ਹੱਸਦੇ ਵੱਸਦੇ ਪਰਿਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ, ਨਿੱਕੀ ਬੱਚੀ ਚੁੰਮਦੀ ਰਹੀ ਮ੍ਰਿਤਕ ਪਿਓ ਦੀ ਫੋਟੋ

ਪੇਟ ਮਨੁੱਖ ਤੋਂ ਕੀ ਨਹੀਂ ਕਰਵਾਉਂਦਾ। ਰੋਟੀ ਖ਼ਾਤਰ ਇਨਸਾਨ ਸੱਤ ਸਮੁੰਦਰ ਪਾਰ ਤੱਕ ਚਲਾ ਜਾਂਦਾ ਹੈ। ਸਾਡੀ ਜ਼ਿੰਦਗੀ ਦੀਆਂ 3 ਮੁੱਖ ਜ਼ਰੂਰਤਾਂ ਹਨ। ਜਿਨ੍ਹਾਂ ਦੀ ਪੂਰਤੀ ਲਈ ਅਸੀਂ ਦਿਨ ਰਾਤ ਮਿਹਨਤ ਕਰਦੇ ਹਾਂ। ਸਾਡੀ ਸਭ ਦੀ ਇਕ ਹੀ ਇੱਛਾ ਹੈ ਕਿ ਆਉਣ ਵਾਲਾ ਸਮਾਂ ਸੌਖਾ ਰਹੇ। ਜਿਸ ਲਈ ਅਸੀਂ ਹਰ ਕੋਸ਼ਿਸ਼ ਕਰਦੇ ਰਹਿੰਦੇ ਹਾਂ ਪਰ ਹੁੰਦਾ ਓਹੀ ਹੈ ਜੋ ਮਾਲਕ ਨੂੰ ਮਨਜ਼ੂਰ ਹੈ। ਅਸੀਂ ਆਪਣਿਆਂ ਤੇ ਮਾਣ ਕਰਦੇ ਹਾਂ ਪਰ ਇਹ ਨਹੀਂ ਜਾਣਦੇ ਕਿ ਅਖੀਰਲੇ ਸਮੇਂ ਸਾਡਾ ਕੋਈ ਆਪਣਾ ਸਾਡੇ ਕੋਲ ਹੋਵੇਗਾ ਵੀ ਜਾਂ ਨਹੀਂ?

ਫ਼ਰੀਦਕੋਟ ਤੋਂ ਕੈਨੇਡਾ ਗਏ ਨੌਜਵਾਨ ਜਸਵਿੰਦਰ ਸਿੰਘ ਦੀ ਉੱਥੇ ਹੀ ਜੀਵਨ ਯਾਤਰਾ ਪੂਰੀ ਹੋ ਗਈ। ਉਸ ਦੇ ਮਾਤਾ ਪਿਤਾ ਨੂੰ ਇੰਨਾ ਹੀ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਬਾਥਰੂਮ ਅੰਦਰ ਦਿਲ ਦਾ ਦੌਰਾ ਪੈ ਗਿਆ। ਜੋ ਉਸ ਦੀ ਜਾਨ ਜਾਣ ਦਾ ਕਾਰਨ ਬਣਿਆ। ਪਰਿਵਾਰ ਦੀ ਔਰਤ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਾਂ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰ ਗਈ ਪਰ ਉਹ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਗੇ।

ਲਾਕਡਾਊਨ ਲੱਗਾ ਹੋਣ ਕਾਰਨ ਉਡਾਣਾਂ ਬੰਦ ਹਨ। ਇਸ ਲਈ ਉਨ੍ਹਾਂ ਦੀ ਇੱਕ ਹੀ ਇੱਛਾ ਹੈ ਕਿ ਜਸਵਿੰਦਰ ਸਿੰਘ ਦਾ ਅੰਤਮ ਸੰਸਕਾਰ ਉਨ੍ਹਾਂ ਨੂੰ ਲਾਈਵ ਦਿਖਾਇਆ ਜਾਵੇ ਅਤੇ ਉਸ ਦੀਆਂ ਅਸਥੀਆਂ ਪਰਿਵਾਰ ਨੂੰ ਕੋਰੀਅਰ ਕਰ ਦਿੱਤੀਆਂ ਜਾਣ। ਮ੍ਰਿਤਕ ਦੇ ਪਿਤਾ ਬੇਅੰਤ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪੁੱਤਰ ਕੈਨੇਡਾ ਗਿਆ ਹੋਇਆ ਸੀ। ਉਨ੍ਹਾਂ ਨੂੰ ਫੋਨ ਤੇ ਦੱਸਿਆ ਗਿਆ ਹੈ ਕਿ ਜਸਵਿੰਦਰ ਸਿੰਘ ਨੂੰ ਬਾਥਰੂਮ ਵਿਚ ਹੀ ਦਿਲ ਦਾ ਦੌਰਾ ਪਿਆ ਹੈ।

ਉਹ ਨਹੀਂ ਜਾਣਦੇ ਕਿ ਸੱਚਾਈ ਕੀ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬੇਅੰਤ ਸਿੰਘ ਦੀ ਇੱਛਾ ਹੈ ਕਿ ਸਚਾਈ ਉਨ੍ਹਾਂ ਦੇ ਸਾਹਮਣੇ ਆਵੇ। ਉਨ੍ਹਾਂ ਦਾ ਕਹਿਣਾ ਹੈ ਕਿ ਲਾਕਡਾਊਨ ਲੱਗਾ ਹੋਣ ਕਾਰਨ ਜਿੱਥੇ ਉਡਾਣਾਂ ਬੰਦ ਹਨ, ਉੱਥੇ ਹੀ ਐਮਰਜੈਂਸੀ ਵੀਜ਼ੇ ਵੀ ਨਹੀਂ ਮਿਲ ਰਹੇ। ਉਹ ਚਾਹੁੰਦੇ ਹਨ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹਾ ਪ੍ਰਬੰਧ ਕੀਤਾ ਜਾਵੇ, ਜਿਸ ਨਾਲ ਮ੍ਰਿਤਕ ਦਾ ਪਰਿਵਾਰ ਉਸ ਦੀਆਂ ਅੰਤਮ ਰਸਮਾਂ ਵਿੱਚ ਸ਼ਾਮਲ ਹੋ ਸਕੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *