ਕਲਯੁਗੀ ਪਿਓ ਨੇ ਆਪਣੇ ਹੀ ਜਵਾਨ ਪੁੱਤ ਨੂੰ ਦਿੱਤੀ ਦਿਲ ਕਮਬਾਊ ਮੋਤ

ਦਾਰੂ ਨੇ ਹੁਣ ਤਕ ਕਿੰਨੇ ਹੀ ਘਰ ਉਜਾੜ ਦਿੱਤੇ ਹਨ। ਦਾਰੂ ਦਾ ਆਦੀ ਆਦਮੀ ਆਪਣੀ ਸੁੱਧ ਬੁੱਧ ਖੋ ਬੈਠਦਾ ਹੈ। ਇੱਥੋਂ ਤੱਕ ਕਿ ਕਈ ਵਾਰ ਤਾਂ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਜਾਨ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਦਾਰੂ ਦੀ ਲੋਰ ਵਿੱਚ ਆਦਮੀ ਕੋਈ ਵੀ ਵੱਡੇ ਤੋਂ ਵੱਡਾ ਗ਼ਲਤ ਫ਼ੈਸਲਾ ਕਰ ਸਕਦਾ ਹੈ। ਫ਼ਿਰੋਜ਼ਪੁਰ ਦੇ ਪਿੰਡ ਰਕਨਾ ਬੇਗ ਦੇ ਰਹਿਣ ਵਾਲੇ ਬੋਹੜ ਸਿੰਘ ਨਾਮ ਦੇ ਵਿਅਕਤੀ ਨੇ ਆਪਣੇ ਹੀ 23 ਸਾਲਾ ਪੁੱਤਰ ਸਾਵਣ ਸਿੰਘ ਦੀ ਦਾਰੂ ਦੀ ਲੋਰ ਵਿੱਚ 12 ਬੋਰ ਦੀ ਗੰ-ਨ ਨਾਲ ਜਾਨ ਲੈ ਲਈ।

ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਮਾਮੇ ਲਖਵੀਰ ਸਿੰਘ ਸਾਬਕਾ ਸਰਪੰਚ ਨੱਥੂਵਾਲਾ ਨੇ ਦੱਸਿਆ ਹੈ ਕਿ ਬੋਹੜ ਸਿੰਘ ਦਾਰੂ ਪੀਣ ਦਾ ਆਦੀ ਹੈ ਅਤੇ ਉਸ ਦਾ ਪੁੱਤਰ ਸਾਵਣ ਸਿੰਘ ਉਸ ਨੂੰ ਇਸ ਕੰਮ ਤੋਂ ਰੋਕਦਾ ਰਹਿੰਦਾ ਸੀ। ਜਿਸ ਕਰਕੇ ਘਰ ਵਿਚ ਕਈ ਵਾਰ ਕ-ਲੇ-ਸ਼ ਹੋ ਜਾਂਦਾ ਸੀ। ਘਟਨਾ ਵਾਪਰਨ ਸਮੇਂ ਵੀ ਪੁੱਤਰ ਨੇ ਆਪਣੇ ਪਿਤਾ ਨੂੰ ਇਸ ਕੰਮ ਤੋਂ ਰੋਕਿਆ ਸੀ, ਜਿਸ ਕਰਕੇ ਦੋਵਾਂ ਵਿਚ ਬਹਿਸ ਹੋ ਗਈ। ਲਖਵੀਰ ਸਿੰਘ ਦੇ ਦੱਸਣ ਮੁਤਾਬਕ ਜਦੋਂ ਸਾਵਣ ਸਿੰਘ ਟੀ ਵੀ ਚਲਾ ਰਿਹਾ ਸੀ ਤਾਂ ਉਸ ਦੇ ਪਿਤਾ ਨੇ ਪੇਟੀ ਵਿੱਚੋਂ 12 ਬੋਰ ਚੁੱਕ ਕੇ ਉਸ ਤੇ ਚਲਾ ਦਿੱਤੀ।

ਜਿਸ ਕਰ ਕੇ ਪੁੱਤਰ ਦੀ ਜਾਨ ਚਲੀ ਗਈ। ਲਖਬੀਰ ਸਿੰਘ ਨੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਮਾਂ ਪਰਮਜੀਤ ਕੌਰ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੇ ਪਤੀ ਬੋਹੜ ਸਿੰਘ ਨੇ ਦਾਰੂ ਪੀਣ ਤੋਂ ਰੋਕੇ ਜਾਣ ਤੇ 12 ਬੋਰ ਦੀ ਲਾਇਸੈਂਸੀ ਗ-ਨ ਨਾਲ ਆਪਣੇ ਪੁੱਤਰ ਸਾਵਣ ਸਿੰਘ ਦੀ ਜਾਨ ਲੈ ਲਈ ਹੈ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਹ ਰਸਤੇ ਵਿੱਚ ਹੀ ਦਮ ਤੋੜ ਗਿਆ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਨਿਸ਼ਾਨਾ ਉਸ ਦੇ ਪੇਟ ਵਿਚ ਲੱਗਾ ਹੈ। ਬੋਹੜ ਸਿੰਘ ਦੇ ਦਾ-ਰੂ ਪੀਣ ਕਰਕੇ ਅਕਸਰ ਹੀ ਘਰ ਵਿੱਚ ਕ-ਲੇ-ਸ਼ ਰਹਿੰਦਾ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਬੋਹੜ ਸਿੰਘ ਦੇ 2 ਪੁੱਤਰ ਸਨ ਅਤੇ ਦੋਵੇਂ ਕੁਆਰੇ ਸਨ। ਵੱਡੇ ਦੀ ਉਮਰ 23 ਸਾਲ ਸੀ ਅਤੇ ਛੋਟੇ ਦੀ ਉਮਰ 18 ਸਾਲ ਹੈ। ਪੁਲੀਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *