ਨਵਾਂ ਨਵਾਂ ਕੁੜੀ ਮੁੰਡੇ ਦਾ ਵਿਆਹ, ਮਾਂ ਨੇ ਕੱਢਤਾ ਘਰੋਂ ਬਾਹਰ, ਦੇਖੋ ਫੇਰ ਲਾੜਾ ਲਾੜੀ ਨੇ ਚਲਦੀ ਰੋਡ ਤੇ ਕੀ ਕੀਤਾ

ਲੋਕਾਂ ਦੀ ਦਾਜ ਪ੍ਰਤੀ ਦਿਲਚਸਪੀ ਵਧਦੀ ਹੀ ਜਾ ਰਹੀ ਹੈ। ਲੋਕ ਇਹ ਨਹੀਂ ਸੋਚਦੇ ਕਿ ਜਿਸ ਨੇ ਆਪਣੀ ਧੀ ਹੀ ਤੋਰ ਦਿੱਤੀ, ਉਹ ਹੋਰ ਕੀ ਦੇ ਦੇਵੇ। ਹਰਿ ਕਿਸ਼ਨ ਨਗਰ, ਛੇਹਰਟਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਨੌਜਵਾਨ ਜੋਬਨਜੀਤ ਸਿੰਘ ਅਤੇ ਉਸ ਦੀ ਪਤਨੀ ਸੰਦੀਪ ਕੌਰ ਨੇ ਆਪਣੇ ਹੀ ਪਰਿਵਾਰ ਦੁਆਰਾ ਦਾਜ ਦੀ ਮੰਗ ਕੀਤੇ ਜਾਣ ਤੋਂ ਨਾਰਾਜ਼ ਹੋ ਕੇ ਧਰਨਾ ਲਗਾਇਆ ਹੈ। ਸੰਦੀਪ ਕੌਰ ਦੇ ਦੱਸਣ ਮੁਤਾਬਕ ਉਸ ਦੇ ਪੇਕੇ ਪਠਾਨਕੋਟ ਵਿੱਚ ਹਨ। ਉਸ ਦੇ ਪਿਤਾ ਜੀ ਫਰੂਟ ਦੀ ਦੁਕਾਨ ਕਰਦੇ ਹਨ। ਉਨ੍ਹਾਂ ਨੇ ਆਪਣੀ ਹੈਸੀਅਤ ਮੁਤਾਬਕ ਉਸ ਦਾ ਵਿਆਹ ਕੀਤਾ ਸੀ।

ਹੁਣ ਉਸ ਦਾ ਸਹੁਰਾ ਪਰਿਵਾਰ ਉਸ ਤੋਂ ਦਾਜ ਦੀ ਮੰਗ ਕਰਦਾ ਹੈ। ਉਸ ਦੀ ਨਣਦ ਅਤੇ ਸੱਸ ਪਹਿਲਾਂ ਤਾਂ ਉਸ ਦੇ ਪਤੀ ਨੂੰ ਕਹਿੰਦੀਆਂ ਸਨ ਕਿ ਉਹ ਆਪਣੀ ਪਤਨੀ ਤੋਂ ਦਾਜ ਮੰਗਵਾਏ। ਜਦੋਂ ਜੋਬਨਜੀਤ ਸਿੰਘ ਨੇ ਆਪਣੀ ਮਾਂ ਅਤੇ ਭੈਣ ਦੀ ਇਹ ਗੱਲ ਨਹੀਂ ਮੰਨੀ ਤਾਂ ਉਹ ਸੰਦੀਪ ਕੌਰ ਨਾਲ ਤੂੰ ਤੂੰ ਮੈਂ ਮੈਂ ਕਰਨ ਲੱਗੀਆਂ। ਸੰਦੀਪ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਕਿਹਾ ਜਾ ਰਿਹਾ ਹੈ ਕਿ ਜਾਂ ਤਾਂ ਉਹ ਦਾਜ ਲਿਆਵੇ ਜਾਂ ਘਰ ਛੱਡ ਦੇਵੇ। ਸੰਦੀਪ ਕੌਰ ਨੇ ਕਾਰਵਾਈ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਜੋਬਨਜੀਤ ਸਿੰਘ ਨੇ ਦੱਸਿਆ ਹੈ ਕਿ ਉਹ ਦਾਜ ਲੈਣ ਦੇ ਹੱਕ ਵਿੱਚ ਨਹੀਂ ਹੈ। ਉਸ ਦੀ ਮਾਂ ਅਤੇ ਭੈਣ ਉਸ ਦੀ ਪਤਨੀ ਨੂੰ ਦਾਜ ਲਿਆਉਣ ਲਈ ਦਬਾਅ ਪਾਉਂਦੀਆਂ ਹਨ। ਉਨ੍ਹਾਂ ਨੇ ਤਾਂ ਸੰਦੀਪ ਕੌਰ ਨੂੰ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜਾਂ ਤਾਂ ਉਹ ਸ਼ਾਮ ਦੇ 6 ਵਜੇ ਤੱਕ ਦਾਜ ਲਿਆਵੇ ਜਾਂ ਘਰ ਛੱਡ ਦੇਵੇ। ਜੋਬਨਜੀਤ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਨੂੰ ਧਰਨਾ ਲਾਉਣਾ ਪੈ ਗਿਆ। ਉਸ ਨੇ ਦਲੀਲ ਦਿੱਤੀ ਹੈ ਕਿ ਸਾਨੂੰ ਦਾਜ ਨਹੀਂ ਮੰਗਣਾ ਚਾਹੀਦਾ, ਸਗੋਂ ਖੁਸ ਮਿਹਨਤ ਕਰਨੀ ਚਾਹੀਦੀ ਹੈ।

ਪੁਲੀਸ ਅਧਿਕਾਰੀ ਦਾ ਸਿਰਫ਼ ਇੰਨਾ ਹੀ ਕਹਿਣਾ ਹੈ ਕਿ ਉਨ੍ਹਾਂ ਨੂੰ 2 ਮਿੰਟ ਪਹਿਲਾਂ ਹੀ ਇਸ ਮਾਮਲੇ ਦੀ ਇਤਲਾਹ ਮਿਲੀ ਸੀ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚ ਗਏ ਹਨ। ਜਿਥੇ ਲੋਕ ਇਸ ਮਾਮਲੇ ਨੂੰ ਪੜ੍ਹਕੇ ਹੈਰਾਨ ਹੋ ਰਹੇ ਹਨ, ਉਥੇ ਹੀ ਕਰ ਕੋਈ ਜੋਬਨਜੀਤ ਦੀ ਤਾਰੀਫ ਵੀ ਕਰ ਰਿਹਾ ਹੈ। ਜੋ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *