ਸੜਕ ਤੇ ਜਾਂਦੇ ਟਰਾਲੇ ਦੀਆਂ ਹੋ ਗਈਆਂ ਬਰੇਕਾਂ ਫੇਲ, ਰੋਡ ਤੇ ਪਿਆ ਚੀਕ ਚਿਹਾੜਾ, ਲੋਕਾਂ ਨੇ ਅੱਖੀ ਦੇਖੀ ਮੋਤ

ਆਦਮੀ ਨਾਲ ਕਦੋਂ ਕੀ ਵਾਪਰ ਜਾਵੇ? ਕੁਝ ਕਿਹਾ ਨਹੀਂ ਜਾ ਸਕਦਾ। ਇਹ ਜ਼ਿੰਦਗੀ ਇੱਕ ਤਿਲਕਣਬਾਜ਼ੀ ਹੈ। ਕਈ ਵਾਰ ਅਸੀਂ ਖ਼ੁਦ ਠੀਕ ਹੁੰਦੇ ਹਾਂ ਪਰ ਹਾਲਾਤ ਅਨੁਕੂਲ ਨਹੀਂ ਰਹਿੰਦੇ ਅਤੇ ਨੁਕਸਾਨ ਹੋ ਜਾਂਦਾ ਹੈ। ਕੁਝ ਘਟਨਾਵਾਂ ਸਾਡੀ ਗਲਤੀ ਕਾਰਨ ਵਾਪਰਦੀਆਂ ਹਨ ਪਰ ਕੁਝ ਘਟਨਾਵਾਂ ਵਿੱਚ ਸਾਡਾ ਕੋਈ ਰੋਲ ਨਹੀਂ ਹੁੰਦਾ ਪਰ ਫੇਰ ਵੀ ਸਾਨੂੰ ਇਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਠਾਨਕੋਟ ਵਿੱਚ ਬਰੇਕ ਫੇਲ ਹੋ ਜਾਣ ਕਰਕੇ ਬੇਕਾਬੂ ਹੋਏ ਟਰਾਲੇ ਨੇ ਕਈ ਵਾਹਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਜਿਸ ਨਾਲ ਵਾਹਨਾ ਦਾ ਨੁਕਸਾਨ ਤਾਂ ਹੋਇਆ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ 10-45 ਵਜੇ ਹਾਦਸੇ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਚੱਕੀ ਪੁਲ ਤੋਂ ਪਠਾਨਕੋਟ ਵਾਲੀ ਸੜਕ ਤੇ ਵਾਪਰਿਆ ਹੈ। ਪਤਾ ਲੱਗਿਆ ਹੈ ਕਿ ਇੱਥੇ ਇਕ ਟਰਾਲੇ ਦੀ ਬਰੇਕ ਫੇਲ ਹੋ ਗਈ ਸੀ। ਜਿਸ ਕਰ ਕੇ ਟਰਾਲਾ ਬੇਕਾਬੂ ਹੋ ਗਿਆ ਅਤੇ ਕਈ ਵਾਹਨਾਂ ਨਾਲ ਟਕਰਾ ਗਿਆ। ਇਨ੍ਹਾਂ ਵਾਹਨਾਂ ਵਿਚ ਇਕ ਬੱਸ, ਇੱਕ ਕਾਰ, ਇੱਕ ਆਟੋ, ਇਕ ਟਰੱਕ ਅਤੇ ਇਕ ਬਾਈਕ ਸ਼ਾਮਲ ਹਨ।

ਇਨ੍ਹਾਂ ਵਾਹਨਾਂ ਵਿਚ ਸਵਾਰ ਲੋਕਾਂ ਦੇ ਸੱਟਾਂ ਲੱਗੀਆਂ ਹਨ ਪਰ ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਟਰਾਲੇ ਦੀ ਲਪੇਟ ਵਿਚ ਆਉਣ ਕਾਰਨ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਕਾਰ ਵਿੱਚ 3 ਵਿਅਕਤੀ ਸਵਾਰ ਸਨ। ਜਿਨ੍ਹਾਂ ਨੂੰ ਪੁਲੀਸ ਨੇ ਲੋਕਾਂ ਦੀ ਮਦਦ ਨਾਲ ਕਾਰ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਉਨ੍ਹਾਂ ਦੇ ਦੱਸਣ ਮੁਤਾਬਕ ਪੁਲੀਸ ਵੱਲੋਂ ਵਾਹਨ ਚਾਲਕਾਂ ਦੇ ਬਿਆਨ ਦਰਜ ਕਰਕੇ ਕੈਂਟਰ ਵਾਲੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *