ਘਰਵਾਲਾ ਕਰਦਾ ਸੀ ਕੁੜੀ ਨੂੰ ਤੰਗ, ਦੁਖੀ ਹੋਈ ਨੇ ਚੁੱਕ ਲਿਆ ਵੱਡਾ ਗਲਤ ਕਦਮ

ਜ਼ਿੰਦਗੀ ਇੱਕ ਸੰਘਰਸ਼ ਹੈ। ਜ਼ਿੰਦਗੀ ਵਿੱਚ ਸਾਨੂੰ ਕਈ ਤਰ੍ਹਾਂ ਦੇ ਹਾਲਾਤਾਂ ਵਿੱਚੋਂ ਲੰਘਣਾ ਪੈਂਦਾ ਹੈ। ਕਈ ਵਾਰ ਘਰਾਂ ਵਿੱਚ ਕ-ਲੇ-ਸ਼ ਹੋ ਜਾਂਦਾ ਹੈ ਅਤੇ ਕਈ ਵਿਅਕਤੀ ਕਲੇਸ਼ ਦੇ ਚੱਲਦੇ ਕੋਈ ਗਲਤ ਕਦਮ ਚੁੱਕ ਬੈਠਦੇ ਹਨ। ਬਟਾਲਾ ਦੇ ਇਕ ਪਰਿਵਾਰ ਨੇ ਆਪਣੀ ਧੀ ਸ਼ਵੇਤਾ ਦੀ ਜਾਨ ਜਾਣ ਦੇ ਮਾਮਲੇ ਵਿਚ ਉਸ ਦੇ ਸਹੁਰੇ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਪੁਲਿਸ ਵੱਲੋਂ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ। ਸ਼ਵੇਤਾ ਦੇ ਪਿਤਾ ਨੇ ਦੱਸਿਆ ਹੈ ਕਿ ਉਹ ਬਟਾਲਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਧੀ ਦਰਗਾਬਾਦ ਵਿਆਹੀ ਹੋਈ ਸੀ।

ਸਹੁਰੇ ਪਰਿਵਾਰ ਵੱਲੋਂ ਦਾਰੂ ਦੀ ਲੋਰ ਵਿੱਚ ਉਸ ਦੀ ਖਿੱਚ ਧੂਹ ਕੀਤੀ ਜਾਂਦੀ ਸੀ। ਉਸ ਨੂੰ ਦਾਜ ਲਿਆਉਣ ਲਈ ਕਿਹਾ ਜਾਂਦਾ ਸੀ। ਮ੍ਰਿਤਕਾ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਸ਼ਵੇਤਾ ਨੇ ਖ਼ੁਦ ਦਵਾਈ ਖਾਧੀ ਹੈ ਜਾਂ ਉਸ ਨੂੰ ਖੁਆਈ ਗਈ ਹੈ। ਉਸ ਦੇ ਸਹੁਰਾ ਪਰਿਵਾਰ ਵਾਲੇ ਸ਼ਵੇਤਾ ਨੂੰ ਡਾਕਟਰ ਕੋਲ ਵੀ ਨਹੀਂ ਲੈ ਕੇ ਗਏ। ਜਿਸ ਕਰਕੇ ਉਹ ਦਮ ਤੋੜ ਗਈ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਮ੍ਰਿਤਕਾ ਦੇ ਚਾਚੇ ਦੇ ਦੱਸਣ ਮੁਤਾਬਕ ਸ਼ਵੇਤਾ ਦਾ 9 ਸਾਲ ਪਹਿਲਾਂ ਵਿਆਹ ਹੋਇਆ ਸੀ।

ਉਸ ਦੇ ਸਹੁਰਾ ਪਰਿਵਾਰ ਵਾਲੇ ਦਾਜ ਮੰਗਦੇ ਸਨ ਅਤੇ ਖਿੱਚ ਧੂਹ ਕਰਦੇ ਸੀ। ਅਜੇ 4 ਦਿਨ ਪਹਿਲਾਂ ਹੀ ਸਹੁਰਿਆਂ ਨੇ ਖਿੱਚ ਧੂਹ ਕਰਕੇ ਸ਼ਵੇਤਾ ਨੂੰ ਪੇਕੇ ਭੇਜ ਦਿੱਤਾ ਸੀ। ਫਿਰ ਰਾਤ ਨੂੰ ਉਸ ਦਾ ਪਤੀ ਸਨੀ ਮਸੀਹ ਉਸ ਨੂੰ ਲੈ ਆਇਆ ਸੀ। ਉਨ੍ਹਾਂ ਨੇ ਮਾਮਲੇ ਲਈ ਮ੍ਰਿਤਕਾ ਦੇ ਪਤੀ ਸਨੀ ਮਸੀਹ ਅਤੇ ਸਹੁਰੇ ਬੀਰਾ ਮਸੀਹ ਤੇ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕਾ ਦੀ ਸੱਸ ਨੇ ਦੱਸਿਆ ਹੈ ਕਿ ਖਾਣਾ ਬਣਾਉਣ ਤੋਂ ਬਾਅਦ ਸ਼ਵੇਤਾ ਉਲਟੀਆਂ ਕਰਨ ਲੱਗੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਸਨੀ ਆ ਕੇ ਦਵਾਈ ਲਿਆ ਦੇਵੇਗਾ।

ਸੱਸ ਦੇ ਦੱਸਣ ਮੁਤਾਬਕ ਜਦੋਂ ਉਸ ਦੇ ਦਿਓਰ ਨੇ ਉਨ੍ਹਾਂ ਦੀ ਨੂੰਹ ਨੂੰ ਉਲਟੀਆਂ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਗ਼ਲਤ ਦਵਾਈ ਖਾ ਲਈ ਹੈ। ਸੱਸ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਛੋਟੇ ਛੋਟੇ 3 ਪੋਤਰੇ ਪੋਤਰੀਆਂ ਹਨ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਦਰਗਾਬਾਦ ਵਿਖੇ ਜਾਨ ਜਾਣ ਦੀ ਇਤਲਾਹ ਮਿਲੀ ਸੀ। ਪੁਲੀਸ ਵੱਲੋਂ ਮ੍ਰਿਤਕਾ ਦੇ ਪਰਿਵਾਰ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *