8 ਸਾਲ ਪਹਿਲਾਂ ਘਰ ਛੱਡਕੇ ਚਲੀ ਗਈ ਸੀ ਮਾਂ, ਹੁਣ ਵਾਪਿਸ ਆਈ ਤਾਂ ਦੇਖੋ ਬੱਚਿਆਂ ਨੇ ਕੀ ਕੀਤਾ

ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਵਿਦਿਸ਼ਾ ਦੀ ਤਹਿਸੀਲ ਕੁਰਵਾਈ ਦੇ ਇੱਕ ਪਿੰਡ ਵਿੱਚ ਉਸ ਸਮੇਂ ਇਕ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ, ਜਦੋਂ 8 ਸਾਲ ਪਹਿਲਾਂ ਲਾਪਤਾ ਹੋਈ ਪਰਿਵਾਰ ਦੀ ਔਰਤ ਵਾਪਸ ਘਰ ਆ ਗਈ। ਉਹ ਆਪਣੇ 2 ਅਤੇ 3 ਸਾਲ ਦੇ ਬੱਚਿਆਂ ਨੂੰ ਛੱਡ ਕੇ ਚਲੀ ਗਈ ਸੀ। ਜੋ ਹੁਣ 10 ਅਤੇ 11 ਸਾਲ ਦੇ ਹੋ ਚੁੱਕੇ ਹਨ। ਜਦੋਂ ਮਾਂ ਅਤੇ ਬੱਚੇ ਇਕ ਦੂਸਰੇ ਦੇ ਗਲ ਲੱਗ ਕੇ ਰੋ ਰਹੇ ਸਨ ਤਾਂ ਮਾਹੌਲ ਬਹੁਤ ਭਾਵੁਕ ਹੋ ਗਿਆ ਅਤੇ ਉਥੇ ਹਾਜ਼ਰ ਲੋਕਾਂ ਦੀਆਂ ਅੱਖਾਂ ਵੀ ਛਲਕ ਪਈਆਂ।

ਇਹ ਔਰਤ ਆਦਿਵਾਸੀ ਗ਼ਰੀਬ ਪਰਿਵਾਰ ਨਾਲ ਸਬੰਧਿਤ ਹੈ। 2013 ਵਿੱਚ ਉਹ ਦਿਮਾਗੀ ਹਾਲਤ ਠੀਕ ਨਾ ਹੋਣ ਕਾਰਨ ਤਹਿਸੀਲ ਕੁਰਵਾਈ ਦੇ ਥਾਣਾ ਲਾਇਰਾ ਅਧੀਨ ਪੈਂਦੇ ਪਿੰਡ ਗਰਾਮ ਬਰਖੇੜਾ ਤੋਂ ਕਿਸੇ ਤਰ੍ਹਾਂ ਭੋਪਾਲ ਪਹੁੰਚ ਗਈ। ਉੱਥੋਂ ਉਹ ਟ੍ਰੇਨ ਚੜ੍ਹਕੇ ਕੇਰਲ ਦੇ ਏਰਨਾਕੁਲਮ ਸਟੇਸ਼ਨ ਤੇ ਜਾ ਉੱਤਰੀ। ਮਿਲੀ ਜਾਣਕਾਰੀ ਮੁਤਾਬਕ ਉਸ ਦੀਆਂ ਹਰਕਤਾਂ ਨੂੰ ਦੇਖ ਕੇ ਪੁਲੀਸ ਨੇ ਉਸ ਨੂੰ ਕੇਰਲ ਦੇ ਦਿਵਿਆ ਕਰੁਣਾਨੀਆ ਚੈਰੀਟੇਬਲ ਟਰੱਸਟ ਦੇ ਹਵਾਲੇ ਕਰ ਦਿੱਤਾ।

ਲਗਾਤਾਰ 8 ਸਾਲ ਉਹ ਟਰੱਸਟ ਵਿਚ ਹੀ ਰਹੀ ਅਤੇ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ। ਠੀਕ ਹੋ ਜਾਣ ਤੇ ਉਸ ਦੀ ਯਾਦਦਾਸ਼ਤ ਵਾਪਸ ਆ ਗਈ। ਜਦੋਂ ਉਸ ਨੇ ਆਪਣਾ ਪਤਾ ਦੱਸਿਆ ਤਾਂ ਟਰੱਸਟ ਦੇ ਮੈਂਬਰ ਉਸ ਨੂੰ ਲੈ ਕੇ ਭੋਪਾਲ ਪਹੁੰਚੇ ਅਤੇ ਉਥੋਂ ਰੇਲਵੇ ਅਧਿਕਾਰੀਆਂ ਨਾਲ ਇਸ ਔਰਤ ਦੇ ਪਿੰਡ ਗਰਾਮ ਬਰਖੇੜਾ ਇਸ ਔਰਤ ਦੇ ਪਰਿਵਾਰ ਨੂੰ ਆ ਮਿਲੇ। ਟਰੱਸਟ ਦੇ ਮੈਂਬਰਾਂ ਨੇ ਪਿੰਡ ਵਾਸੀਆਂ ਨੂੰ ਸਾਰੀ ਕਹਾਣੀ ਦੱਸੀ।

ਔਰਤ ਆਪਣੇ ਬੱਚਿਆਂ ਨੂੰ ਮਿਲ ਕੇ ਬਹੁਤ ਰੋਈ। ਮਾਹੌਲ ਬਹੁਤ ਭਾਵੁਕ ਹੋ ਗਿਆ ਸੀ। ਪਰਿਵਾਰ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਪਿੰਡ ਵਾਸੀਆਂ ਨੇ ਟਰੱਸਟ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਬੱਚਿਆਂ ਨੂੰ ਦੁਬਾਰਾ ਉਨ੍ਹਾਂ ਦੀ ਮਾਂ ਮਿਲਾ ਦਿੱਤੀ। ਪਰਿਵਾਰ ਤਾਂ ਉਸ ਦੇ ਦੁਬਾਰਾ ਮਿਲਣ ਦੀ ਉਮੀਦ ਹੀ ਛੱਡ ਚੁੱਕਾ ਸੀ। ਪੂਰੇ ਪਿੰਡ ਵਿੱਚ ਇਸ ਘਟਨਾ ਦੀ ਚਰਚਾ ਹੋ ਰਹੀ ਹੈ।

Leave a Reply

Your email address will not be published. Required fields are marked *