ਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ, 26 ਸਾਲਾ ਪੰਜਾਬੀ ਮੁੰਡੇ ਦੀ ਹੋਈ ਦ-ਰ-ਦ-ਨਾ-ਕ ਮੋਤ

ਜਿੱਥੇ ਮੁਲਕ ਭਰ ਵਿੱਚ ਰੱਖੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਸੀ, ਉੱਥੇ ਹੀ ਇੱਕ ਪੰਜਾਬੀ ਪਰਿਵਾਰ ਵਿੱਚ ਮਾਤਮ ਛਾਇਆ ਹੋਇਆ ਸੀ, ਕਿਉਂਕਿ 21 ਅਗਸਤ ਨੂੰ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਰਹਿਣ ਵਾਲਾ ਟਿਮ ਉੱਪਲ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ ਸੀ। ਉਹ ਟਰੱਕ ਚਲਾਉਂਦਾ ਸੀ। ਟਿਮ ਉੱਪਲ ਮੂਲ ਰੂਪ ਵਿੱਚ ਪੰਜਾਬ ਦੇ ਫਿਲੌਰ ਨਾਲ ਸਬੰਧਤ ਸੀ। ਉਸ ਨੇ ਮੁੱਢਲੀ ਵਿੱਦਿਆ ਡੀ ਏ ਵੀ ਪਬਲਿਕ ਸਕੂਲ ਤੋਂ ਹਾਸਲ ਕੀਤੀ ਸੀ ਅਤੇ ਫਿਲੌਰ ਦੇ ਕਾਲਜ ਤੋਂ ਹੀ ਕਾਮਰਸ ਦੀ ਪੜ੍ਹਾਈ ਕੀਤੀ।

ਟਿਮ ਉੱਪਲ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦਾ ਸੀ। ਦੱਸਿਆ ਜਾਂਦਾ ਹੈ ਕਿ ਉਸ ਦੇ ਸੋਸ਼ਲ ਮੀਡੀਆ ਤੇ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਸਨ। ਉਹ ਭਰ ਜਵਾਨੀ ਵਿੱਚ ਸਦੀਵੀ ਵਿਛੋੜਾ ਦੇ ਗਿਆ। ਉਸ ਦਾ ਜਨਮ 24 ਨਵੰਬਰ 1994 ਨੂੰ ਹੋਇਆ ਸੀ। ਅਜੇ ਤਾਂ ਉਸ ਦੇ ਮਾਤਾ ਪਿਤਾ ਨੇ ਉਸ ਦਾ ਵਿਆਹ ਕਰਨਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ। ਉਸ ਦਾ ਸਤੰਬਰ ਵਿੱਚ ਵਿਆਹ ਦੱਸਿਆ ਜਾਂਦਾ ਹੈ। ਭਾਵੇਂ ਅਜੇ ਤੱਕ ਟਿਮ ਉੱਪਲ ਦੀ ਜਾਨ ਜਾਣ ਦੇ ਕਾਰਨਾਂ ਦਾ ਸਪੱਸ਼ਟ ਤੌਰ ਤੇ ਵਰਨਣ ਨਹੀਂ ਕੀਤਾ ਗਿਆ ਪਰ ਖਿਆਲ ਕੀਤਾ ਜਾਂਦਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਜਾਨ ਗਈ ਹੈ।

ਉਸ ਦੇ ਦਿਮਾਗ ਨੂੰ ਆਕਸੀਜਨ ਨਾ ਮਿਲਣ ਕਾਰਨ ਉਸ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਸੀ ਅਤੇ ਡਾਕਟਰਾਂ ਨੇ ਉਸ ਨੂੰ 48 ਘੰਟੇ ਦਾ ਸਮਾਂ ਦਿੱਤਾ ਸੀ। ਜਦੋਂ 48 ਘੰਟੇ ਬਾਅਦ ਵੀ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਇਆ ਤਾਂ ਡਾਕਟਰਾਂ ਨੇ ਵੀ ਉਮੀਦ ਛੱਡ ਦਿੱਤੀ ਅਤੇ ਵੈਂਟੀਲੇਟਰ ਹਟਾ ਦਿੱਤਾ। ਟਿਮ ਉੱਪਲ ਦੀ ਜਾਨ ਜਾਣ ਤੇ ਹਰ ਕੋਈ ਅਫ਼ਸੋਸ ਜਤਾ ਰਿਹਾ ਹੈ। ਮਾਤਾ ਪਿਤਾ ਲਈ ਇਹ ਇੱਕ ਅਸਹਿ ਘਟਨਾ ਕਹੀ ਜਾ ਸਕਦੀ ਹੈ। ਸ਼ੋਸ਼ਲ ਮੀਡੀਆ ਤੇ ਵੱਡੀ ਗਿਣਤੀ ਵਿਚ ਪੰਜਾਬੀ ਅਫਸੋਸ ਪ੍ਰਗਟ ਕਰ ਰਹੇ ਹਨ।

Leave a Reply

Your email address will not be published. Required fields are marked *