ਜਨਮਦਿਨ ਦੀ ਪਾਰਟੀ ਚ ਹੋਇਆ ਦਿਲ ਦਹਲਾਉ ਕਾਂਡ, ਕੇਕ ਪਿੱਛੇ ਪੈ ਗਿਆ ਵੱਡਾ ਸਿਆਪਾ

ਸਾਡੀ ਨੌਜਵਾਨ ਪੀੜ੍ਹੀ ਕਿਸ ਰਸਤੇ ਤੇ ਪੈ ਗਈ ਹੈ? ਕੋਈ ਸਮਾਂ ਸੀ ਜਦੋਂ ਇਨ੍ਹਾਂ ਦੇ ਆਦਰਸ਼ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਦੇਸ਼ ਭਗਤ ਸਨ ਜਾਂ ਇਹ ਨੌਜਵਾਨ ਗਦਰੀ ਬਾਬਿਆਂ ਦੀਆਂ ਬਾਤਾਂ ਪਾਉਂਦੇ ਸਨ ਪਰ ਅੱਜਕੱਲ੍ਹ ਤਾਂ ਕਹਾਣੀ ਹੀ ਉਲਟ ਹੋ ਗਈ ਹੈ। ਨੌਜਵਾਨ ਆਪਸ ਵਿਚ ਖਹਿਬਡ਼ਦੇ ਨਜ਼ਰ ਆਉਂਦੇ ਹਨ। ਹੁਣ ਨੌਜਵਾਨਾਂ ਵਿਚ ਗੱਲਾਂ ਗੈਂਗਸਟਰਾਂ ਦੀਆਂ ਹੁੰਦੀ ਹਨ। ਜ਼ਰਾ ਜਿੰਨੀ ਗੱਲ ਪਿੱਛੇ ਕਿਸੇ ਦੀ ਜਾਨ ਲੈਣ ਤੋਂ ਵੀ ਨਹੀਂ ਝਿਜਕਦੇ।

ਆਪ ਭਾਵੇਂ ਬਾਕੀ ਦੀ ਜ਼ਿੰਦਗੀ ਜੇਲ੍ਹ ਵਿੱਚ ਹੀ ਕਿਉਂ ਨਾ ਗੁਜ਼ਾਰਨੀ ਪਵੇ? ਜਿਹੜੇ ਮਾਤਾ ਪਿਤਾ ਨੇ ਇਨ੍ਹਾਂ ਤੋਂ ਵੱਡੀਆਂ ਵੱਡੀਆਂ ਉਮੀਦਾਂ ਰੱਖੀਆਂ ਹੁੰਦੀਆਂ ਹਨ, ਉਨ੍ਹਾਂ ਨੂੰ ਇਹ ਕੋਰਟ ਕਚਹਿਰੀਆਂ ਚ ਧੱਕੇ ਖਾਣ ਜੋਗੇ ਬਣਾ ਦਿੰਦੇ ਹਨ। ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਜਨਮ ਦਿਨ ਦੀ ਪਾਰਟੀ ਦੌਰਾਨ ਕੁਝ ਦੋਸਤ ਆਪਸ ਵਿੱਚ ਖਹਿਬੜ ਪਏ। ਇਹ ਕੋਈ ਆਮ ਗੱਲ ਬਾਤ ਨਹੀਂ ਸੀ, ਮਾਮਲਾ ਇੰਨਾ ਵੱਧ ਗਿਆ ਕਿ ਇਸ ਤੋਂ ਬਾਅਦ ਨੌਬਤ ਗੋਲੀ ਚੱਲਣ ਤੱਕ ਦੀ ਆ ਗਈ ਅਤੇ 2 ਨੌਜਵਾਨ ਦਮ ਤੋੜ ਗਏ।

ਪੁਲੀਸ ਨੇ ਪੁੱਛ ਗਿੱਛ ਲਈ 5 ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਇੱਥੇ ਹੋਟਲ ਵਿਚ ਇਕ ਨੌਜਵਾਨ ਦੇ ਜਨਮਦਿਨ ਦੀ ਪਾਰਟੀ ਰੱਖੀ ਗਈ ਸੀ। ਪਾਰਟੀ ਦੌਰਾਨ ਕਿਸੇ ਦੇ ਕੇਕ ਲੱਗ ਜਾਣ ਕਾਰਨ 2 ਧਿਰਾਂ ਦੀ ਆਪਸ ਵਿੱਚ ਤੂੰ ਤੂੰ ਮੈਂ ਮੈਂ ਹੋ ਗਈ ਅਤੇ ਗੱਲ ਵਧਦੀ ਵਧਦੀ ਜਿਆਦਾ ਵਧ ਗਈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਹੋਟਲ ਤੋਂ ਬਾਹਰ ਆ ਕੇ ਮਾਮਲਾ ਵਿਗੜ ਗਿਆ।

ਮਨੀ ਢਿੱਲੋਂ ਨਾਮ ਦੇ ਸੁਲਤਾਨਵਿੰਡ ਦੇ ਰਹਿਣ ਵਾਲੇ ਨੌਜਵਾਨ ਨੇ ਗਨ ਚਲਾ ਕੇ 2 ਨੌਜਵਾਨਾਂ ਮਨੀ ਸੁਨਿਆਰਾ ਅਤੇ ਬਿਕਰਮ ਦੀ ਜਾਨ ਲੈ ਲਈ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ 5 ਨੌਜਵਾਨਾਂ ਨੂੰ ਪੁੱਛਗਿੱਛ ਲਈ ਕਾਬੂ ਕੀਤਾ ਹੈ। ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *