500 ਰੁਪਏ ਪਿੱਛੇ ਪੈ ਗਿਆ ਨਿਹੰਗ ਸਿੰਘਾਂ ਦਾ ਪੇਚਾ, ਬੁਰੀ ਤਰ੍ਹਾਂ ਮਾਰੇਆ ਨਿਹੰਗ ਸਿੰਘ

ਅਕਸਰ ਦੇਖਣ ਨੂੰ ਮਿਲਦਾ ਹੈ ਕਿ ਲੋਕ ਕਈ ਵਾਰ ਆਪੇ ਤੋਂ ਇੰਨਾ ਜ਼ਿਆਦਾ ਬਾਹਰ ਹੋ ਜਾਂਦੇ ਹਨ ਕਿ ਉਹ ਦੂਜੇ ਦੀ ਜਾਨ ਵੀ ਲੈ ਲੈਂਦੇ ਹਨ। ਇਸ ਦੌਰਾਨ ਉਹ ਸਹੀ ਅਤੇ ਗਲਤ ਦਾ ਫੈਸਲਾ ਨਹੀਂ ਕਰ ਪਾਉਂਦੇ ਪਰ ਬਾਅਦ ਵਿੱਚ ਜਦੋਂ ਦਿਮਾਗ ਠੰਡਾ ਹੋ ਜਾਂਦਾ ਹੈ ਤਾਂ ਫਿਰ ਇਨਸਾਨ ਕੋਲ ਪਛਤਾਵੇ ਤੋਂ ਬਿਨਾਂ ਹੋਰ ਕੁਝ ਵੀ ਨਹੀਂ ਰਹਿ ਜਾਂਦਾ। ਤਾਜ਼ਾ ਮਾਮਲਾ ਫਤਹਿਗੜ੍ਹ ਸਾਹਿਬ ਤੋਂ ਆਇਆ ਹੈ, ਜਿਥੇ ਇਕ ਵਿਅਕਤੀ ਦੀ ਜਾਨ ਚਲੀ ਗਈ ਹੈ। ਮ੍ਰਿਤਕ ਦੀ ਪਹਿਚਾਣ ਨਿਹੰਗ ਸਿੰਘ ਵਜੋਂ ਹੋਈ ਹੈ। ਜਿਸ ਵਿਅਕਤੀ ਨੇ ਇਹ ਕਾਰਾ ਕੀਤਾ ਹੈ, ਉਹ ਵੀ ਨਿਹੰਗ ਸਿੰਘ ਦੱਸਿਆ ਜਾ ਰਿਹਾ ਹੈ।

ਇਨ੍ਹਾਂ ਦੋਵਾਂ ਦਾ ਆਪਸ ਵਿਚ ਪੈਸੇ ਦਾ ਲੈਣ ਦੇਣ ਸੀ। ਪੈਸਿਆਂ ਪਿੱਛੇ ਹੀ ਦੋਵਾਂ ਵਿਚਕਾਰ ਗੱਲ ਇੰਨੀ ਵਧ ਗਈ ਕਿ ਮਾਮਲਾ ਜਾਨ ਜਾਣ ਤੱਕ ਪਹੁੰਚ ਗਿਆ। ਮੌਕੇ ਤੇ ਹਾਜ਼ਰ ਜਸਕਰਨ ਸਿੰਘ ਨਾਮਕ ਨੌਜਵਾਨ ਨਿਹੰਗ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਨਿਹੰਗ ਸਿੰਘ ਦਾ ਨਾਮ ਬਾਗੀ ਸਿੰਘ ਸੀ ਅਤੇ ਉਸ ਦਾ ਦੂਜੀ ਧਿਰ ਨਾਲ 500 ਰੁਪਏ ਦਾ ਲੈਣ ਦੇਣ ਸੀ। ਪੈਸੇ ਪਿੱਛੇ ਇਨ੍ਹਾਂ ਦੀ ਗੱਲ ਇੰਨੀ ਜ਼ਿਆਦਾ ਵਧ ਗਈ ਕਿ ਦੋਹਾਂ ਧਿਰਾਂ ਇੱਕ ਦੂਜੇ ਨਾਲ ਹੱਥੋ ਪਾਈ ਹੋ ਗਈਆਂ। ਇਸ ਦੌਰਾਨ ਬਾਗੀ ਸਿੰਘ ਦੀ ਵੱਖੀ ਵਿੱਚ ਦੂਜੇ ਨਿਹੰਗ ਸਿੰਘ ਨੇ ਕਿਰਚ ਮਾ ਰ ਦਿੱਤੀ। ਜਿਸ ਕਰਕੇ ਬਾਗੀ ਸਿੰਘ ਦੀ ਜਾਨ ਚਲੀ ਗਈ।

ਜਸਕਰਨ ਸਿੰਘ ਅਨੁਸਾਰ ਉਸ ਨੂੰ ਬਾਗੀ ਸਿੰਘ ਨੇ ਪਿੱਛੋਂ ਆਵਾਜ਼ ਮਾਰੀ। ਜਸਕਰਨ ਬਾਗੀ ਸਿੰਘ ਨੂੰ ਹਸਪਤਾਲ ਲੈ ਆਇਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਜਾਨ ਜਾ ਚੁੱਕੀ ਸੀ। ਇਹ ਸਾਰਾ ਕਾਂਡ ਕਰਨ ਵਾਲੇ 2 ਵਿਅਕਤੀ ਆਟੋ ਉੱਤੇ ਭੱਜ ਗਏ। ਹੁਣ ਪੁਲੀਸ ਇਸ ਮਾਮਲੇ ਵਿਚ ਕੀ ਕਾਰਵਾਈ ਕਰਦੀ ਹੈ। ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *