ਕਨੇਡਾ ਚ ਪੰਜਾਬੀਆਂ ਨੇ ਸ਼ੁਰੂ ਕਰਤਾ ਆਹ ਗੰਦਾ ਕੰਮ, ਓਏ ਸ਼ਰਮ ਕਰੋ, ਕਿਉਂ ਗੰਦ ਪਾਉਣ ਲੱਗੇ ਹੋ

ਕੋਈ ਚੰਗਾ ਵਿਅਕਤੀ ਜਿੱਥੇ ਕਿਤੇ ਵੀ ਜਾਂਦਾ ਹੈ, ਉਹ ਆਪਣੀ ਚੰਗਿਆਈ ਹੀ ਫੈਲਾਉਂਦਾ ਹੈ। ਇਸ ਦੇ ਉਲਟ ਗ਼ਲਤ ਸੋਚ ਵਾਲਾ ਵਿਅਕਤੀ ਬੁਰੇ ਕੰਮਾਂ ਨੂੰ ਤਰਜੀਹ ਦਿੰਦਾ ਹੈ। ਕੈਨੇਡਾ ਵਿੱਚ ਤਿੰਨ ਅਜਿਹੇ ਵਿਅਕਤੀ ਫੜੇ ਗਏ ਹਨ, ਜਿਨ੍ਹਾਂ ਨੇ ਪੰਜਾਬੀ ਭਾਈਚਾਰੇ ਦਾ ਨਾਮ ਵੀ ਬਦਨਾਮ ਕਰ ਦਿੱਤਾ ਹੈ। ਅਸਲ ਵਿੱਚ 21 ਅਗਸਤ ਨੂੰ ਪੀਲ ਰੀਜਨਲ ਪੁਲਿਸ ਨੂੰ ਇਕ ਨਾਬਾਲਗ ਕੁੜੀ ਮਿਲੀ ਸੀ। ਜਿਸ ਦੀ ਹਾਲਤ ਬਹੁਤ ਖ਼ਰਾਬ ਸੀ।

ਇਸ ਕੁੜੀ ਨੇ ਪੁਲੀਸ ਨੂੰ ਆਪਣੀ ਹੱਡਬੀਤੀ ਵਿੱਚ ਦੱਸਿਆ ਸੀ ਕਿ ਉਸ ਤੋਂ ਧੱਕੇ ਨਾਲ ਗਲਤ ਧੰਦਾ ਕਰਵਾਇਆ ਜਾਂਦਾ ਹੈ। ਜੇਕਰ ਉਹ ਇਸ ਕੰਮ ਤੋਂ ਨਾਂਹ ਕਰਦੀ ਹੈ ਤਾਂ ਉਸ ਦੀ ਖਿੱਚ ਧੂਹ ਕੀਤੀ ਜਾਂਦੀ ਹੈ। ਉਸ ਦੀ ਹਾਲਤ ਨੂੰ ਦੇਖਦੇ ਹੋਏ ਪੁਲੀਸ ਨੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਅਤੇ ਪੁਲੀਸ ਇਸ ਮਾਮਲੇ ਲਈ ਜ਼ਿੰਮੇਵਾਰ ਲੋਕਾਂ ਦੀ ਭਾਲ ਵਿਚ ਜੁੱਟ ਗਈ।

ਪੁਲੀਸ ਨੇ ਬਰੈਂਪਟਨ ਸ਼ਹਿਰ ਤੋਂ 3 ਪੰਜਾਬੀ ਨੌਜਵਾਨ ਕਾਬੂ ਕੀਤੇ ਹਨ। ਜਿਨ੍ਹਾਂ ਵਿੱਚੋਂ 2 ਦੀ ਉਮਰ 23 ਸਾਲ ਅਤੇ ਇਕ ਦੀ ਉਮਰ 22 ਸਾਲ ਦੱਸੀ ਜਾਂਦੀ ਹੈ। ਇਨ੍ਹਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ, ਹਰਕੁੰਵਰ ਸਿੰਘ ਅਤੇ ਸੁਖਮਨਪ੍ਰੀਤ ਸਿੰਘ ਵਜੋਂ ਹੋਈ ਹੈ। ਅੰਮ੍ਰਿਤਪਾਲ ਸਿੰਘ ਅਤੇ ਹਰਕੁੰਵਰ ਸਿੰਘ ਤੇ ਨਾਬਾਲਗ ਕੁੜੀਆਂ ਤੋਂ ਧੱਕੇ ਨਾਲ ਗ਼ਲਤ ਧੰਦਾ ਕਰਵਾਉਣ ਅਤੇ ਸੁਖਮਨਪ੍ਰੀਤ ਸਿੰਘ ਤੇ ਕੁੜੀ ਨੂੰ ਬੰਨ੍ਹ ਕੇ ਰੱਖਣ ਅਤੇ ਉਸ ਦੀ ਖਿੱਚਧੂਹ ਕਰਨ ਦੇ ਦੋਸ਼ ਹਨ।

ਇਨ੍ਹਾਂ ਦਾ ਚੌਥਾ ਸਾਥੀ ਅਜੇ ਫੜਿਆ ਨਹੀਂ ਗਿਆ। ਅਜੇ ਤਾਂ ਇਕ ਲੜਕੀ ਬਾਰੇ ਪਤਾ ਲੱਗਾ ਹੈ। ਪਤਾ ਨਹੀਂ ਜਾਂਚ ਦੌਰਾਨ ਅਜਿਹੇ ਕਿੰਨੇ ਮਾਮਲੇ ਹੋਰ ਸਾਹਮਣੇ ਆਉਣ। ਇਸ ਮਾਮਲੇ ਦੇ ਸਾਹਮਣੇ ਆਉਣ ਨਾਲ ਇਨ੍ਹਾਂ ਨੌਜਵਾਨਾਂ ਦੀ ਹਰ ਕੋਈ ਨਿਖੇਧੀ ਕਰ ਰਿਹਾ ਹੈ। ਪੁਲੀਸ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੈ ਤਾਂ ਪੁਲੀਸ ਨੂੰ ਸਹਿਯੋਗ ਦਿੱਤਾ ਜਾਵੇ।

Leave a Reply

Your email address will not be published. Required fields are marked *