ਕੁੜੀ ਮੁੰਡੇ ਨੇ ਕਰਵਾਈ ਸੀ ਲਵ-ਮੈਰਿਜ, ਅੱਜ ਕੁੜੀ ਨਾਲ ਹੋ ਗਿਆ ਵੱਡਾ ਕਾਂਡ

ਫ਼ਰੀਦਕੋਟ ਦੇ ਥਾਣਾ ਸਦਰ ਅਧੀਨ ਆਉਂਦੇ ਪਿੰਡ ਕਾਬਲਵਾਲਾ ਦੇ ਰਹਿਣ ਵਾਲੇ ਜੇਠੂ ਸਿੰਘ ਪੁੱਤਰ ਨਛੱਤਰ ਸਿੰਘ ਦੇ ਘਰ ਉਸ ਸਮੇਂ ਖਲਬਲੀ ਮੱਚ ਗਈ, ਜਦੋਂ ਉਨ੍ਹਾਂ ਨੂੰ ਫੋਨ ਆਇਆ ਕਿ 5 ਸਾਲ ਪਹਿਲਾਂ ਵਿਆਹੀ ਉਨ੍ਹਾਂ ਦੀ ਧੀ ਕਮਲਜੀਤ ਕੌਰ ਇਸ ਦੁਨੀਆਂ ਵਿੱਚ ਨਹੀਂ ਰਹੀ। ਪਰਿਵਾਰ ਨੇ ਮ੍ਰਿਤਕਾ ਦੇ ਸਹੁਰੇ ਪਰਿਵਾਰ ਤੇ ਉਸ ਦੀ ਜਾਨ ਲੈਣ ਦੇ ਦੋਸ਼ ਲਗਾਏ ਹਨ। ਪੁਲੀਸ ਨੇ 4 ਜੀਆਂ ਤੇ 306 ਆਈ ਪੀ ਸੀ ਅਧੀਨ ਮਾਮਲਾ ਦਰਜ ਕੀਤਾ ਹੈ। ਮ੍ਰਿਤਕਾ ਕਮਲਜੀਤ ਕੌਰ ਦੇ ਪਿਤਾ ਦਾ ਕਹਿਣਾ ਹੈ ਕਿ 2017 ਵਿੱਚ ਉਨ੍ਹਾਂ ਨੇ ਆਪਣੀ ਧੀ ਦਾ ਵਿਆਹ ਕੀਤਾ ਸੀ।

ਮੁੰਡਾ ਕੁੜੀ ਦੋਵੇਂ ਇੱਕ ਦੂਜੇ ਨੂੰ ਪਸੰਦ ਕਰਦੇ ਸਨ। ਜਿਸ ਕਰਕੇ ਪਰਿਵਾਰ ਨੇ ਵੀ ਸਹਿਮਤ ਹੋ ਕੇ ਵਿਆਹ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਿਨਾਂ ਦਾਜ ਤੋਂ ਵਿਆਹ ਕੀਤਾ ਸੀ। ਜਿਸ ਕਰਕੇ ਕੁੜੀ ਦੇ ਸਹੁਰੇ ਪਰਿਵਾਰ ਵਾਲੇ ਨਾ ਤਾਂ ਕੁੜੀ ਨੂੰ ਪੇਕੇ ਜਾਣ ਦਿੰਦੇ ਸਨ ਅਤੇ ਨਾ ਹੀ ਪੇਕਿਆਂ ਨੂੰ ਆਪਣੀ ਧੀ ਨੂੰ ਮਿਲਣ ਦਿੰਦੇ ਸਨ। ਸਹੁਰਾ ਪਰਿਵਾਰ ਵੱਲੋਂ ਅਕਸਰ ਹੀ ਕੁੜੀ ਦੀ ਖਿੱਚ ਧੂਹ ਕੀਤੀ ਜਾਂਦੀ ਸੀ। ਮ੍ਰਿਤਕਾ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਜਵਾਈ ਦੇ ਕਿਸੇ ਲੜਕੀ ਨਾਲ ਗਲਤ ਸਬੰਧ ਸਨ।

ਜਿਸ ਨੇ ਰਾਤ ਨੂੰ 11 ਵਜੇ ਉਨ੍ਹਾਂ ਦੇ ਜੁਆਈ ਨੂੰ ਫੋਨ ਕੀਤਾ। ਜਦੋਂ ਕਮਲਜੀਤ ਕੌਰ ਨੇ ਉਸ ਨੂੰ ਰੋਕਿਆ ਤਾਂ ਕ-ਲੇ-ਸ਼ ਹੋ ਗਿਆ ਅਤੇ ਸਹੁਰੇ ਪਰਿਵਾਰ ਨੇ ਕਮਲਜੀਤ ਕੌਰ ਦੀ ਜਾਨ ਲੈ ਲਈ। ਕਮਲਜੀਤ ਕੌਰ ਦੇ ਤਾਏ ਨੇ ਦੱਸਿਆ ਹੈ ਕਿ ਉਨ੍ਹਾਂ ਨੇ 5 ਸਾਲ ਪਹਿਲਾਂ ਆਪਣੀ ਭਤੀਜੀ ਦਾ ਵਿਆਹ ਜ਼ਿਲ੍ਹਾ ਫ਼ਾਜ਼ਿਲਕਾ ਦੇ ਥਾਣਾ ਅਰਨੀਵਾਲਾ ਦੇ ਪਿੰਡ ਚਿਮਨੇ ਵਾਲਾ ਵਿਖੇ ਰੂਪ ਸਿੰਘ ਨਾਲ ਕੀਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਪਰਿਵਾਰ ਨੇ ਕੁੜੀ ਦੀ ਜਾਨ ਲੈ ਲਈ ਹੈ।

ਪੁਲੀਸ ਵੀ ਮੁੰਡੇ ਵਾਲਿਆਂ ਦੀ ਮਦਦ ਕਰ ਰਹੀ ਹੈ। ਮ੍ਰਿਤਕਾ ਦੇ ਸਹੁਰੇ ਦਾ ਮਾਮਲੇ ਵਿੱਚ ਨਾਮ ਦਰਜ ਨਹੀਂ ਕੀਤਾ ਗਿਆ। ਉਹਨਾਂ ਨੇ ਧਰਨਾ ਲਾਉਣ ਦੀ ਗੱਲ ਆਖੀ ਹੈ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਕਮਲਜੀਤ ਕੌਰ ਨੇ ਲਟਕ ਕੇ ਜਾਨ ਦੇ ਦਿੱਤੀ ਹੈ। ਉਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਬਿਆਨਾਂ ਤੇ 4 ਜੀਆਂ ਤੇ 306 ਆਈ ਪੀ ਸੀ ਅਧੀਨ ਮਾਮਲਾ ਦਰਜ ਕੀਤਾ ਹੈ।

ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਪੋਸ ਟਮਾ ਰਟ ਮ ਦੀ ਰਿਪੋਰਟ ਆਉਣ ਤੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਮਿ੍ਤਕਾ ਦੇ ਪੇਕੇ ਪਰਿਵਾਰ ਵਾਲੇ ਇਕ ਹੋਰ ਜੀਅ ਤੇ ਪਰਚਾ ਕਰਵਾਉਣਾ ਚਾਹੁੰਦੇ ਹਨ। ਜਿਨ੍ਹਾਂ ਤੇ ਮਾਮਲਾ ਦਰਜ ਹੋਇਆ ਹੈ, ਉਹ ਘਰੋਂ ਦੌੜ ਗਏ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *