ਐਮੀ ਵਿਰਕ ਦੇ ਹੱਕ ‘ਚ ਆ ਗਿਆ ਆਹ ਸਿੰਘ, ਹੁਣ ਕਰਕੇ ਦਿਖਾਵੇ ਕੋਈ ਵਿਰੋਧ

ਜਿਸ ਦਿਨ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ। ਇਸ ਵਿੱਚ ਤਰ੍ਹਾਂ ਤਰ੍ਹਾਂ ਦੇ ਮੋੜ ਆਉਂਦੇ ਰਹੇ ਹਨ। ਕਦੇ ਦੀਪ ਸਿੱਧੂ ਨਾਲ ਕਦੇ ਲੱਖੇ ਸਿਧਾਣੇ ਨਾਲ ਅਤੇ ਕਦੇ ਕਿਸੇ ਹੋਰ ਆਗੂ ਨਾਲ ਵਿਚਾਰਾਂ ਦੇ ਮਤਭੇਦ ਦੇਖਣ ਨੂੰ ਮਿਲਦੇ ਰਹੇ ਹਨ। ਇਸ ਸਭ ਦੇ ਬਾਵਜੂਦ ਵੀ ਸਾਰਿਆਂ ਦਾ ਨਿਸ਼ਾਨਾ ਇੱਕ ਹੈ, 3 ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ। ਕੁਝ ਦਿਨਾਂ ਤੋਂ ਐਮੀ ਵਿਰਕ ਦੇ ਮਾਮਲੇ ਨੇ ਤੂਲ ਫੜੀ ਹੋਈ ਸੀ। ਹੁਣ ਐਮੀ ਵਿਰਕ ਦੇ ਹੱਕ ਵਿੱਚ ਪਲਵਿੰਦਰ ਸਿੰਘ ਤਲਵਾੜਾ ਨਾਮ ਦਾ ਇੱਕ ਸਿੰਘ ਆਇਆ ਹੈ।

ਇਸ ਸਿੰਘ ਦਾ ਕਹਿਣਾ ਹੈ ਕਿ ਉਹ ਸਾਰੇ ਐਮੀ ਵਿਰਕ ਦੇ ਨਾਲ ਹਨ। ਕੁਝ ਦੋਗਲੀ ਕਿਸਮ ਦੇ ਲੋਕ ਐਮੀ ਵਿਰਕ ਦੇ ਪਿੱਛੇ ਪਏ ਹਨ। ਉਨ੍ਹਾਂ ਨੇ ਤਰਕ ਦਿੱਤਾ ਹੈ ਕਿ ਜਿਸ ਫ਼ਿਲਮ ਨੂੰ ਆਧਾਰ ਬਣਾਇਆ ਜਾ ਰਿਹਾ ਹੈ, ਉਹ ਫ਼ਿਲਮ ਐਮੀ ਵਿਰਕ ਨੇ ਕਿਸਾਨੀ ਸੰਘਰਸ਼ ਤੋਂ ਪਹਿਲਾਂ ਬੁੱਕ ਕੀਤੀ ਸੀ। ਉਨ੍ਹਾਂ ਨੇ ਦੱਸਿਆ ਹੈ ਕਿ ਇਸ ਵਿਚ ਕਾਫੀ ਸ਼ਰਤਾਂ ਹੁੰਦੀਆਂ ਹਨ ਪਰ ਕਈ ਲੋਕ ਬਿਨਾਂ ਕਾਰਨ ਹੀ ਐਮੀ ਵਿਰਕ ਦੇ ਪਿੱਛੇ ਪਏ ਹਨ। ਉਨ੍ਹਾਂ ਨੇ ਸੁਝਾਅ ਦਿੱਤਾ ਹੈ ਕਿ ਐਮੀ ਵਿਰਕ ਦੀ ਆਰਥਿਕਤਾ ਫਿਲਮਾਂ ਅਤੇ ਕਲਾਕਾਰੀ ਨਾਲ ਜੁੜੀ ਹੋਈ ਹੈ।

ਇੱਥੇ ਤਾਂ ਪਹਿਲਾਂ ਹੀ ਬੇਰੁਜ਼ਗਾਰੀ ਬਹੁਤ ਹੈ। ਐਮੀ ਵਿਰਕ ਨੂੰ ਵੀ ਬੇਰੁਜ਼ਗਾਰ ਨਾ ਕਰੋ। ਉਨ੍ਹਾਂ ਨੇ ਐਮੀ ਵਿਰਕ ਨੂੰ ਵੀ ਭਰੋਸਾ ਦਿੱਤਾ ਹੈ ਕਿ ਦੀਪ ਸਿੱਧੂ ਸਮੇਤ ਉਹ ਸਾਰੇ ਉਸ ਦੇ ਨਾਲ ਹਨ। ਉਹ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹਨ। ਐਮੀ ਵਿਰਕ ਕਿਸੇ ਦੀ ਪ੍ਰਵਾਹ ਨਾ ਕਰੇ। ਬੇਪਰਵਾਹ ਹੋ ਕੇ ਪੰਜਾਬ ਵਿੱਚ ਘੁੰਮੇ, ਫਿਲਮਾਂ ਬਣਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਐਮੀ ਵਿਰਕ ਦੀ ਕਿਸਾਨੀ ਸੰਘਰਸ਼ ਨੂੰ ਬਹੁਤ ਦੇਣ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਅਜਿਹੇ ਸਵਾਲ ਨਾ ਕਰਨ। ਕਦੇ ਉਹ ਦੀਪ ਸਿੱਧੂ ਨੂੰ ਫਿਲਮਾਂ ਛੱਡਣ ਲਈ ਆਖ ਦਿੰਦੇ ਹਨ।

ਪਲਵਿੰਦਰ ਸਿੰਘ ਦਾ ਸੁਝਾਅ ਹੈ ਕਿ ਕੇਂਦਰ ਨਾਲ ਖਾਲੀ ਜੇਬ ਨਹੀਂ ਟਕਰਾਇਆ ਜਾਣਾ। ਆਪਸ ਵਿੱਚ ਟਕਰਾਉਣ ਦੀ ਬਜਾਏ ਕੇਂਦਰ ਨਾਲ ਟਕਰਾਇਆ ਜਾਵੇ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਜਿਸ ਦਿਨ ਐਮੀ ਵਿਰਕ ਦੀ ਫਿਲਮ ਸਿਨੇਮੇ ਵਿੱਚ ਲੱਗੇਗੀ, ਉਹ ਖ਼ੁਦ ਸਿਨੇਮੇ ਅੱਗੇ ਖੜ੍ਹਨਗੇ। ਉਹ ਐਮੀ ਵਿਰਕ ਦੀਆਂ ਫ਼ਿਲਮਾਂ ਪੰਜਾਬ ਵਿਚ ਲਗਾਉਣਗੇ ਵੀ ਅਤੇ ਚਲਾਉਣਗੇ ਵੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *