ਘਰੋਂ ਸਕੂਟਰੀ ਤੇ ਆਈ ਸੀ ਕਾਲਜ ਪੜ੍ਹਨ, ਰਸਤੇ ਵਿਚ ਨਹਿਰ ਚ ਮਾਰ ਦਿੱਤੀ ਛਾਲ

ਹਰ ਇਕ ਆਦਮੀ ਕਿਸੇ ਨਾ ਕਿਸੇ ਉਲਝਣ ਵਿੱਚੋਂ ਗੁਜ਼ਰ ਰਿਹਾ ਹੈ। ਆਪਣੀ ਜ਼ਿੰਦਗੀ ਤੋਂ ਕੋਈ ਵੀ ਵਿਅਕਤੀ 100 ਫੀਸਦੀ ਸੰਤੁਸ਼ਟ ਨਹੀਂ ਹੈ। ਬੰਦੇ ਦੀਆਂ ਇੱਛਾਵਾਂ ਬਹੁਤ ਹਨ ਅਤੇ ਸਾਰੀਆਂ ਇੱਛਾਵਾਂ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ। ਕਈ ਵਾਰ ਇੱਛਾ ਪੂਰੀ ਨਾ ਹੋਣ ਕਰ ਕੇ ਇਨਸਾਨ ਜ਼ਿੰਦਗੀ ਤੋਂ ਨਿਰਾਸ਼ ਹੋ ਜਾਂਦਾ ਹੈ। ਨਿਰਾਸ਼ ਹੋਇਆ ਬੰਦਾ ਕੋਈ ਵੀ ਗਲਤ ਕਦਮ ਚੁੱਕ ਸਕਦਾ ਹੈ। ਇੱਥੋਂ ਤੱਕ ਕਿ ਆਪਣੀ ਜਾਨ ਵੀ ਦੇ ਸਕਦਾ ਹੈ।

ਜ਼ਿਲ੍ਹਾ ਪਠਾਨਕੋਟ ਦੇ ਪਿੰਡ ਕੋਟਲੀ ਨੇੜੇ ਇਕ ਲੜਕੀ ਦੁਆਰਾ ਨਹਿਰ ਵਿੱਚ ਛਾਲ ਲਗਾ ਦੇਣ ਦੀ ਘਟਨਾ ਸਾਹਮਣੇ ਆਈ ਹੈ। ਨਹਿਰ ਦੇ ਕੰਢੇ ਤੇ ਹੀ ਉਸ ਲੜਕੀ ਦੀ ਸਕੂਟਰੀ ਖੜ੍ਹੀ ਮਿਲੀ ਹੈ। ਘਟਨਾ ਦੀ ਜਾਣਕਾਰੀ ਮਿਲਣ ਤੇ ਥਾਣਾ ਸਦਰ ਦੀ ਪੁਲੀਸ ਮੌਕੇ ਤੇ ਪਹੁੰਚੀ ਹੈ ਅਤੇ ਹਾਲਾਤ ਦਾ ਜਾਇਜ਼ਾ ਲੈ ਰਹੀ ਹੈ। ਲੜਕੀ ਦੀ ਭਾਲ ਕੀਤੀ ਜਾ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪੁਲੀਸ ਨੂੰ ਇਤਲਾਹ ਮਿਲੀ ਸੀ ਕਿ ਕਿਸੇ ਨਾਮਲੂਮ ਲੜਕੀ ਨੇ ਪਿੰਡ ਕੋਟਲੀ ਨੇੜੇ ਨਹਿਰ ਵਿਚ ਛਾਲ ਲਗਾ ਦਿੱਤੀ ਹੈ।

ਲੜਕੀ ਦੀ ਸਕੂਟਰੀ ਨਹਿਰ ਕਿਨਾਰੇ ਇੱਕ ਪਾਸੇ ਖੜ੍ਹੀ ਮਿਲੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਕੂਟਰੀ ਕਈ ਵਾਰ ਵਿਕ ਚੁੱਕੀ ਹੈ। ਇਸ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਨਹਿਰ ਵਿੱਚ ਛਾਲ ਲਗਾਉਣ ਵਾਲੀ ਲੜਕੀ ਕੌਣ ਸੀ। ਲੜਕੀ ਦੀ ਭਾਲ ਕੀਤੀ ਜਾ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਵੱਲੋਂ ਇਸ ਮਾਮਲੇ ਦੇ ਸੰਬੰਧ ਵਿਚ ਸੂਚਨਾ ਜਾਰੀ ਕੀਤੀ ਗਈ ਹੈ।

ਇਹ ਵੀ ਸੁਣਨ ਵਿਚ ਆ ਰਿਹਾ ਹੈ ਕਿ ਇਸ ਲੜਕੀ ਦਾ ਨਾਮ ਮੁਸਕਾਨ ਸੀ ਅਤੇ ਉਹ ਕਾਲਜ ਵਿੱਚ ਪੜ੍ਹਦੀ ਸੀ। ਉਸ ਨੇ ਨਹਿਰ ਵਿੱਚ ਛਾਲ ਕਿਉਂ ਲਗਾਈ? ਇਸ ਦੀ ਜਾਣਕਾਰੀ ਨਹੀਂ ਮਿਲ ਸਕੀ। ਵੱਡੀ ਗਿਣਤੀ ਵਿੱਚ ਲੋਕ ਨਹਿਰ ਤੇ ਇਕੱਠੇ ਹੋਏ ਦੇਖੇ ਗਏ। ਮਾਮਲੇ ਦੀ ਸੱਚਾਈ ਤਾਂ ਪੁਲੀਸ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *