ਮਾਂ ਖਿਲਾਫ ਧਰਨਾ ਦੇ ਰਹੇ ਨੂੰਹ ਪੁੱਤ ਬਾਰੇ, ਮਾਂ ਨੇ ਕਰ ਦਿੱਤਾ ਆਹ ਹੋਰ ਹੀ ਨਵਾਂ ਖੁਲਾਸਾ

ਪਿਛਲੇ ਦਿਨੀਂ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਰਹੇ ਹਾਂ ਕਿ ਨੌਜਵਾਨ ਪਤੀ ਪਤਨੀ ਰਮਨਦੀਪ ਸਿੰਘ ਅਤੇ ਸੰਦੀਪ ਕੌਰ ਸੜਕ ਤੇ ਧਰਨਾ ਲਗਾਈ ਬੈਠੇ ਹਨ। ਉਹ ਦੱਸ ਰਹੇ ਸਨ ਕਿ ਸੰਦੀਪ ਕੌਰ ਦੀ ਸੱਸ ਨੇ ਉਨ੍ਹਾਂ ਨੂੰ ਘਰ ਤੋਂ ਕੱਢ ਦਿੱਤਾ ਹੈ। ਸੰਦੀਪ ਕੌਰ ਦੀ ਸੱਸ ਨੇ ਆਪਣੀ ਨੂੰਹ ਨੂੰ ਸ਼ਾਮ 6 ਵਜੇ ਤਕ ਦਾਜ ਲਿਆਉਣ ਜਾਂ ਘਰ ਨਾ ਵੜਨ ਦੀ ਹਦਾਇਤ ਕੀਤੀ ਹੈ। ਹੁਣ ਸੰਦੀਪ ਦੀ ਸੱਸ ਨਰਿੰਦਰ ਕੌਰ ਵਾਸੀ ਕ੍ਰਿਸ਼ਨਾ ਕਾਲੋਨੀ ਅੰਮ੍ਰਿਤਸਰ ਵੀ ਕੈਮਰੇ ਸਾਹਮਣੇ ਆਈ ਹੈ।

ਉਸ ਨੇ ਦੱਸਿਆ ਹੈ ਕਿ ਉਸ ਦੀ ਨੂੰਹ ਤਾਂ ਠੀਕ ਹੈ ਪਰ ਉਸ ਦਾ ਪੁੱਤਰ ਠੀਕ ਨਹੀਂ ਹੈ। ਨੂੰਹ ਆਪਣੇ ਪਤੀ ਦੇ ਕਹਿਣ ਤੇ ਹੀ ਅਜਿਹਾ ਕਰ ਰਹੀ ਹੈ।ਨਰਿੰਦਰ ਕੌਰ ਦੇ ਦੱਸਣ ਮੁਤਾਬਕ ਉਨ੍ਹਾਂ ਦੀਆਂ 2 ਧੀਆਂ ਹਨ। ਜਦੋਂ ਉਹ ਆਪਣੀਆਂ ਧੀਆਂ ਨੂੰ ਦਾਜ ਨਹੀਂ ਦੇ ਸਕਦੇ ਤਾਂ ਨੂੰਹ ਤੋਂ ਦਾਜ ਕਿਵੇਂ ਮੰਗ ਸਕਦੇ ਹਨ? ਨਰਿੰਦਰ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਬੇਦਖਲ ਕੀਤਾ ਹੋਇਆ ਹੈ। ਉਹ ਖ਼ੁਦ ਹੀ ਘਰ ਤੋਂ ਚਲਾ ਗਿਆ ਸੀ ਅਤੇ ਖੁਦ ਹੀ ਵਾਪਸ ਆ ਗਿਆ।

ਨਰਿੰਦਰ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਮੁਹੱਲੇ ਵਾਲਿਆਂ ਦੇ ਕਹਿਣ ਤੇ ਆਪਣੇ ਪੁੱਤਰ ਨੂੰ ਘਰ ਵਾੜ ਲਿਆ ਪਰ ਘਰ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਨ੍ਹਾਂ ਦਾ ਪੁੱਤ ਫਿਰ ਉਨ੍ਹਾਂ ਤੇ ਦੋਸ਼ ਲਾਉਣ ਲੱਗਾ। ਨਰਿੰਦਰ ਕੌਰ ਨੇ ਸੀਨੀਅਰ ਪੁਲੀਸ ਅਫ਼ਸਰਾਂ ਨੂੰ ਦਰਖਾਸਤਾਂ ਲਿਖੀਆਂ ਸਨ। ਜਦੋਂ ਉਹ ਪੁਲੀਸ ਦੇ ਕੋਲ ਪੇਸ਼ ਹੋਏ ਤਾਂ ਉਨ੍ਹਾਂ ਦਾ ਪੁੱਤਰ ਝੂਠਾ ਪਾਇਆ ਗਿਆ। ਲੋਕ ਇਨਸਾਫ਼ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਹੈਰੀ ਨੇ ਦੱਸਿਆ ਹੈ ਕਿ ਇੱਕ ਦਿਨ ਉਨ੍ਹਾਂ ਨੇ ਸੜਕ ਤੇ ਇਕ ਨੌਜਵਾਨ ਜੋੜੇ ਨੂੰ ਧਰਨਾ ਲਗਾਈ ਬੈਠੇ ਦੇਖਿਆ।

ਜਦੋਂ ਉਨ੍ਹਾਂ ਨੇ ਜਾ ਕੇ ਇਸ ਜੋੜੇ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਸੰਦੀਪ ਕੌਰ ਦੀ ਸੱਸ ਨੇ ਉਨ੍ਹਾਂ ਨੂੰ ਸ਼ਾਮ 6 ਵਜੇ ਤਕ ਦਾਜ ਲਿਆਉਣ ਜਾਂ ਘਰ ਛੱਡ ਦੇਣ ਲਈ ਆਖਿਆ ਹੈ। ਜਿਸ ਕਰਕੇ ਸਰਬਜੀਤ ਸਿੰਘ ਨੇ ਉਨ੍ਹਾਂ ਨੂੰ ਥਾਣੇ ਪਹੁੰਚਣ ਦੀ ਸਲਾਹ ਦਿੱਤੀ ਅਤੇ ਆਪ ਇਸ ਜੋੜੇ ਦੇ ਮੁਹੱਲੇ ਵਿਚੋਂ ਅਸਲੀਅਤ ਜਾਨਣ ਦੀ ਕੋਸ਼ਿਸ਼ ਕੀਤੀ। ਸਰਬਜੀਤ ਸਿੰਘ ਹੈਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਮੁਹੱਲੇ ਵਿੱਚੋਂ ਜਾਣਕਾਰੀ ਮਿਲੀ ਕਿ ਸੰਦੀਪ ਕੌਰ ਦੀ ਸੱਸ ਬਹੁਤ ਹੀ ਚੰਗੇ ਸੁਭਾਅ ਦੀ ਮਾਲਕ ਹੈ।

ਨਰਿੰਦਰ ਕੌਰ ਦੀਆਂ ਧੀਆਂ ਵੀ ਮਿਹਨਤ ਮਜ਼ਦੂਰੀ ਕਰਦੀਆਂ ਹਨ। ਨਰਿੰਦਰ ਕੌਰ ਦੁਆਰਾ ਦਾਜ ਲਿਆਉਣ ਦੀ ਗੱਲ ਨਹੀਂ ਆਖੀ ਗਈ ਸੀ। ਉਨ੍ਹਾਂ ਦਾ ਪੁੱਤਰ ਹੀ ਲੋਕਾਂ ਨੂੰ ਭਾਵੁਕ ਕਰ ਕੇ ਇਸ ਦਾ ਨਾਜਾਇਜ਼ ਫ਼ਾਇਦਾ ਉਠਾ ਰਿਹਾ ਸੀ। ਜੋ ਦੋਸ਼ ਮੁੰਡਾ ਸੜਕ ਤੇ ਬੈਠਾ ਆਪਣੀ ਮਾਂ ਤੇ ਲਗਾ ਰਿਹਾ ਸੀ, ਥਾਣੇ ਵਿਚ ਉਸ ਨੇ ਉਹ ਗੱਲ ਹੀ ਨਹੀਂ ਕੀਤੀ। ਹੁਣ ਇਸ ਮਾਮਲੇ ਵਿਚ ਕੌਣ ਸੱਚ ਕਹਿ ਰਿਹਾ ਹੈ ਅਤੇ ਕੌਣ ਨਹੀਂ। ਇਹ ਤਾਂ ਜਾਂਚ ਦਾ ਵਿਸ਼ਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *