ਵਿਆਹ ਤੋਂ 2 ਮਹੀਨੇ ਬਾਅਦ ਗਾਇਬ ਹੋਇਆ ਮੁੰਡਾ, ਨਵ ਵਿਆਹੀ ਦਾ ਰੋ ਰੋ ਹੋਇਆ ਬੁਰਾ ਹਾਲ

ਬੇਰੁਜ਼ਗਾਰੀ ਦੇ ਝੰਬੇ ਹੋਏ ਹਰ ਨੌਜਵਾਨ ਮੁੰਡੇ ਕੁੜੀ ਨੂੰ ਇਸ ਤਰ੍ਹਾਂ ਜਾਪਦਾ ਹੈ ਕਿ ਵਿਦੇਸ਼ ਜਾ ਕੇ ਉਨ੍ਹਾਂ ਦਾ ਮਸਲਾ ਹੱਲ ਹੋ ਜਾਵੇਗਾ। ਉਹ ਰੁਜ਼ਗਾਰ ਹਾਸਲ ਕਰ ਕੇ ਆਪਣਾ ਭਵਿੱਖ ਸੰਵਾਰ ਲੈਣਗੇ। ਜਦ ਕਿ ਅਸੀਂ ਜਾਣਦੇ ਹਾਂ ਕਿ ਕੋਰੋਨਾ ਦੇ ਫੈਲਣ ਤੋਂ ਬਾਅਦ ਲਗਪਗ ਹਰ ਮੁਲਕ ਵਿੱਚ ਰੁਜ਼ਗਾਰ ਤੇ ਇਸ ਦੇ ਬੁਰੇ ਪ੍ਰਭਾਵ ਪਏ ਹਨ। ਵਿਦੇਸ਼ ਵਿੱਚ ਤਾਂ ਕੋਈ ਆਪਣਾ ਵੀ ਨਹੀਂ ਹੁੰਦਾ, ਜੋ ਔਖੇ ਸਮੇਂ ਸਾਥ ਦੇ ਸਕੇ। ਨਵਾਂ ਸ਼ਹਿਰ ਦੇ ਪਿੰਡ ਗੁੱਜਰ ਪੁਰ ਕਲਾਂ ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਉਰਫ ਨਿੱਕਾ ਦਾ ਪੁਰਤਗਾਲ ਵਿੱਚ ਕੋਈ ਥਹੁ ਪਤਾ ਨਹੀਂ ਲੱਗ ਰਿਹਾ।

ਉਸ ਦਾ ਮੋਬਾਇਲ ਵੀ ਬੰਦ ਆ ਰਿਹਾ ਹੈ। ਪਰਿਵਾਰ ਨੂੰ ਪੰਜਾਬ ਵਿੱਚ ਕੁਝ ਨਹੀਂ ਸੁੱਝ ਰਿਹਾ। ਪ੍ਰਦੀਪ ਕੁਮਾਰ ਦੇ ਭਰਾ ਸੋਨੂੰ ਨੇ ਦੱਸਿਆ ਹੈ ਕਿ ਪ੍ਰਦੀਪ ਕੁਮਾਰ ਲਗਭਗ 3-4 ਸਾਲ ਤੋਂ ਪੁਰਤਗਾਲ ਗਿਆ ਹੋਇਆ ਹੈ। ਇਸ ਸਮੇਂ ਉਸ ਦੀ ਉਮਰ 32 ਸਾਲ ਹੈ। ਕੁਝ ਸਮਾਂ ਪਹਿਲਾਂ ਪ੍ਰਦੀਪ ਕੁਮਾਰ ਭਾਰਤ ਆਇਆ ਸੀ। ਉਹ 2 ਮਹੀਨੇ ਇੱਥੇ ਰਿਹਾ ਅਤੇ ਵਿਆਹ ਕਰਵਾ ਕੇ 8 ਮਹੀਨੇ ਪਹਿਲਾਂ ਵਾਪਸ ਪੁਰਤਗਾਲ ਚਲਾ ਗਿਆ ਸੀ। ਸੋਨੂੰ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਪ੍ਰਦੀਪ ਕੁਮਾਰ ਨੂੰ ਉੱਥੇ ਕੰਮ ਨਹੀਂ ਮਿਲ ਰਿਹਾ।

ਪਹਿਲਾਂ ਤਾਂ ਉਨ੍ਹਾਂ ਦੇ ਕੁਝ ਸੰਬੰਧੀ ਪਰਦੀਪ ਦੇ ਕੋਲ ਰਹਿੰਦੇ ਸਨ ਪਰ ਹੁਣ ਉਹ ਵੀ ਕਿਸੇ ਹੋਰ ਮੁਲਕ ਜਾ ਚੁੱਕੇ ਹਨ। ਪ੍ਰਦੀਪ ਨੇ ਪਰਿਵਾਰ ਤੋਂ ਕੁਝ ਪੈਸਿਆਂ ਦੀ ਮੰਗ ਕੀਤੀ ਸੀ। ਜੋ ਉਨ੍ਹਾ ਨੇ ਭੇਜ ਦਿੱਤੇ ਸਨ। ਸੋਨੂੰ ਦੇ ਦੱਸਣ ਮੁਤਾਬਕ ਹੁਣ ਨਾ ਤਾਂ ਪ੍ਰਦੀਪ ਦਾ ਫੋਨ ਆਉਂਦਾ ਹੈ ਅਤੇ ਨਾ ਹੀ ਉਹ ਉਸ ਨਾਲ ਸੰਪਰਕ ਕਰ ਸਕਦੇ ਹਨ, ਕਿਉਂ ਕਿ ਉਸ ਦਾ ਮੋਬਾਇਲ ਬੰਦ ਹੈ। ਪਰਿਵਾਰ ਨੇ ਉੱਥੇ ਰਹਿੰਦੇ ਉਸ ਦੇ ਕੁਝ ਸਾਥੀਆਂ ਨਾਲ ਸੰਪਰਕ ਕੀਤਾ ਸੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਦੀਪ ਨੇ ਕਿਸੇ ਹੋਰ ਸ਼ਹਿਰ ਵਿੱਚ ਰਿਹਾਇਸ਼ ਕਰ ਲਈ ਹੈ।

ਉਸ ਸ਼ਹਿਰ ਵਿੱਚ ਉਨ੍ਹਾਂ ਦਾ ਕੋਈ ਜਾਣੂ ਨਹੀਂ ਹੈ। ਜਿਸ ਕਰਕੇ ਉਹ ਪ੍ਰਦੀਪ ਦਾ ਪਤਾ ਨਹੀਂ ਲਗਾ ਸਕਦੇ। ਪ੍ਰਦੀਪ ਨਾ ਤਾਂ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਦਾ ਹੈ ਅਤੇ ਨਾ ਹੀ ਆਪਣੀ ਨਵ ਵਿਆਹੀ ਪਤਨੀ ਨੂੰ। ਸੋਨੂੰ ਨੇ ਦੱਸਿਆ ਹੈ ਕਿ ਪ੍ਰਦੀਪ ਪੜ੍ਹਿਆ ਲਿਖਿਆ ਵੀ ਨਹੀਂ ਹੈ। ਪਰਿਵਾਰ ਚਾਹੁੰਦਾ ਹੈ ਕਿ ਕੋਈ ਵਿਅਕਤੀ ਪ੍ਰਦੀਪ ਦੀ ਉਨ੍ਹਾਂ ਨਾਲ ਗੱਲ ਕਰਵਾ ਦੇਵੇ। ਪਰਿਵਾਰ ਨੂੰ ਪ੍ਰਦੀਪ ਬਾਰੇ ਕੋਈ ਸੁੱਖ ਸੁਨੇਹਾ ਮਿਲ ਜਾਵੇ ਤਾਂ ਕਿ ਉਨ੍ਹਾਂ ਦੇ ਮਨ ਨੂੰ ਵੀ ਤਸੱਲੀ ਹੋ ਸਕੇ। ਇਸ ਸਮੇਂ ਉਨ੍ਹਾਂ ਦਾ ਪਰਿਵਾਰ ਬੇਚੈਨੀ ਮਹਿਸੂਸ ਕਰ ਰਿਹਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *