ਸਕੂਲ ਪੜ੍ਹਾਉਂਦੀ ਮੈਡਮ ਨੇ ਖ਼ੁਦ ਨੂੰ ਅੱਗ ਲਗਾਕੇ ਦਿੱਤੀ ਜਾਨ, ਇਲਾਕੇ ਚ ਫੈਲਿਆ ਸਹਿਮ ਦਾ ਮਾਹੌਲ

ਇਸ ਸੰਸਾਰ ਵਿੱਚ ਕੋਈ ਵੀ ਇਨਸਾਨ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਨਹੀਂ ਹੈ। ਹਰ ਕੋਈ ਕਿਸੇ ਨਾ ਕਿਸੇ ਚੱਕਰ ਵਿੱਚ ਪਿਆ ਹੋਇਆ ਹੈ ਅਤੇ ਇਹ ਚੱਕਰ ਹੀ ਮਨੁੱਖ ਨੂੰ ਸ਼ਾਂਤੀ ਨਾਲ ਜੀਣ ਨਹੀਂ ਦਿੰਦਾ। ਅਸੀਂ ਸਾਰੇ ਇਹ ਗੱਲ ਵੀ ਭਲੀਭਾਂਤ ਜਾਣਦੇ ਹਾਂ ਕਿ ਸਾਡੇ ਜਾਣ ਤੋਂ ਬਾਅਦ ਵੀ ਇਹ ਦੁਨੀਆਂ ਇਸ ਤਰ੍ਹਾਂ ਹੀ ਚੱਲਦੀ ਰਹਿਣੀ ਹੈ ਅਤੇ ਸਾਡੇ ਜਨਮ ਤੋਂ ਪਹਿਲਾਂ ਵੀ ਇਸ ਤਰ੍ਹਾਂ ਹੀ ਚਲਦੀ ਸੀ। ਫਿਰ ਵੀ ਸਾਡੇ ਮਨ ਵਿੱਚ ਜ਼ਿੰਦਗੀ ਪ੍ਰਤੀ ਕਈ ਤਰ੍ਹਾਂ ਦੇ ਗਿਲੇ ਸ਼ਿਕਵੇ ਪੈਦਾ ਹੁੰਦੇ ਰਹਿੰਦੇ ਹਨ।

ਕਈ ਵਾਰ ਜਦੋਂ ਹਾਲਾਤ ਸਾਡੇ ਅਨੁਕੂਲ ਨਹੀਂ ਹੁੰਦੇ ਤਾਂ ਅਸੀਂ ਜ਼ਿੰਦਗੀ ਤੋਂ ਹੀ ਕਿਨਾਰਾ ਕਰ ਲੈਂਦੇ ਹਾਂ। ਜੋ ਕਿ ਸਾਡੀ ਇਕ ਵੱਡੀ ਗਲਤੀ ਹੈ। ਲੁਧਿਆਣਾ ਦੇ ਨਿਊ ਕੁੰਦਨਪੁਰੀ ਵਿੱਚ 46 ਸਾਲਾ ਇਕ ਔਰਤ ਆਸ਼ਾ ਰਾਣੀ ਨੇ ਖ਼ੁਦ ਨੂੰ ਅੱਗ ਲਗਾ ਕੇ ਆਪਣੀ ਜਾਨ ਦੇ ਦਿੱਤੀ ਹੈ। ਪੁਲੀਸ ਨੂੰ ਉਸ ਦੀ ਮ੍ਰਿਤਕ ਦੇਹ ਮਕਾਨ ਦੀ ਛੱਤ ਤੇ ਪਈ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਆਸ਼ਾ ਰਾਣੀ ਨੇ ਵਿਆਹ ਨਹੀਂ ਸੀ ਕਰਵਾਇਆ ਅਤੇ ਉਹ ਆਪਣੀ ਮਾਂ ਕੋਲ ਹੀ ਰਹਿੰਦੀ ਸੀ। ਉਸ ਦੀ ਮ੍ਰਿਤਕ ਦੇਹ ਕੋਲੋਂ ਇਕ ਪੱਤਰ ਵੀ ਮਿਲਿਆ ਹੈ।

ਪੱਤਰ ਵਿੱਚ ਮ੍ਰਿਤਕਾ ਨੇ ਕਿਸੇ ਤੇ ਵੀ ਕੋਈ ਦੋਸ਼ ਨਹੀਂ ਲਗਾਇਆ, ਸਗੋਂ ਉਸ ਨੇ ਘਟਨਾ ਲਈ ਮਾਨਸਿਕ ਹਾਲਾਤਾਂ ਨੂੰ ਹੀ ਜ਼ਿੰਮੇਵਾਰ ਦੱਸਿਆ ਹੈ। ਆਸ਼ਾ ਨੇ ਲਿਖਿਆ ਹੈ ਕਿ ਉਸ ਨੂੰ ਮੁਆਫ਼ ਕਰ ਦਿੱਤਾ ਜਾਵੇ, ਕਿਉਂਕਿ ਉਹ ਆਪਣੀ ਬਜ਼ੁਰਗ ਮਾਂ ਨੂੰ ਛੱਡ ਕੇ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਨਿਊ ਕੁੰਦਨਪੁਰੀ ਵਿੱਚ 46 ਸਾਲਾ ਔਰਤ ਆਸ਼ਾ ਰਾਣੀ ਦੀ ਮ੍ਰਿਤਕ ਦੇਹ ਮਿਲੀ ਹੈ। ਉਸ ਨੇ ਖੁਦ ਨੂੰ ਅੱਗ ਲਗਾ ਲਈ ਹੈ। ਪੁਲੀਸ ਨੂੰ ਮ੍ਰਿਤਕ ਦੇਹ ਦੇ ਨੇਡ਼ੇ ਤੋਂ ਇਕ ਕੌਲੀ ਵਿੱਚ ਮਿੱਟੀ ਦਾ ਤੇਲ ਵੀ ਮਿਲਿਆ ਹੈ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਆਸ਼ਾ ਰਾਣੀ ਦਾ ਵਿਆਹ ਨਹੀਂ ਸੀ ਹੋਇਆ ਅਤੇ ਉਹ ਕਿਸੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀ ਸੀ। ਆਸ਼ਾ ਦੁਆਰਾ ਇਹ ਕਦਮ ਚੁੱਕੇ ਜਾਣ ਪਿੱਛੇ ਘਰੇਲੂ ਕਾਰਨ ਹੋ ਸਕਦੇ ਹਨ। ਪੱਤਰ ਵਿੱਚ ਵੀ ਉਸ ਨੇ ਇਸ ਦਾ ਕਾਰਨ ਮਾਨਸਿਕ ਉਲਝਣ ਨੂੰ ਹੀ ਦੱਸਿਆ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਮ੍ਰਿਤਕ ਦੇਹ ਦਾ ਪੋਸ ਟ ਮਾ ਰਟ ਮ ਕਰਵਾ ਰਹੇ ਹਨ। ਮਾਮਲੇ ਦੀ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *