ਪੰਜਾਬੀ ਮੁੰਡਿਆਂ ਦੀ ਆਹ ਸਕੀਮ ਦੇਖ ਸਾਰਾ ਪਿੰਡ ਹੈਰਾਨ, ਕੰਧ ਪਾੜਕੇ ਵੜੇ ਬੈੰਕ ਅੰਦਰ, ਅੱਗੇ ਹੋ ਗਈ ਆਹ ਕਲੋਲ

ਪੈਸੇ ਲਈ ਆਦਮੀ ਕੀ ਨਹੀਂ ਕਰਦਾ? ਪੈਸਾ ਹਾਸਲ ਕਰ ਲਈ ਵੱਡੇ ਤੋਂ ਵੱਡੇ ਗ਼ਲਤ ਕਦਮ ਚੁੱਕਦਾ ਹੈ। ਕਈ ਤਾਂ ਬੈਂਕ ਅਤੇ ਏ ਟੀ ਐਮ ਤੋੜਨ ਤਕ ਪਹੁੰਚ ਜਾਂਦੇ ਹਨ। ਉਹ ਇਹ ਵੀ ਨਹੀਂ ਸੋਚਦੇ ਕਿ ਇਸ ਦਾ ਅੰਜਾਮ ਕੀ ਹੋਵੇਗਾ? ਕਪੂਰਥਲਾ ਦੇ ਪਰਮਜੀਤਪੁਰ ਵਿਚ ਕੁਝ ਚੋਰਾਂ ਵੱਲੋਂ ਬੈਂਕ ਵਿਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਉਨ੍ਹਾ ਨੂੰ ਕਾਮਯਾਬੀ ਨਹੀਂ ਮਿਲੀ। ਪੁਲੀਸ ਵੱਲੋਂ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੈਂਕ ਮੈਨੇਜਰ ਨੇ ਜਾਣਕਾਰੀ ਦਿੱਤੀ ਹੈ ਕਿ 13 ਤਾਰੀਖ ਨੂੰ ਉਹ ਸ਼ਾਮ ਦੇ 5 ਵਜੇ ਠੀਕ ਹਾਲਤ ਵਿਚ ਬੈਂਕ ਬੰਦ ਕਰਕੇ ਗਏ ਸਨ।

14 ਅਤੇ 15 ਤਾਰੀਖ ਨੂੰ ਬੈਂਕ ਵਿਚ ਛੁੱਟੀ ਸੀ। ਜਦੋਂ ਉਹ 16 ਤਾਰੀਖ ਨੂੰ ਬੈਂਕ ਵਿੱਚ ਸਵੇਰੇ 9-15 ਵਜੇ ਆਏ ਤਾਂ ਦੇਖਿਆ ਬੈਂਕ ਦੀ ਪਿਛਲੀ ਕੰਧ ਟੁੱਟੀ ਹੋਈ ਸੀ। ਇੱਥੋਂ ਤੱਕ ਕੇ ਸਟ੍ਰਾਂਗ ਰੂਮ ਦੀ ਕੰਧ ਵੀ ਤੋੜ ਦਿੱਤੀ ਗਈ ਸੀ। ਚੋਰਾਂ ਦੁਆਰਾ ਕੈਸ਼ਰੂਮ ਵਿਚ ਪਹੁੰਚ ਕੇ ਕੈਸ਼ ਸੇਫ ਨੂੰ ਤੋੜਨ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ ਸੀ। ਬੈਂਕ ਮੈਨੇਜਰ ਦੇ ਦੱਸਣ ਮੁਤਾਬਕ ਸੀਸੀਟੀਵੀ ਦੇਖਣ ਤੋਂ ਪਤਾ ਲੱਗਦਾ ਹੈ ਕਿ 3 ਵਿਅਕਤੀ ਜਿਨ੍ਹਾਂ ਦੇ ਮੂੰਹ ਲਪੇਟੇ ਹੋਏ ਸਨ, 12-30 ਵਜੇ ਰਾਤ ਨੂੰ ਬੈਂਕ ਵਿੱਚ ਦਾਖ਼ਲ ਹੁੰਦੇ ਹਨ।

ਉਨ੍ਹਾਂ ਨੇ ਡਰਿੱਲ ਅਤੇ ਕਟਰ ਦੀ ਵਰਤੋਂ ਕੀਤੀ ਹੈ। ਚੋਰ ਬੈਂਕ ਵਿਚੋਂ ਨਕਦੀ ਚੋਰੀ ਕਰਨ ਵਿੱਚ ਕਾਮਯਾਬ ਨਹੀਂ ਹੋਏ। ਬੈਂਕ ਮੈਨੇਜਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਮਾਮਲਾ ਬੈਂਕ ਦੇ ਉੱਚ ਅਧਿਕਾਰੀਆਂ ਅਤੇ ਪੁਲੀਸ ਦੇ ਧਿਆਨ ਵਿਚ ਲਿਆ ਦਿੱਤਾ ਹੈ। ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮਹਿਲਾ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਪਰਮਜੀਤਪੁਰ ਤੋਂ ਗ੍ਰਾਮੀਣ ਬੈਂਕ ਦੇ ਮੈਨੇਜਰ ਦੀ ਕਾਲ ਆਈ ਸੀ ਕਿ ਚੋਰਾਂ ਦੁਆਰਾ ਬੈਂਕ ਵਿਚ ਚੋਰੀ ਕਰਨ ਦੀ ਅ-ਸ-ਫ਼-ਲ ਕੋਸ਼ਿਸ਼ ਕੀਤੀ ਗਈ ਹੈ।

ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਜਾਇਜ਼ਾ ਲਿਆ ਹੈ। ਬੈਂਕ ਦੀਆਂ 2 ਕੰਧਾਂ ਦਾ ਨੁਕਸਾਨ ਹੋਇਆ ਹੈ। ਸੀਸੀਟੀਵੀ ਵਿਚ ਚੋਰਾਂ ਨੇ ਮਾਸਕ ਲਗਾਏ ਹੋਏ ਹਨ। ਉਨ੍ਹਾਂ ਨੇ ਸਟਰਾਂਗ ਲਾਕ ਤੋੜਨ ਦੀ ਕੋਸ਼ਿਸ਼ ਕੀਤੀ ਹੈ ਪਰ ਤੋੜ ਨਹੀਂ ਸਕੇ। ਮਹਿਲਾ ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਲਈ 3 ਟੀਮਾਂ ਬਣਾਈਆਂ ਗਈਆਂ ਹਨ। ਆਲੇ ਦੁਆਲੇ ਦੇ ਸੀ ਸੀ ਟੀ ਵੀ ਚੈੱਕ ਕੀਤੇ ਜਾ ਰਹੇ ਹਨ। ਪੁਲਿਸ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *