ਇਸ ਮੁਲਕ ਚ ਬੈਠੇ ਪੰਜਾਬੀ ਹੁਣ ਭੁੱਲਕੇ ਵੀ ਨਾ ਕਰ ਲਿਓ ਆਹ ਗਲਤੀ

ਜਿਸ ਤਰ੍ਹਾਂ ਵਿਸ਼ਵ ਵਿੱਚ ਕਰੋਨਾ ਦੀ ਲਹਿਰ ਮੁੜ ਮੁੜ ਕੇ ਆ ਰਹੀ ਹੈ ਅਤੇ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ। ਉਸ ਨੂੰ ਦੇਖਦੇ ਹੋਏ ਹਰ ਮੁਲਕ ਵੱਲੋਂ ਇਸ ਤੋਂ ਬਚਾਅ ਲਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਸੰਯੁਕਤ ਅਰਬ ਅਮੀਰਾਤ ਵੱਲੋਂ ਵੀ ਕੋਰੋਨਾ ਦੇ ਸੰਬੰਧ ਵਿਚ ਕੁਝ ਖ਼ਾਸ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਨ੍ਹਾਂ ਦਾ ਵੇਰਵਾ ਇੱਥੋਂ ਦੇ ਅਟਾਰਨੀ ਜਨਰਲ ਡਾਕਟਰ ਹਮਦ ਸੈਫ ਅਲ ਸ਼ਮਸੀ ਨੇ 21 ਅਗਸਤ ਨੂੰ ਦਿੱਤਾ।

ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਮੁਤਾਬਕ ਜੇਕਰ ਕੋਈ ਵਿਅਕਤੀ ਮਾਸਕ ਨਾ ਪਹਿਨਣ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 3000 ਦਿਰਹਮ ਤੱਕ ਦਾ ਜ਼ੁਰਮਾਨਾ ਕੀਤਾ ਜਾ ਸਕਦਾ ਹੈ। ਗੱਡੀ ਸਮਰੱਥਾ ਦੇ ਨਿਯਮਾਂ ਪ੍ਰਤੀ ਲਾਪਰਵਾਹੀ ਦਿਖਾਉਣ ਵਾਲੇ ਨੂੰ ਵੀ 3000 ਦਿਰਹਮ ਦਾ ਜ਼ੁਰਮਾਨਾ ਦੇਣਾ ਪਵੇਗਾ। ਇਸ ਤਰ੍ਹਾਂ ਹੀ ਜਿਹੜੇ ਵਿਅਕਤੀ ਮਨਘੜਤ ਖ਼ਬਰਾਂ ਫੈਲਾਉਂਦੇ ਹਨ, ਉਨ੍ਹਾਂ ਨੂੰ 20 ਹਜ਼ਾਰ ਦਿਰਹਮ ਤਕ ਜੁਰਮਾਨਾ ਦੇਣਾ ਪੈ ਸਕਦਾ ਹੈ।

ਜਿਹੜੇ ਵਿਅਕਤੀ ਸੰਸਥਾਵਾਂ ਨੂੰ ਨਿਰਧਾਰਤ ਸਮੇਂ ਤੋਂ ਜ਼ਿਆਦਾ ਦੇਰ ਤਕ ਖੁੱਲ੍ਹਾ ਰੱਖਦੇ ਹਨ, ਉਨ੍ਹਾਂ ਨੂੰ 30 ਹਜ਼ਾਰ ਤੋਂ 50 ਹਜ਼ਾਰ ਦਿਰਹਮ ਤੱਕ ਜੁਰਮਾਨਾ ਕੀਤਾ ਜਾਵੇਗਾ। ਜੇਕਰ ਕਿਸੇ ਪਾਰਟੀ ਜਾਂ ਮੀਟਿੰਗ ਦੌਰਾਨ ਸਮਾਜਿਕ ਦੂਰੀ ਬਣਾਈ ਰੱਖਣ ਦੀ ਪਾਲਣਾ ਨਹੀਂ ਕੀਤੀ ਜਾਂਦੀ ਤਾਂ 5 ਹਜ਼ਾਰ ਦਿਰਹਮ ਤੋਂ 50 ਹਜ਼ਾਰ ਦਿਰਹਮ ਜੁਰਮਾਨਾ ਹੋ ਸਕਦਾ ਹੈ। ਇਹ ਜੁਰਮਾਨਾ ਅਦਾ ਕਰਨ ਲਈ ਆਯੋਜਕ ਅਤੇ ਮਹਿਮਾਨ ਦੋਵੇਂ ਧਿਰਾਂ ਜ਼ਿੰਮੇਵਾਰ ਹੋਣਗੀਆਂ। ਜੇਕਰ ਕੋਈ ਵਿਅਕਤੀ ਮੁਲਕ ਵਿਚ ਦਾਖਲ ਹੋਣ ਸਮੇਂ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਹ 5 ਹਜ਼ਾਰ ਦਿਰਹਮ ਜੁਰਮਾਨੇ ਦੇ ਰੂਪ ਵਿੱਚ ਦੇਣ ਲਈ ਪਾਬੰਦ ਹੋਵੇਗਾ।

ਹਵਾਈ ਯਾਤਰਾ ਸ਼ੁਰੂ ਕਰਨ ਤੋਂ ਠੀਕ 6 ਘੰਟੇ ਪਹਿਲਾਂ ਯਾਤਰੀ ਨੂੰ ਏਅਰ ਪੋਰਟ ਤੇ ਆਪਣੀ ਆਰ ਟੀ ਪੀਸੀਆਰ ਦੀ ਨੈਗੇਟਿਵ ਰਿਪੋਰਟ ਹਾਸਲ ਕਰਨੀ ਹੋਵੇਗੀ। ਟ੍ਰੈਕਿੰਗ ਨਿਯਮਾਂ ਸਬੰਧੀ ਵੀ ਸਖ਼ਤੀ ਕੀਤੀ ਗਈ ਹੈ। ਕੰਟੈਕਟ ਟ੍ਰੈਕਿੰਗ ਐਪ ਤੇ ਰਜਿਸਟਰ ਨਾ ਕਰਨ ਵਾਲਿਆਂ ਤੇ ਜਾਂ ਟ੍ਰੈਕਿੰਗ ਡਿਵਾਈਸ ਨਾ ਪਾਉਣ ਵਾਲਿਆਂ ਤੇ ਜਾਂ ਇਸ ਨੂੰ ਗੁਆ ਦੇਣ ਵਾਲਿਆਂ ਤੇ ਇੱਕ ਹਜ਼ਾਰ ਤੋਂ 10 ਹਜ਼ਾਰ ਦਿਰਹਮ ਜ਼ੁਰਮਾਨਾ ਹੋ ਸਕਦਾ ਹੈ।

Leave a Reply

Your email address will not be published. Required fields are marked *