ਰੋਟੀ ਲੈਣ ਆਏ ਮੁੰਡੇ ਨੇ ਜਦ ਵਿਹੜੇ ਚ ਇਸ ਹਾਲਤ ਚ ਦੇਖੀ ਮਾਲਕਣ, ਰੌਲਾ ਪਾਉਂਦਾ ਹੋਇਆ ਭੱਜਿਆ ਬਾਹਰ

ਕਈ ਗ਼ਲਤ ਕਿਸਮ ਦੇ ਲੋਕ ਘਰਾਂ ਵਿੱਚ ਇਕੱਲੀ ਔਰਤ ਨੂੰ ਦੇਖ ਕੇ ਘਰ ਅੰਦਰ ਦਾਖਲ ਹੋ ਕੇ ਚੋਰੀਆਂ ਕਰਦੇ ਹਨ। ਕਈ ਵਾਰ ਔਰਤਾਂ ਦੀ ਜਾਨ ਜਾਣ ਤੱਕ ਦੀ ਨੌਬਤ ਵੀ ਆ ਜਾਂਦੀ ਹੈ। ਗੁਰਦਾਸਪੁਰ ਵਿੱਚ ਪ੍ਰਵੇਸ਼ ਕੁਮਾਰੀ ਨਾਮ ਦੀ ਇਕ ਔਰਤ ਦੀ ਉਸ ਦੇ ਆਪਣੇ ਘਰ ਵਿੱਚ ਹੀ ਦਿਨ ਦਿਹਾੜੇ ਜਾਨ ਜਾਣ ਦੀ ਘਟਨਾ ਇੱਕ ਰਹੱਸ ਬਣ ਚੁੱਕੀ ਹੈ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਾਲੂ ਨਾਮ ਦੇ ਇਕ ਲੜਕੇ ਨੇ ਦੱਸਿਆ ਹੈ ਕਿ ਉਹ ਦੁਕਾਨ ਤੋਂ ਹਰ ਰੋਜ਼ ਇਸ ਘਰ ਵਿੱਚ ਦੁਪਹਿਰ ਸਮੇਂ ਟਿਫਨ ਲੈਣ ਲਈ ਆਉਂਦਾ ਹੈ।

ਜਦੋਂ ਉਹ ਘਰ ਆਇਆ ਤਾਂ ਗੇਟ ਖੁੱਲ੍ਹਾ ਸੀ। ਘਰ ਦੇ ਬਾਕੀ ਦਰਵਾਜ਼ੇ ਵੀ ਖੁੱਲ੍ਹੇ ਸਨ। ਘਰ ਦੀ ਫੋਲਾ ਫਰਾਲੀ ਕੀਤੀ ਹੋਈ ਸੀ ਅਤੇ ਘਰ ਦੀ ਮਾਲਕਣ ਦੇ ਸਿਰ ਵਿੱਚ ਸੱਟ ਲੱਗੀ ਹੋਈ ਸੀ। ਸ਼ਾਲੂ ਦਾ ਕਹਿਣਾ ਹੈ ਕਿ ਉਸ ਨੇ ਆਂਟੀ ਨੂੰ 2 ਵਾਰ ਹਿਲਾ ਕੇ ਦੇਖਿਆ ਅਤੇ ਫੇਰ ਦੁਕਾਨ ਤੇ ਫੋਨ ਕੀਤਾ। ਪੌੜੀਆਂ ਤੇ ਹੱਥਾਂ ਦੇ ਨਿਸ਼ਾਨ ਲੱਗੇ ਹੋਏ ਸਨ। ਘਰ ਦੇ ਮਾਲਕ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਗਾਂਧੀ ਚੌਕ ਵਿੱਚ ਰੰਗਾਂ ਦਾ ਕਾਰੋਬਾਰ ਹੈ। ਉਨ੍ਹਾਂ ਦੀ ਪਤਨੀ ਪ੍ਰਵੇਸ਼ ਕੁਮਾਰੀ ਦਾ ਫੋਨ ਸਵਿਚ ਆਫ ਹੋਣ ਕਰਕੇ ਉਨ੍ਹਾਂ ਨੇ ਆਪਣੀ ਦੂਜੀ ਦੁਕਾਨ ਤੋਂ ਲੜਕੇ ਨੂੰ ਘਰ ਭੇਜਿਆ।

ਕਿਉਂਕਿ ਦੁਪਹਿਰ ਦੇ 2 ਵਜੇ ਦਾ ਸਮਾਂ ਹੋ ਚੁੱਕਾ ਸੀ। ਮੁੰਡੇ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਪ੍ਰਵੇਸ਼ ਕੁਮਾਰੀ ਡਿੱਗੀ ਪਈ ਹੈ। ਜਿਸ ਕਰਕੇ ਉਹ ਘਰ ਪਹੁੰਚੇ। ਸੀਨੀਅਰ ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਘਟਨਾ ਦੀ ਇਤਲਾਹ ਮਿਲਣ ਤੇ ਉਹ ਹਸਪਤਾਲ ਪਹੁੰਚੇ। ਜਿੱਥੇ ਪ੍ਰਵੇਸ਼ ਕੁਮਾਰੀ ਦੀ ਮ੍ਰਿਤਕ ਦੇਹ ਪਈ ਸੀ। ਉਸ ਦੇ ਸਿਰ ਵਿੱਚ ਸੱਟ ਸੀ। ਇਸ ਤੋਂ ਬਾਅਦ ਉਹ ਔਰਤ ਦੇ ਘਰ ਪਹੁੰਚੇ। ਘਰ ਵਿਚ ਇਕ ਅਲਮਾਰੀ ਟੁੱਟੀ ਹੋਈ ਸੀ। ਰਸੋਈ ਘਰ ਦੇ ਨੇੜੇ ਲਾਲ ਰੰਗ ਦੇ ਨਿਸ਼ਾਨ ਲੱਗੇ ਹੋਏ ਸਨ।

ਇੱਥੇ ਹੀ ਇੱਕ ਕੱਚ ਦੀ ਬੋਤਲ ਟੁੱਟੀ ਪਈ ਸੀ। ਜਿਸ ਤੋਂ ਪਤਾ ਲੱਗਦਾ ਹੈ ਕਿ ਔਰਤ ਦੇ ਸਿਰ ਵਿੱਚ ਬੋਤਲ ਨਾਲ ਵਾਰ ਕੀਤਾ ਗਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਪਤਾ ਲੱਗਾ ਹੈ ਕਿ ਜਿਸ ਸਮੇਂ ਘਟਨਾ ਵਾਪਰੀ, ਉਸ ਸਮੇਂ ਸੋਡਾ ਵਾਟਰ ਦੀਆਂ ਬੋਤਲਾਂ ਬਦਲੀ ਕਰਨ ਵਾਲੇ ਇਸ ਇਲਾਕੇ ਵਿੱਚ ਦੇਖੇ ਗਏ। ਪੁਲੀਸ ਵੱਲੋਂ ਸਰਕਾਰੀ ਫੋਟੋਗ੍ਰਾਫਰ ਨੂੰ ਬੁਲਾਇਆ ਗਿਆ ਹੈ। ਸੀ ਆਈ ਏ ਅਤੇ ਫਿੰਗਰ ਪ੍ਰਿੰਟਸ ਵਾਲੀਆਂ ਟੀਮਾਂ ਵੀ ਪਹੁੰਚ ਰਹੀਆਂ ਹਨ। ਪੁਲੀਸ ਵੱਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *