ਪੰਜਾਬੀ ਮੁੰਡੇ ਨਾਲ ਹੋ ਗਈ ਵੱਡੀ ਕਲੋਲ, online ਦੇ ਚੱਕਰ ਚ ਪੈ ਗਿਆ ਸਿਆਪਾ

ਜਿਉਂ ਜਿਉਂ ਸਮਾਂ ਬਦਲਦਾ ਜਾ ਰਿਹਾ ਹੈ, ਤਿਉਂ ਤਿਉਂ ਵਪਾਰ ਅਤੇ ਦੁਕਾਨਦਾਰੀ ਦੇ ਢੰਗ ਵੀ ਬਦਲ ਰਹੇ ਹਨ। ਅੱਜ ਕੱਲ੍ਹ ਜ਼ਿਆਦਾ ਵਪਾਰ ਆਨਲਾਈਨ ਹੋਣ ਲੱਗਾ ਹੈ ਪਰ ਹੁਣ ਧੋਖਾ ਵੀ ਜ਼ਿਆਦਾ ਹੋਣ ਲੱਗਾ ਹੈ। ਆਦਮੀ ਨੂੰ ਪਤਾ ਹੀ ਭਾਣਾ ਵਾਪਰ ਜਾਣ ਤੋਂ ਬਾਅਦ ਲੱਗਦਾ ਹੈ। ਨੌਸਰਬਾਜ਼ ਹੱਥਾਂ ਤੇ ਸਰੋਂ ਜਮਾਉਂਦੇ ਫਿਰ ਰਹੇ ਹਨ। ਨਾਭਾ ਹਲਕੇ ਤੋਂ ਇਕ ਨੌਜਵਾਨ ਨਾਲ ਮੋਬਾਇਲ ਭੇਜਣ ਦੇ ਨਾਮ ਤੇ ਆਨਲਾਈਨ ਧੋਖਾ ਹੋਇਆ ਹੈ। ਉਸ ਤੋਂ 3000 ਰੁਪਏ ਲੈ ਕੇ ਮੋਬਾਇਲ ਦੀ ਬਜਾਏ ਪਰਫਿਊਮ ਪੈਕ ਕਰਕੇ ਭੇਜ ਦਿੱਤਾ ਗਿਆ।

ਇਸ ਨੌਜਵਾਨ ਨੇ ਆਪਣੀ ਹੱਡਬੀਤੀ ਸੁਣਾਉਂਦੇ ਹੋਏ ਦੱਸਿਆ ਹੈ ਕਿ ਉਸ ਨੂੰ ਕ੍ਰੋਮ ਤੇ ਪੇਸ਼ਕਸ਼ ਹੋਈ ਸੀ। ਉਸ ਦੁਆਰਾ ਕਲਿੱਕ ਕੀਤੇ ਜਾਣ ਤੇ ਵ੍ਹੱਟਸਐਪ ਤੇ ਨੰਬਰ ਆ ਗਿਆ। ਉਸ ਤੋਂ ਮੋਬਾਇਲ ਦਾ ਰੰਗ ਵਗੈਰਾ ਪੁੱਛਿਆ ਗਿਆ। ਮੋਬਾਈਲ ਦੀਆਂ ਫੋਟੋਆਂ ਦਿਖਾਈਆਂ ਗਈਆਂ। ਜਿਹੜਾ ਮੋਬਾਈਲ ਲੜਕੇ ਨੇ ਪਸੰਦ ਕੀਤਾ, ਉਸ ਦੀ ਕੀਮਤ 3000 ਰੁਪਏ ਸੀ। ਲੜਕੇ ਦਾ ਕਹਿਣਾ ਹੈ ਕਿ ਇਕ ਹਫ਼ਤੇ ਬਾਅਦ ਉਨ੍ਹਾਂ ਨੂੰ ਡਲਿਵਰੀ ਦਾ ਮੈਸੇਜ ਆਇਆ।

ਇਸ ਤੋਂ ਬਾਅਦ ਉਨ੍ਹਾਂ ਨੂੰ ਨਾਭਾ ਤੋਂ ਈ ਕਾਮ ਐਕਸਪ੍ਰੈਸ ਕੋਰੀਅਰ ਵਾਲਿਆਂ ਦਾ ਫੋਨ ਆਇਆ ਕਿ ਤੁਹਾਡੀ ਡਿਲਿਵਰੀ ਆਈ ਹੈ। ਲੜਕੇ ਦੇ ਦੱਸਣ ਮੁਤਾਬਕ ਜਦੋਂ ਉਨ੍ਹਾਂ ਨੇ ਕੈਮਰੇ ਦੀ ਨਿਗਰਾਨੀ ਵਿਚ ਇਹ ਪੈਕਿੰਗ ਖੋਲ੍ਹੀ ਤਾਂ ਉਨ੍ਹਾਂ ਨੂੰ ਡੱਬੇ ਵਿੱਚੋਂ ਕੈਮਰੇ ਦੀ ਬਜਾਏ ਇਕ ਪਰਫਿਊਮ ਦੀ ਸ਼ੀਸ਼ੀ ਹਾਸਲ ਹੋਈ। ਇਸ ਤਰ੍ਹਾਂ ਉਨ੍ਹਾਂ ਨੂੰ 3000 ਰੁਪਏ ਖਰਚ ਕਰਕੇ ਵੀ ਮੋਬਾਇਲ ਨਹੀਂ ਮਿਲਿਆ, ਸਗੋਂ ਪਰਫਿਊਮ ਦੀ ਸ਼ੀਸ਼ੀ ਹੀ ਮਿਲੀ। ਇਸ ਤੋਂ ਬਾਅਦ ਉਹ ਕੋਰੀਅਰ ਵਾਲਿਆਂ ਦੇ ਦਫ਼ਤਰ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਸਲੇ ਦਾ ਕੋਈ ਹੱਲ ਨਹੀਂ ਹੈ।

ਉਨ੍ਹਾਂ ਨੇ ਪੁਲੀਸ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ। ਜਿਸ ਕਰਕੇ ਉਹ ਸਾਂਝ ਕੇਂਦਰ ਜਾ ਪਹੁੰਚੇ। ਸਾਂਝ ਕੇਂਦਰ ਵਾਲਿਆਂ ਨੇ ਉਨ੍ਹਾਂ ਨੂੰ ਕੋਤਵਾਲੀ ਥਾਣੇ ਭੇਜ ਦਿੱਤਾ ਪਰ ਕੋਤਵਾਲੀ ਵਾਲਿਆਂ ਦਾ ਕਹਿਣਾ ਸੀ ਕਿ ਇਹ ਸਦਰ ਥਾਣੇ ਦਾ ਮਾਮਲਾ ਹੈ। ਇਸ ਤਰ੍ਹਾਂ ਇਨ੍ਹਾਂ ਨੌਜਵਾਨਾਂ ਨੂੰ 3000 ਰੁਪਏ ਖਰਚਣ ਦੇ ਬਾਵਜੂਦ ਵੀ ਮੋਬਾਇਲ ਤਾਂ ਕੀ ਮਿਲਣਾ ਸੀ, ਸਗੋਂ ਥਾਂ ਥਾਂ ਤੇ ਧੱਕੇ ਖਾਣੇ ਪਏ। ਉਨ੍ਹਾਂ ਨੇ ਆਮ ਲੋਕਾਂ ਨੂੰ ਸੁਝਾਅ ਦਿੱਤਾ ਹੈ ਕਿ ਆਨਲਾਈਨ ਕੰਪਨੀਆਂ ਧੋਖਾ ਕਰਦੀਆਂ ਹਨ। ਇਸ ਲਈ ਇਸ ਚੱਕਰ ਤੋਂ ਬਚਣਾ ਚਾਹੀਦਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *