ਘਰਵਾਲੀ ਨੂੰ ਪਸੰਦ ਨਹੀਂ ਸੀ ਕਰਦਾ ਘਰਵਾਲਾ, ਇਸ ਤਰੀਕੇ ਨਾਲ ਦਿੱਤੀ ਮੋਤ ਕਿ ਦੇਖਣ ਵਾਲਿਆਂ ਦੇ ਵੀ ਉੱਡ ਗਏ ਹੋਸ਼

ਕਈ ਵਾਰ ਪਰਿਵਾਰਾਂ ਵਿੱਚ ਕਲੇਸ਼ ਜਾਨ ਜਾਣ ਦਾ ਕਾਰਨ ਬਣ ਜਾਂਦਾ ਹੈ। ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਤਲਵਾੜਾ ਦੇ ਪਿੰਡ ਰੌਲੀ ਦੀ ਨਹਿਰ ਦੇ ਪੁਲ ਤੇ ਰਾਧਾ ਨਾਮ ਦੀ ਵਿਆਹੁਤਾ ਦੀ ਜਾਨ ਜਾਣ ਦੇ ਮਾਮਲੇ ਤੇ ਉਸ ਦੇ ਪੇਕਿਆਂ ਨੇ ਰਾਧਾ ਦੇ ਪਤੀ ਤੇ ਦੋਸ਼ ਲਗਾਏ ਹਨ। ਮ੍ਰਿਤਕਾ ਦੀ ਮਾਂ ਅਤੇ ਛੋਟੀ ਭੈਣ ਨੇ ਦੱਸਿਆ ਹੈ ਕਿ ਰਾਧਾ ਦਾ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ। ਉਸ ਦਾ 2 ਮਹੀਨੇ ਦਾ ਇਕ ਬੱਚਾ ਵੀ ਹੈ। ਉਹ ਆਪਣੇ ਪੁੱਤਰ ਦਾ ਜਨਮ ਸਰਟੀਫਿਕੇਟ ਬਣਵਾਉਣ ਦੇ ਚੱਕਰ ਵਿੱਚ ਪੇਕੇ ਘਰ ਆਈ ਹੋਈ ਸੀ।

ਜਦੋਂ ਰਾਧਾ ਆਪਣੀ ਛੋਟੀ ਭੈਣ ਨੂੰ ਲੈ ਕੇ ਸਹੁਰੇ ਘਰ ਜਾ ਰਹੀ ਸੀ ਤਾਂ ਉਸ ਦੇ ਪਤੀ ਸਤਨਾਮ ਸਿੰਘ ਮਿੱਠੂ ਨੇ ਆਪਣੇ ਪਿੰਡ ਰੌਲੀ ਵਿਖੇ ਨਹਿਰ ਵਾਲੇ ਪੁਲ ਤੇ ਆਪਣੇ ਸਾਥੀਆਂ ਨਾਲ ਪਹੁੰਚ ਕੇ ਉਨ੍ਹਾਂ ਨੂੰ ਘੇਰ ਲਿਆ। ਪਹਿਲਾਂ ਮਿੱਠੂ ਨੇ ਰਾਧਾ ਦੇ ਸਿਰ ਤੇ ਡਾਂਗ ਦਾ ਵਾਰ ਕੀਤਾ ਤੇ ਫੇਰ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ। ਮ੍ਰਿਤਕਾ ਦੇ ਪਿਤਾ ਤਰਸੇਮ ਲਾਲ ਨੇ ਵੀ ਆਪਣੇ ਜਵਾਈ ਸਤਨਾਮ ਸਿੰਘ ਮਿੱਠੂ ਤੇ ਦੋਸ਼ ਲਗਾਏ ਹਨ ਕਿ ਉਸ ਨੇ ਹੀ ਉਨ੍ਹਾਂ ਦੀ ਧੀ ਰਾਧਾ ਦੇ ਸੱਟ ਲਗਾ ਕੇ ਉਸ ਦੀ ਜਾਨ ਲਈ ਹੈ।

ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਰਾਧਾ ਅਤੇ ਉਸ ਦੀ ਛੋਟੀ ਭੈਣ ਰਾਧਾ ਦੇ ਸਹੁਰੇ ਘਰ ਪਿੰਡ ਰੌਲੀ ਜਾ ਰਹੀਆਂ ਸਨ ਤਾਂ ਦੋਵਾਂ ਭੈਣਾਂ ਨੇ ਫੋਨ ਤੇ ਪਤੀ ਅਤੇ ਸੱਸ ਨੂੰ ਦੱਸ ਦਿੱਤਾ। ਜਿਸ ਕਰਕੇ ਰਾਧਾ ਦੀ ਸੱਸ, ਪਤੀ ਅਤੇ ਕੁਝ ਹੋਰ ਔਰਤਾਂ ਪਹਿਲਾਂ ਹੀ ਪਿੰਡ ਦੀ ਨਹਿਰ ਵਾਲੇ ਪੁਲ ਤੇ ਆ ਖੜ੍ਹੇ। ਜਿੱਥੇ ਇਨ੍ਹਾਂ ਦੀ ਆਪਸ ਵਿੱਚ ਬਹਿਸ ਹੋ ਗਈ। ਮਿੱਠੂ ਨੇ ਰਾਧਾ ਨੂੰ ਧੱਕਾ ਦੇ ਦਿੱਤਾ ਅਤੇ ਰਾਧਾ ਦੀ ਜਾਨ ਚਲੀ ਗਈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਮਮੂਨ ਕੈਂਟ ਹਰਿਆਲਾ ਪਿੰਡ ਦੀ ਰਾਧਾ ਦਾ ਵਿਆਹ 11 ਮਹੀਨੇ ਪਹਿਲਾਂ ਰੌਲੀ ਪਿੰਡ ਦੀ ਸਤਨਾਮ ਸਿੰਘ ਮਿੱਠੂ ਨਾਲ ਹੋਇਆ ਸੀ।

ਕੁੜੀ 15-20 ਦਿਨ ਤੋਂ ਆਪਣੇ ਪੇਕੇ ਗਈ ਹੋਈ ਸੀ। ਜਦੋਂ ਉਹ ਆਪਣੇ ਸਹੁਰੇ ਘਰ ਆ ਰਹੀ ਸੀ ਤਾਂ ਨਹਿਰ ਦੇ ਪੁਲ ਤੇ ਇਨ੍ਹਾਂ ਦੀ ਆਪਸ ਵਿੱਚ ਬਹਿਸ ਹੋ ਗਈ। ਜਿਸ ਕਰ ਕੇ ਰਾਧਾ ਦੇ ਪੱਕੀ ਥਾਂ ਤੇ ਡਿੱਗਣ ਕਾਰਨ ਸਿਰ ਵਿੱਚ ਸੱਟ ਲੱਗ ਗਈ ਅਤੇ ਉਹ ਦਮ ਤੋੜ ਗਈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ 304 ਬੀ ਅਧੀਨ ਮਾਮਲਾ ਦਰਜ ਕਰ ਕੇ ਇਸ ਲਈ ਜ਼ਿੰਮੇਵਾਰ ਕੁਝ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਕੁਝ ਨੂੰ ਫੜਨਾ ਬਾਕੀ ਹੈ। ਪੁਲੀਸ ਵੱਲੋਂ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *