ਪੁਲਿਸ ਨੇ ਏਅਰਪੋਰਟ ਤੋਂ ਚੁੱਕਿਆ ਪੰਜਾਬੀ ਮੁੰਡਾ, ਦੇਖੋ ਪੰਜਾਬ ਚ ਕਾਂਡ ਕਰਕੇ ਕਿਹੜੇ ਮੁਲਕ ਜਾ ਰਿਹਾ ਸੀ

ਸਾਡੇ ਸਮਾਜ ਵਿਚ ਕਿੰਨੇ ਹੀ ਅਜਿਹੇ ਲੋਕ ਹਨ, ਜੋ ਦੂਸਰਿਆਂ ਨਾਲ ਧੋ-ਖਾ-ਧ-ੜੀ ਕਰੀ ਜਾ ਰਹੇ ਹਨ। ਜਦੋਂ ਇਨ੍ਹਾਂ ਲੋਕਾਂ ਨੂੰ ਲੱਗਦਾ ਹੈ ਕਿ ਉਹ ਫਸ ਸਕਦੇ ਹਨ ਤਾਂ ਉਹ ਵਿਦੇਸ਼ ਭੱਜਣ ਨੂੰ ਤਰਜੀਹ ਦਿੰਦੇ ਹਨ। ਇਕ ਅਜਿਹੇ ਹੀ ਵਿਅਕਤੀ ਨੂੰ ਸੰਗਰੂਰ ਪੁਲੀਸ ਨੇ ਦਿੱਲੀ ਦੇ ਏਅਰਪੋਰਟ ਤੋਂ ਕਾਬੂ ਕੀਤਾ ਹੈ। ਇਸ ਵਿਅਕਤੀ ਤੇ ਲੋਕਾਂ ਦੇ ਕਰੋੜਾਂ ਰੁਪਏ ਹੜੱਪ ਜਾਣ ਦੇ ਦੋਸ਼ ਹਨ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਥਾਣਾ ਸਿਟੀ ਸੰਗਰੂਰ ਵਿਚ ਗੁਰਪਿੰਦਰਪਾਲ ਸਿੰਘ ਪਾਲੀ ਪੁੱਤਰ ਸੁਖਵਿੰਦਰ ਸਿੰਘ ਤੇ ਧੋ-ਖਾ-ਧ-ੜੀ ਦੇ 2 ਮਾਮਲੇ ਦਰਜ ਹਨ।

ਜਿਨ੍ਹਾਂ ਵਿੱਚੋਂ ਇਕ ਮਾਮਲੇ ਵਿਚ 5 ਲੱਖ ਰੁਪਏ ਦੀ ਧੋ-ਖਾ-ਧ-ੜੀ ਅਤੇ ਦੂਸਰੇ ਵਿੱਚ 30 ਲੱਖ ਰੁਪਏ ਦੀ ਧੋ-ਖਾ-ਧ-ੜੀ ਦਾ ਜ਼ਿਕਰ ਹੈ। ਜਿਸ ਕਰਕੇ ਪੁਲੀਸ ਨੇ ਗੁਰਪਿੰਦਰਪਾਲ ਸਿੰਘ ਪਾਲੀ ਪ੍ਰਤੀ ਐਲ ਓ ਸੀ ਜਾਰੀ ਕੀਤੀ ਹੋਈ ਸੀ। ਐਲ ਓ ਸੀ ਦੇ ਚੱਲਦੇ ਜਦੋਂ ਇਹ ਵਿਅਕਤੀ ਆਪਣਾ ਮੁਲਕ ਛੱਡ ਕੇ ਸਰਬੀਆ ਦੇ ਰਸਤੇ ਨਿਊਜ਼ੀਲੈਂਡ ਜਾਣ ਲਈ ਦਿੱਲੀ ਏਅਰਪੋਰਟ ਤੇ ਪਹੁੰਚਿਆ ਤਾਂ ਏਅਰਪੋਰਟ ਤੋਂ ਇਸ ਦੀ ਜਾਣਕਾਰੀ ਸੰਗਰੂਰ ਪੁਲੀਸ ਨੂੰ ਦੇ ਦਿੱਤੀ ਗਈ। ਜਿਸ ਕਰਕੇ ਸੰਗਰੂਰ ਪੁਲੀਸ ਨੇ ਪਾਲੀ ਨੂੰ ਕਾਬੂ ਕਰ ਲਿਆ।

ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਵਿਅਕਤੀ ਕਰਾਊਨ ਕੰਪਨੀ ਵਿੱਚ ਕੰਮ ਕਰਦਾ ਸੀ। ਜਿਸ ਕਰਕੇ ਉਸ ਨੇ ਲੋਕਾਂ ਤੋਂ ਕਾਫ਼ੀ ਪੈਸੇ ਇਕੱਠੇ ਕਰਕੇ ਕੰਪਨੀ ਵਿੱਚ ਲਗਵਾਏ ਸਨ ਅਤੇ ਬਾਅਦ ਵਿੱਚ ਕੰਪਨੀ ਲੋਕਾਂ ਨਾਲ ਧੋਖਾ ਕਰ ਗਈ। ਹੁਣ ਜਦੋਂ ਤੋਂ ਗੁਰਪਿੰਦਰਪਾਲ ਸਿੰਘ ਪਾਲੀ ਨੂੰ ਪੁਲੀਸ ਨੇ ਕਾਬੂ ਕੀਤਾ ਹੈ, ਉਸ ਸਮੇਂ ਤੋਂ ਹੀ ਕਈ ਲੋਕ ਪਾਲੀ ਤੇ ਧੋਖਾ ਕਰਨ ਦੀਆਂ ਦਰਖਾਸਤਾਂ ਦੇਣ ਲੱਗੇ ਹਨ। ਜਿਸ ਵਿੱਚ 2 ਕਰੋਡ਼ ਤੋਂ 4 ਕਰੋੜ ਰੁਪਏ ਤੱਕ ਦੇ ਧੋਖੇ ਦੇ ਮਾਮਲੇ ਸ਼ਾਮਲ ਹਨ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਗੁਰਪਿੰਦਰਪਾਲ ਸਿੰਘ ਪਾਲੀ ਜ਼ੀਰਕਪੁਰ ਵਿਖੇ ਕਿਰਾਏ ਦੇ ਫਲੈਟ ਵਿੱਚ ਰਹਿੰਦਾ ਰਿਹਾ ਹੈ।

ਪਹਿਲਾਂ ਉਹ 2 ਵਾਰ ਕਨੇਡਾ ਜਾ ਚੁੱਕਾ ਹੈ। ਇਸ ਵਾਰ ਉਹ ਸਰਬੀਆ ਦੇ ਰਸਤੇ ਨਿਊਜ਼ੀਲੈਂਡ ਜਾਣਾ ਚਾਹੁੰਦਾ ਸੀ। ਉਸ ਦੀ ਪਤਨੀ ਵੀ ਨਿਊਜ਼ੀਲੈਂਡ ਵਿਖੇ ਰਹਿ ਰਹੀ ਹੈ। ਪਾਲੀ ਦੀ ਵਿਦੇਸ਼ ਭੱਜਣ ਦੀ ਯੋਜਨਾ ਸਿਰੇ ਨਹੀਂ ਚਡ਼੍ਹ ਸਕੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਪਾਲੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ। ਪੁਲੀਸ ਇਹ ਵੀ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਪਾਲੀ ਨੇ ਲੋਕਾਂ ਤੋਂ ਕੰਪਨੀ ਦੇ ਨਾਮ ਤੇ ਜੋ ਪੈਸੇ ਲਏ ਸਨ ਕੀ ਉਸ ਨੇ ਉਹ ਸਾਰੇ ਪੈਸੇ ਕੰਪਨੀ ਵਿੱਚ ਜਮ੍ਹਾਂ ਕਰਵਾ ਦਿੱਤੇ ਹਨ ਜਾਂ ਕੁਝ ਰਕਮ ਖੁਦ ਰੱਖ ਲਈ ਹੈ? ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ

Leave a Reply

Your email address will not be published. Required fields are marked *