ਪੰਪ ਤੇ ਤੇਲ ਪਵਾਉਣ ਆਏ ਮੁੰਡੇ ਕਰ ਗਏ ਵੱਡਾ ਕਾਂਡ, ਮੌਕੇ ਦੀ ਵੀਡੀਓ ਦੇਖ ਉੱਡ ਜਾਣਗੇ ਹੋਸ਼

ਲੁੱਟਾਂ ਖੋਹਾਂ ਦੇ ਮਾਮਲੇ ਦਿਨੋ ਦਿਨ ਵਧਦੇ ਜਾ ਰਹੇ ਹਨ। ਕੋਈ ਅਜਿਹਾ ਦਿਨ ਸ਼ਾਇਦ ਹੀ ਗੁਜ਼ਰਦਾ ਹੋਵੇਗਾ, ਜਿਸ ਦਿਨ ਇਸ ਨਾਲ ਜੁੜੇ ਹੋਏ ਮਾਮਲੇ ਦੇਖਣ ਜਾਂ ਸੁਣਨ ਨੂੰ ਨਹੀਂ ਮਿਲਦੇ। ਹੁਣ ਤਾਂ ਅੱਤ ਇੰਨੀ ਜ਼ਿਆਦਾ ਹੋ ਚੁੱਕੀ ਹੈ ਕਿ ਅਜਿਹਾ ਕਾਂਡ ਕਰਨ ਵਾਲੇ ਲੋਕ ਸੀਸੀਟੀਵੀ ਕੈਮਰਿਆਂ ਅਤੇ ਪੁਲੀਸ ਦੀ ਵੀ ਪਰਵਾਹ ਨਹੀਂ ਕਰਦੇ। ਪੁਲੀਸ ਇਨ੍ਹਾਂ ਨੂੰ ਕਾਬੂ ਵੀ ਕਰ ਲੈਂਦੀ ਹੈ ਪਰ ਇਹ ਲੋਕ ਸੁਧਰਨ ਦੀ ਥਾਂ ਦੁਬਾਰਾ ਫੇਰ ਉਹੋ ਕੰਮ ਸ਼ੁਰੂ ਕਰ ਦਿੰਦੇ ਹਨ।

ਇਹ ਤਾਜ਼ਾ ਮਾਮਲਾ ਗੁਰੂ ਕੀ ਨਗਰੀ, ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਪੈਟਰੋਲ ਪੰਪ ਤੇ ਤੇਲ ਪਾਉਣ ਵਾਲੇ ਕਰਮਚਾਰੀ ਦੇ ਉਸ ਸਮੇਂ ਹੋਸ਼ ਉੱਡ ਗਏ। ਜਦੋਂ ਪੰਪ ਤੇ ਆਏ ਕੁਝ ਨੌਜਵਾਨਾਂ ਨੇ ਉਸ ਤੇ ਬੰ-ਦੂ-ਕ ਤਾਣ ਲਈ ਅਤੇ ਉਸ ਤੋਂ ਪੈਸੇ ਲੈ ਕੇ ਰਫੂਚੱਕਰ ਹੋ ਗਏ। ਕਰਮਚਾਰੀ ਨੇ ਇਹ ਸਾਰਾ ਮਾਮਲਾ ਪੰਪ ਮਾਲਕਾਂ ਦੇ ਧਿਆਨ ਵਿਚ ਲਿਆਂਦਾ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ।

ਵਧੇਰੇ ਜਾਣਕਾਰੀ ਲਈ ਦੱਸ ਦੇਈਏ ਕਿ ਅੰਮ੍ਰਿਤਸਰ ਦੇ ਸੋਹੀਆ ਰੋਡ ਤੇ ਆਰ.ਐਸ. ਪੰਪ ਤੇ ਇਹ ਘਟਨਾ ਵਾਪਰੀ। ਲੁਟੇਰੇ ਪੰਪ ਮੁਲਾਜ਼ਮ ਤੋਂ 7150 ਰੁਪਏ ਦੀ ਨਕਦੀ ਲੈ ਗਏ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਪੰਪ ਤੇ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ ਸਨ। ਲੁਟੇਰਿਆਂ ਵੱਲੋਂ ਇਨਾਂ ਸੀ ਸੀ ਟੀ ਵੀ ਕੈਮਰਿਆਂ ਦੀ ਵੀ ਪਰਵਾਹ ਨਹੀਂ ਕੀਤੀ ਗਈ। ਸਾਰੀ ਘਟਨਾ ਕੈਮਰੇ ਵਿਚ ਰਿਕਾਰਡ ਹੋ ਗਈ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲੀਸ ਅਧਿਕਾਰੀ ਨੇ ਦੱਸਿਆ ਕਿ

ਬੀਤੇ ਦਿਨੀ ਉਨ੍ਹਾਂ ਕੋਲ ਆਰ.ਐੱਸ. ਪੈਟਰੋਲ ਪੰਪ ਦੇ ਮਾਲਕ ਨਵਤੇਜ ਸਿੰਘ ਸੋਹੀਆਂ ਕਲਾਂ ਅਤੇ ਕੁਝ ਹੋਰ ਵਿਅਕਤੀ 6:30 ਵਜੇ ਦੇ ਲਗਪਗ ਆਏ। ਜਿਨ੍ਹਾਂ ਨੇ ਪੈਟਰੋਲ ਪੰਪ ਤੇ ਲੁੱਟ ਹੋਣ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਜਲਦੀ ਹੀ ਇਹ ਕਾਰਾ ਕਰਨ ਵਾਲਿਆਂ ਨੂੰ ਫੜ ਲਿਆ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *