ਚਾਵਾਂ ਨਾਲ ਭੈਣਾਂ ਆਈਆਂ ਸੀ ਰੱਖੜੀ ਬੰਨਣ, ਭਰਾ ਨੇ ਮਾਰ ਦਿੱਤੀ ਮੋਤ ਨੂੰ ਆਵਾਜ

ਅਮਲ ਨੇ ਹੁਣ ਤਕ ਕਿੰਨੇ ਹੀ ਘਰ ਉਜਾੜ ਦਿੱਤੇ ਹਨ। ਸਰਕਾਰਾਂ ਅਮਲ ਨੂੰ ਠੱਲ੍ਹ ਪਾਉਣ ਦੇ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਪਰ ਅਮਲ ਦੀ ਵਿਕਰੀ ਰੁਕ ਨਹੀਂ ਰਹੀ। ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਤਰਖਾਣ ਮਾਜਰਾ ਵਿੱਚ ਦਵਿੰਦਰ ਸਿੰਘ ਬੱਘੜ ਨਾਮ ਦੇ 27 ਸਾਲਾ ਨੌਜਵਾਨ ਦੀ ਪਿੰਡ ਦੇ ਪ੍ਰਾਇਮਰੀ ਸਕੂਲ ਵਿਚੋਂ ਮ੍ਰਿਤਕ ਦੇਹ ਮਿਲੀ ਹੈ। ਮ੍ਰਿਤਕ ਦੀ ਮਾਂ ਸ਼ਿੰਦਰ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਸ਼ਨੀਵਾਰ ਨੂੰ ਘਰ ਤੋਂ ਗਿਆ ਸੀ ਪਰ ਵਾਪਸ ਨਹੀਂ ਆਇਆ।

ਐਤਵਾਰ ਸਵੇਰੇ ਰੱਖੜੀ ਵਾਲੇ ਦਿਨ ਉਨ੍ਹਾਂ ਨੂੰ ਪਿੰਡ ਦੇ ਹੀ ਇਕ ਲੜਕੇ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪ੍ਰਾਇਮਰੀ ਸਕੂਲ ਵਿੱਚ ਡਿੱਗਾ ਪਿਆ ਹੈ। ਸ਼ਿੰਦਰ ਕੌਰ ਦੇ ਦੱਸਣ ਮੁਤਾਬਕ ਜਦੋਂ ਉਨ੍ਹਾਂ ਨੇ ਮੌਕੇ ਤੇ ਜਾ ਕੇ ਦੇਖਿਆ ਤਾਂ ਦਵਿੰਦਰ ਸਿੰਘ ਦੀ ਜਾਨ ਜਾ ਚੁੱਕੀ ਸੀ ਅਤੇ ਉਸ ਦੇ ਮੂੰਹ ਵਿੱਚੋਂ ਝੱਗ ਜਾ ਰਹੀ ਸੀ। ਮ੍ਰਿਤਕ ਦੀ ਮਾਂ ਨੇ ਦੋਸ਼ ਲਗਾਇਆ ਹੈ ਕਿ ਨੋਨਾ ਨਾਮ ਦਾ ਲੜਕਾ ਹੀ ਉਨ੍ਹਾਂ ਦੇ ਪੁੱਤਰ ਨੂੰ ਅਮਲ ਦਿੰਦਾ ਸੀ। ਉਹ ਪਹਿਲਾਂ ਵੀ ਨੋਨ੍ਹੇ ਦੀ ਮਾਂ ਨੂੰ ਇਸ ਸੰਬੰਧੀ ਉਲਾਂਭਾ ਦੇ ਚੁੱਕੇ ਹਨ।

ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚੋਂ ਮਿਲੀ ਹੈ। ਨੇੜੇ ਤੋਂ ਇਕ ਸਰਿੰਜ ਵੀ ਮਿਲੀ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਜਾਨ ਅਮਲ ਦੀ ਵਰਤੋਂ ਕਰਨ ਕਰਕੇ ਗਈ ਹੈ। ਰਣਜੀਤ ਸਿੰਘ ਦੇ ਦੱਸਣ ਮੁਤਾਬਕ ਪਹਿਲਾਂ ਦਵਿੰਦਰ ਸਿੰਘ ਦਾ ਇੱਕ ਭਰਾ ਵੀ ਅੱਖਾਂ ਮੀਟ ਚੁੱਕਾ ਹੈ। ਉਸ ਦਾ ਪਿਤਾ ਵੀ ਬੀਤੇ ਸਮੇਂ ਦੌਰਾਨ ਇਸ ਦੁਨੀਆਂ ਤੋਂ ਜਾ ਚੁੱਕਾ ਹੈ। ਪਰਿਵਾਰ ਵਿਚ ਦੇਵਿੰਦਰ ਸਿੰਘ ਦੀ ਮਾਂ ਅਤੇ ਭਰਾ ਰਹਿ ਗਏ ਹਨ।

ਰਣਜੀਤ ਸਿੰਘ ਨੇ ਮੰਗ ਕੀਤੀ ਹੈ ਕਿ ਅਮਲ ਵੇਚਣ ਵਾਲਿਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਦੀ ਜਾਇਦਾਦ ਕੁਰਕ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਵੱਲੋਂ ਪੰਚਾਇਤ ਦੁਆਰਾ ਮਤਾ ਪਾਸ ਕੀਤਾ ਜਾਵੇਗਾ ਤਾਂ ਕਿ ਹੋਰ ਨੌਜਵਾਨਾਂ ਨੂੰ ਇਸ ਲਾਹਨਤ ਤੋਂ ਬਚਾਇਆ ਜਾ ਸਕੇ। ਇਸੇ ਪਿੰਡ ਦੇ ਸਰਬਜੀਤ ਸਿੰਘ ਮੱਖਣ ਦਾ ਕਹਿਣਾ ਹੈ ਕਿ ਦਵਿੰਦਰ ਸਿੰਘ ਕਦੇ ਕਦੇ ਦਾਰੂ ਪੀ ਲੈਂਦਾ ਸੀ ਪਰ ਹੋਰ ਅਮਲ ਨਹੀਂ ਸੀ ਕਰਦਾ। ਉਹ ਇੱਕ ਅਜਿਹੇ ਟੋਲੇ ਦੇ ਧੱਕੇ ਚੜ੍ਹ ਗਿਆ, ਜੋ ਅਮਲ ਕਰਦਾ ਵੀ ਹੈ ਅਤੇ ਵੇਚਦਾ ਵੀ ਹੈ।

ਇਨ੍ਹਾਂ ਲੋਕਾਂ ਨੇ ਦਵਿੰਦਰ ਸਿੰਘ ਨੂੰ ਅਮਲ ਦੀ ਡੋਜ਼ ਦੇ ਦਿੱਤੀ, ਜਿਸ ਨਾਲ ਉਸ ਦੀ ਜਾਨ ਚਲੀ ਗਈ। ਉਸ ਨੇ ਪਹਿਲਾਂ ਕਦੇ ਅਜਿਹਾ ਕੰਮ ਨਹੀਂ ਸੀ ਕੀਤਾ। ਮੱਖਣ ਦੇ ਦੱਸਣ ਮੁਤਾਬਕ ਜੇਕਰ ਰਾਤ ਸਮੇਂ ਹੀ ਇਸ ਘਟਨਾ ਦਾ ਪਤਾ ਲੱਗ ਜਾਂਦਾ ਤਾਂ ਦਵਿੰਦਰ ਸਿੰਘ ਦੀ ਜਾਨ ਬਚ ਸਕਦੀ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਅਮਲ ਦੀ ਵਰਤੋ ਕਰਨ ਨਾਲ ਦਵਿੰਦਰ ਸਿੰਘ ਦੀ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।

ਉਸ ਦੀ ਉਮਰ 27 ਸਾਲ ਸੀ ਅਤੇ ਅਜੇ ਉਹ ਕੁਆਰਾ ਸੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਦੇ ਭਰਾ ਸਰਬਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਉਨ੍ਹਾਂ ਨੇ 174 ਦੇ ਕਾਰਵਾਈ ਕੀਤੀ ਹੈ। ਮ੍ਰਿਤਕ ਦੇਹ ਦਾ ਪੋਸ ਟਮਾ ਰਟ ਮ ਕਰਵਾਇਆ ਗਿਆ ਹੈ। ਪੋਸਟਮਾਰਟਮ ਦੀ ਜੋ ਵੀ ਰਿਪੋਰਟ ਆਵੇਗੀ, ਉਸ ਨੂੰ ਵਿਚਾਰਿਆ ਜਾਵੇਗਾ। ਪੁਲੀਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *