ਤੜਕੇ ਪਿੰਡ ਦੀ ਜ਼ਨਾਨੀ ਗੁਰੂ ਘਰ ਕਰ ਆਈ ਆਹ ਕੰਮ, ਸਿੰਘਾਂ ਨੇ ਆ ਕੇ ਚੈੱਕ ਕੀਤੇ ਕੈਮਰੇ ਤਾਂ ਉੱਡ ਗਏ ਹੋਸ਼

ਸੂਬੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਲੰਬੇ ਸਮੇਂ ਤੋਂ ਜਾਰੀ ਹਨ ਅਤੇ ਅਜੇ ਵੀ ਨਹੀਂ ਰੁਕ ਰਹੇ। ਬੇਅਦਬੀ ਦੇ ਸੰਬੰਧ ਵਿਚ ਮੋਰਚਾ ਵੀ ਲੱਗਿਆ ਸੀ ਪਰ ਬੇਅਦਬੀ ਦੀਆਂ ਘਟਨਾਵਾਂ ਰੁਕ ਨਹੀਂ ਰਹੀਆਂ। ਤਰਨਤਾਰਨ ਦੇ ਥਾਣਾ ਕੱਚਾ ਪੱਕਾ ਅਧੀਨ ਪੈਂਦੇ ਪਿੰਡ ਲਖਣਾ ਤਪਾ ਦੇ ਗੁਰੂਘਰ ਵਿੱਚ ਇੱਕ ਔਰਤ ਬਲਜੀਤ ਕੌਰ ਟੂਣਾ ਕਰਦੀ ਫੜੀ ਗਈ ਹੈ। ਘਟਨਾ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ ਹੈ। ਔਰਤ ਨੇ ਦੱਸਿਆ ਹੈ ਕਿ ਉਸ ਦਾ ਪੁੱਤਰ ਠੀਕ ਨਹੀਂ ਰਹਿੰਦਾ।

ਉਨ੍ਹਾਂ ਦੇ ਘਰ ਇਕ ਵਿਅਕਤੀ ਆਇਆ ਸੀ। ਉਸ ਨੇ ਬਲਜੀਤ ਕੌਰ ਤੋਂ ਸਵਾ ਸੌ ਰੁਪਏ ਲਏ ਅਤੇ ਕਿਹਾ ਕਿ ਬਲਜੀਤ ਕੌਰ ਇਹ ਸਾਮਾਨ ਗੁਰਦੁਆਰੇ ਵਿਚ ਰੱਖ ਆਵੇ। ਬਲਜੀਤ ਕੌਰ ਦਾ ਕਹਿਣਾ ਹੈ ਕਿ ਫੜੇ ਜਾਣ ਤੇ ਉਹ 2 ਵਾਰ ਗਲਤੀ ਮੰਨ ਚੁੱਕੀ ਹੈ। ਥਾਣੇ ਵਿੱਚ ਮਹਿਲਾ ਪੁਲੀਸ ਨੇ ਉਸ ਦੇ ਚਪੇੜਾਂ ਵੀ ਲਗਾਈਆਂ ਹਨ। ਗੁਰਦੁਆਰੇ ਦੇ ਗ੍ਰੰਥੀ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਾਮ ਸਮੇਂ ਟੂਣੇ ਬਾਰੇ ਪਤਾ ਲੱਗਿਆ, ਜਦੋਂ ਕਿਸੇ ਵਿਅਕਤੀ ਨੇ ਬੁਰਜੀ ਉੱਤੇ ਪਿਆ ਟੂਣਾ ਦੇਖਿਆ।

ਗ੍ਰੰਥੀ ਸਿੰਘ ਦੇ ਦੱਸਣ ਮੁਤਾਬਕ ਇਸ ਮਾਮਲੇ ਦੀ ਪਿੰਡ ਵਿੱਚ ਹੀ ਸੁਣਵਾਈ ਹੁੰਦੀ ਰਹੀ ਅਤੇ ਪਿੰਡ ਵਿਚ ਹੀ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਗ੍ਰੰਥੀ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਲਈ ਜ਼ਿੰਮੇਵਾਰ ਔਰਤ ਤੇ ਕਾਰਵਾਈ ਹੋਣੀ ਚਾਹੀਦੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਪਿੰਡ ਲਖਣਾ ਤਪਾ ਵਿੱਚ ਵਾਪਰੀ ਘਟਨਾ ਦੇ ਸਬੰਧ ਵਿੱਚ ਬਲਜੀਤ ਕੌਰ ਨਾਮ ਦੀ ਔਰਤ ਆਪਣਾ ਪੱਖ ਪੇਸ਼ ਕਰਨ ਲਈ ਥਾਣੇ ਆਈ ਸੀ। ਉਸ ਨੂੰ ਥਾਣੇ ਲਿਆਂਦਾ ਨਹੀਂ ਗਿਆ ਅਤੇ ਨਾ ਹੀ ਕਿਸੇ ਨੇ ਉਸ ਦੇ ਚਪੇੜਾਂ ਲਾਈਆਂ ਹਨ।

ਪੁਲੀਸ ਅਧਿਕਾਰੀ ਨੇ ਥਾਣੇ ਵਿਚ ਸੰਤਰੀ ਦੁਆਰਾ ਗੋਲੀ ਚਲਾਏ ਜਾਣ ਤੋਂ ਵੀ ਇਨਕਾਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੰਤਰੀ ਇਸ ਸਮੇਂ ਡਿਊਟੀ ਤੇ ਨਹੀਂ ਹੈ। ਜਦੋਂ ਉਸ ਦੀ ਡਿਊਟੀ ਹੋਵੇਗੀ ਤਾਂ ਉਹ ਹਾਜ਼ਰ ਹੋ ਜਾਵੇਗਾ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਬਲਜੀਤ ਕੌਰ ਦੁਆਰਾ ਟੂਣਾ ਕੀਤੇ ਜਾਣ ਦੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *