ਮਾਮੇ ਨੂੰ ਮਿਲਣ ਆਈ ਭਾਣਜੀ ਕਰ ਗਈ ਵੱਡਾ ਕਾਂਡ, ਮਾਮੇ ਦੇ ਪੈਰਾਂ ਹੇਠੋਂ ਨਿਕਲੀ ਜਮੀਨ

ਲੋਕ ਪੈਸੇ ਲਈ ਕਿੱਥੋਂ ਤਕ ਡਿੱਗ ਚੁੱਕੇ ਹਨ? ਇਸ ਦੀ ਉਦਾਹਰਣ ਸੰਗਰੂਰ ਦੇ ਥਾਣਾ ਧੂਰੀ ਦੇ ਪਿੰਡ ਕਾਹਨਪੁਰਾ ਵਿੱਚ ਦੇਖਣ ਨੂੰ ਮਿਲੀ। ਜਿੱਥੇ ਇਕ ਭਾਣਜੀ ਹੀ ਆਪਣੇ ਮਾਮੇ ਦੇ ਘਰ ਅਫਸੋਸ ਕਰਨ ਆਈ ਸੋਨਾ ਅਤੇ ਨਕਦੀ ਚੁੱਕ ਕੇ ਆਪਣੇ ਪਤੀ ਸਮੇਤ ਦੌੜ ਗਈ। ਪੁਲਸ ਨੇ ਦੋਵਾਂ ਨੂੰ ਕਾਬੂ ਕਰ ਕੇ ਚੋਰੀ ਦਾ ਸਾਮਾਨ ਬਰਾਮਦ ਕਰਵਾ ਲਿਆ ਹੈ। ਪੁਲੀਸ ਅਧਿਕਾਰੀ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੱਤੀ ਕਿ 14 ਤਾਰੀਖ ਨੂੰ ਕਾਹਨਪੁਰਾ ਦੇ ਰਾਏ ਸਿੰਘ ਨੇ ਉਨ੍ਹਾਂ ਕੋਲ ਦਰਖਾਸਤ ਦਿੱਤੀ ਸੀ ਕਿ 11 ਤਾਰੀਖ ਨੂੰ ਉਨ੍ਹਾਂ ਦੇ ਘਰੋਂ 14 ਤੋਲੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਹੋ ਗਈ ਸੀ।

ਰਾਏ ਸਿੰਘ ਨੇ ਪੁਲੀਸ ਨੂੰ ਦੱਸਿਆ ਸੀ ਕਿ ਲਗਭਗ ਢਾਈ ਮਹੀਨੇ ਪਹਿਲਾਂ ਉਨ੍ਹਾਂ ਦੀ ਪਤਨੀ ਕੋਰੋਨਾ ਕਾਰਨ ਅੱਖਾਂ ਮੀਟ ਗਈ ਸੀ। ਜਿਸ ਕਰਕੇ ਰਿਸ਼ਤੇਦਾਰਾਂ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਬਣਿਆ ਹੋਇਆ ਸੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਰਾਏ ਸਿੰਘ ਦਾ ਕਹਿਣਾ ਹੈ ਕਿ 11 ਤਰੀਕ ਨੂੰ ਉਨ੍ਹਾਂ ਦੀ ਭਾਣਜੀ ਰੁਪਿੰਦਰ ਕੌਰ ਆਪਣੇ ਪਤੀ ਜਸਪ੍ਰੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀ ਪਿੰਡ ਸੰਦੌੜ ਨਾਲ ਉਨ੍ਹਾਂ ਦੇ ਘਰ ਆਈ ਸੀ।

ਰਾਏ ਸਿੰਘ ਨੇ ਉਸ ਦਿਨ ਆਪਣੇ ਨੌਕਰ ਨੂੰ ਤਨਖ਼ਾਹ ਦੇਣ ਲਈ ਆਪਣੇ ਪੁੱਤਰ ਨੂੰ ਪੇਟੀ ਵਿਚੋਂ 7 ਹਜਾਰ ਰੁਪਏ ਲਿਆਉਣ ਲਈ ਕਿਹਾ। ਪੁੱਤਰ ਨੇ ਆ ਕੇ ਆਪਣੇ ਪਿਤਾ ਨੂੰ ਦੱਸਿਆ ਕਿ ਪੇਟੀ ਵਿਚ ਪੈਸੇ ਨਹੀਂ ਹਨ। ਰਾਏ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਜਦੋਂ ਉਸ ਨੇ ਖ਼ੁਦ ਪੇਟੀ ਚੈੱਕ ਕੀਤੀ ਤਾਂ ਨਕਦੀ ਦੇ ਨਾਲ ਨਾਲ ਪੇਟੀ ਵਿੱਚੋਂ 14 ਤੋਲੇ ਸੋਨੇ ਦੇ ਗਹਿਣੇ ਵੀ ਗਾਇਬ ਸਨ।

ਪਹਿਲਾਂ ਤਾਂ ਉਹ ਖੁਦ ਹੀ ਇੱਧਰ ਉੱਧਰ ਲੱਭਦੇ ਰਹੇ ਅਤੇ ਫੇਰ 14 ਤਾਰੀਖ ਨੂੰ ਪੁਲੀਸ ਤੋਂ ਮਦਦ ਮੰਗੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਪਰਿਵਾਰ ਤੋਂ ਚੰਗੀ ਤਰ੍ਹਾਂ ਪੁੱਛ ਗਿੱਛ ਕੀਤੀ ਤਾਂ ਉਨ੍ਹਾਂ ਨੂੰ ਰੁਪਿੰਦਰ ਕੌਰ ਅਤੇ ਜਸਪ੍ਰੀਤ ਸਿੰਘ ਤੇ ਸ਼ੱਕ ਹੋਇਆ। ਪੁਲੀਸ ਨੇ ਜਦੋਂ ਦੋਵਾਂ ਨੂੰ ਫੜ ਕੇ ਪੁੱਛਗਿੱਛ ਕੀਤੀ ਤਾਂ ਉਹ ਮੰਨ ਗਏ। ਪੁਲੀਸ ਨੇ ਲਗਪਗ ਸਾਰੇ ਗਹਿਣੇ ਬਰਾਮਦ ਕਰ ਲਏ ਹਨ। ਪੁਲੀਸ ਵੱਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Leave a Reply

Your email address will not be published. Required fields are marked *