ਰੱਖੜੀ ਤੋਂ ਪਹਿਲਾਂ ਇਸ ਪਰਿਵਾਰ ਚ ਵੱਡਾ ਕ੍ਰਿਸ਼ਮਾ, 14 ਸਾਲ ਬਾਅਦ ਮਿਲਿਆ 4 ਭੈਣਾਂ ਦਾ ਭਰਾ

ਮੋਗਾ ਦੇ ਇੱਕ ਪਰਿਵਾਰ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ 14 ਸਾਲਾਂ ਮਗਰੋਂ ਉਨ੍ਹਾਂ ਦਾ ਲਾਪਤਾ ਹੋਇਆ ਪੁੱਤਰ ਲਾਡੀ ਵਾਪਸ ਘਰ ਆ ਗਿਆ। ਇਹ ਲੜਕਾ ਉਸ ਸਮੇਂ ਕਿਸੇ ਦੀ ਚਾਹ ਦੀ ਦੁਕਾਨ ਉੱਤੇ ਕੰਮ ਕਰਦਾ ਸੀ। ਉਹ ਰਾਜਸਥਾਨ ਦੇ ਹਲਵਾਰਾ ਮੱਥਾ ਟੇਕਣ ਗਿਆ ਸੀ। ਜਿੱਥੋਂ ਉਸ ਨੂੰ ਕੋਈ ਟਰੱਕ ਵਾਲਾ ਉੱਤਰ ਪ੍ਰਦੇਸ਼ ਲੈ ਗਿਆ। ਲਾਡੀ ਦੇ ਦੱਸਣ ਮੁਤਾਬਕ ਜਦੋਂ ਉਹ ਗਿਆ ਤਾਂ ਉਸ ਦੀ ਉਮਰ 8 ਸਾਲ ਸੀ। ਉੱਤਰ ਪ੍ਰਦੇਸ਼ ਦੇ ਮੇਨਪੁਰੀ ਵਿੱਚ ਉਸ ਤੋਂ ਮੱਝਾਂ ਦਾ ਕੰਮ ਕਰਵਾਇਆ ਜਾਂਦਾ ਸੀ ਅਤੇ ਉਸ ਦੀ ਖਿੱਚ ਧੂਹ ਕੀਤੀ ਜਾਂਦੀ ਸੀ।

ਲਾਡੀ ਦਾ ਕਹਿਣਾ ਹੈ ਕਿ ਜਿਸ ਪਰਿਵਾਰ ਵਿੱਚ ਉਹ ਰਹਿੰਦਾ ਸੀ, ਉਨ੍ਹਾਂ ਦੇ ਕਿਸੇ ਮੈਂਬਰ ਦਾ ਗੁਰਦਾ ਖ ਰਾ ਬ ਹੋ ਗਿਆ। ਜਿਸ ਕਰਕੇ ਪਰਿਵਾਰ ਉਸ ਦਾ ਗੁਰਦਾ ਕਢਵਾ ਕੇ ਉਪਰੋਕਤ ਵਿਅਕਤੀ ਦੇ ਪਵਾਉਣਾ ਚਾਹੁੰਦਾ ਸੀ। ਲਾਡੀ ਦੀ ਮਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ 4 ਪੁੱਤਰ ਅਤੇ 4 ਧੀਆਂ ਹਨ। ਉਨ੍ਹਾਂ ਨੇ ਲਾਡੀ ਦੇ ਲਾਪਤਾ ਹੋ ਜਾਣ ਦੀ ਥਾਣੇ ਦਰਖਾਸਤ ਦਿੱਤੀ ਸੀ ਪਰ ਹੁਣ ਉਨ੍ਹਾ ਤੋਂ ਉਹ ਕਾਗਜ਼ ਖੋ ਚੁੱਕਾ ਹੈ। ਲਾਡੀ ਦੇ ਜਾਣ ਪਿੱਛੋਂ ਉਸ ਦਾ ਪਿਤਾ ਅਤੇ ਭਰਾ ਵੀ ਅੱਖਾਂ ਮੀਟ ਗਏ। ਉਹ ਆਪਣੇ ਪੁੱਤਰ ਦੇ ਘਰ ਆਉਣ ਤੇ ਖ਼ੁਸ਼ ਹਨ।

ਕੌਂਸਲਰ ਕੁਲਵਿੰਦਰ ਕੌਰ ਨੇ ਦੱਸਿਆ ਹੈ ਕਿ ਲਾਡੀ ਉਨ੍ਹਾਂ ਦੀ ਜਠਾਣੀ ਦਾ ਪੁੱਤਰ ਹੈ, ਜੋ 14 ਸਾਲ ਪਹਿਲਾਂ ਲਾਪਤਾ ਹੋ ਗਿਆ ਸੀ। ਜਦੋਂ ਲਾਡੀ ਨੂੰ ਆਪਣਾ ਗੁਰਦਾ ਕੱਢੇ ਜਾਣ ਦੀ ਸਕੀਮ ਬਾਰੇ ਪਤਾ ਲੱਗਾ ਤਾਂ ਉਸ ਨੇ ਗੁਆਂਢੀਆਂ ਨਾਲ ਸੰਪਰਕ ਕੀਤਾ। ਗੁਆਂਢੀਆਂ ਨੇ ਹਮਦਰਦੀ ਦਿਖਾਉਂਦੇ ਹੋਏ ਉਸ ਨੂੰ ਕਿਸੇ ਟਰੱਕ ਰਾਹੀਂ ਦਿੱਲੀ ਤੱਕ ਪੁਚਾ ਦਿੱਤਾ। ਕੌਂਸਲਰ ਦੇ ਦੱਸਣ ਮੁਤਾਬਕ ਉੱਥੋਂ ਲਾਡੀ ਮੋਗਾ ਵਿਖੇ ਚਾਹ ਦੀ ਉਸ ਦੁਕਾਨ ਤੇ ਆਇਆ, ਜਿੱਥੇ ਉਹ ਕੰਮ ਕਰਦਾ ਹੁੰਦਾ ਸੀ। ਜਿਨ੍ਹਾਂ ਗੁਆਂਢੀਆਂ ਨੇ ਲਾਡੀ ਨੂੰ ਸੁਰੱਖਿਅਤ ਕਢਵਾਇਆ ਸੀ,

ਹੁਣ ਉਨ੍ਹਾਂ ਨੇ ਫੋਨ ਕਰਕੇ ਦੱਸਿਆ ਹੈ ਕਿ ਜਿਨ੍ਹਾਂ ਕੋਲੋਂ ਲਾਡੀ ਭੱਜ ਕੇ ਆਇਆ ਹੈ, ਉਨ੍ਹਾਂ ਨੇ ਲਾਡੀ ਤੇ ਚੋਰੀ ਦੇ ਦੋਸ਼ ਲਗਾਏ ਹਨ। ਕੌਂਸਲਰ ਦੇ ਦੱਸਣ ਮੁਤਾਬਕ ਲਾਡੀ ਦੇ ਪਰਿਵਾਰ ਨੇ ਮੋਗਾ ਪੁਲੀਸ ਦੇ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕੌਂਸਲਰ ਕੁਲਵਿੰਦਰ ਕੌਰ ਅਤੇ ਲਾਡੀ ਦੀ ਮਾਂ ਮਨਜੀਤ ਕੌਰ ਨੇ ਉਨ੍ਹਾਂ ਕੋਲ ਆ ਕੇ ਦਰਖਾਸਤ ਦਿੱਤੀ ਹੈ ਕਿ 14 ਸਾਲ ਪਹਿਲਾਂ ਲਾਪਤਾ ਹੋਇਆ ਲਾਡੀ ਘਰ ਵਾਪਸ ਆ ਗਿਆ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ 14 ਸਾਲ ਪੁਰਾਣਾ ਰਿਕਾਰਡ ਇਸ ਸਮੇਂ ਨਹੀਂ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *