀਤ ਸ਼ਰਮਾ ਦਾ ਕਹਿਣਾ ਹੈ ਕਿ ਕੁਝ ਲੜਕੇ ਮਿਲ ਕੇ ਮੋਬਾਇਲ ਚੋਰੀ ਕਰਦੇ ਹਨ। ਇਹ ਲੜਕਾ ਰਾਤ ਸਮੇਂ ਉਨ੍ਹਾਂ ਦੇ ਘਰ ਜਾ ਵੜਿਆ ਸੀ। ਪਤਾ ਲੱਗਣ ਤੇ ਫਿਰ ਇਹ ਗੁਆਂਢੀਆਂ ਦੇ ਘਰ ਚਲਾ ਗਿਆ। ਜਿੱਥੇ ਸਵੇਰੇ 5 ਵਜੇ ਰੌਲਾ ਪੈ ਗਿਆ।

ਲਾਲ ਚੰਦ ਨਾਮ ਦੇ ਵਿਅਕਤੀ ਦਾ ਕਹਿਣਾ ਹੈ ਕਿ ਇਹ ਲੜਕਾ ਉਸ ਨੂੰ ਪੁੱਛਣ ਲੱਗਾ ਕਿ ਉਹ ਅਜੇ ਸੁੱਤਾ ਕਿਉਂ ਨਹੀਂ। ਉਸ ਦਾ ਮੋਬਾਇਲ ਚੋਰੀ ਹੋ ਗਿਆ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ। ਇਸ ਬਾਰੇ ਉਨ੍ਹਾਂ ਨੇ ਜਾਂਚ ਕੀਤੀ। ਪਤਾ ਲੱਗਾ ਹੈ ਕਿ ਕੁਝ ਸਮਾਂ ਪਹਿਲਾਂ ਇਸ ਲੜਕੇ ਦੀ ਮਾਂ ਦਮ ਤੋੜ ਗਈ ਸੀ ਅਤੇ ਉਸ ਦਾ ਪਿਤਾ ਕੰਮ ਦੇ ਸਿਲਸਿਲੇ ਵਿੱਚ ਅੰਮ੍ਰਿਤਸਰ ਚਲਾ ਗਿਆ ਸੀ ਅਤੇ ਬੱਚਾ ਆਪਣੀ ਭੈਣ ਕੋਲ ਰਹਿੰਦਾ ਸੀ।

ਕੁਝ ਦਿਨ ਪਹਿਲਾਂ ਇਕ ਚੋਰੀ ਦਾ ਮਾਮਲਾ ਦਰਜ ਹੋਇਆ ਸੀ, ਜਿਸ ਵਿਚ ਇਸ ਬੱਚੇ ਦੀ ਭੈਣ ਵੀ ਨਾਮਜ਼ਦ ਸੀ। ਸੀਨੀਅਰ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਸ ਨੂੰ ਪੁਲੀਸ ਵੱਲੋਂ ਫੜ ਲਿਆ ਗਿਆ ਸੀ। ਉਸ ਨੇ ਕੁਝ ਬੰਦਿਆਂ ਦੇ ਨਾਮ ਲਏ ਹਨ। ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ। ਉਮੀਦ ਐੱਨ ਜੀ ਓ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਉਨ੍ਹਾਂ ਨੂੰ ਇਕ ਲੜਕੇ ਦੀ ਮਦਦ ਕਰਨ ਲਈ ਕਿਹਾ ਗਿਆ ਸੀ। ਉਨ੍ਹਾਂ ਨੇ ਉਸ ਛੋਟੇ ਲੜਕੇ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਸੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *