ਹੱਥ ਚ ਚੁੱਕੀ ਕੁਹਾੜੀ, ਜੋ ਵੀ ਆਵੇ ਸਾਹਮਣੇ, ਉਸਨੂੰ ਮਾਰੇ, ਇਕੱਲੇ ਬੰਦੇ ਨੇ ਪੂਰੇ ਇਲਾਕੇ ਨੂੰ ਪਾਈਆਂ ਭਾਜੜਾਂ

ਕਈ ਵਿਅਕਤੀ ਤਾਂ ਆਪੇ ਤੋਂ ਬਾਹਰ ਹੋ ਕੇ ਅਜਿਹੀ ਹਰਕਤ ਕਰ ਬੈਠਦੇ ਹਨ ਕਿ ਆਮ ਲੋਕਾਂ ਦੇ ਨਾਲ ਨਾਲ ਪੁਲੀਸ ਨੂੰ ਵੀ ਚੱਕਰ ਵਿੱਚ ਪਾ ਦਿੰਦੇ ਹਨ। ਇਹ ਵਿਅਕਤੀ ਕਾਨੂੰਨ ਦੀ ਵੀ ਕੋਈ ਪ੍ਰਵਾਹ ਨਹੀਂ ਕਰਦੇ। ਜਿਸ ਕਰਕੇ ਪੁਲੀਸ ਪ੍ਰਸ਼ਾਸਨ ਨੂੰ ਸਖ਼ਤੀ ਨਾਲ ਪੇਸ਼ ਆਉਣਾ ਪੈਂਦਾ ਹੈ। ਮਾਮਲਾ ਪਟਿਆਲਾ ਦੇ ਥਾਣਾ ਅਰਬਨ ਅਸਟੇਟ ਅਧੀਨ ਆਉਂਦੇ ਇਲਾਕੇ ਦਾ ਹੈ। ਜਿੱਥੇ ਇਕ ਵਿਅਕਤੀ ਨੇ ਇਕ ਔਰਤ ਅਤੇ ਇੱਕ ਆਦਮੀ ਤੇ ਕੁਹਾੜੀ ਨਾਲ ਵਾਰ ਕਰ ਦਿੱਤਾ।

ਇਸ ਤੋਂ ਬਾਅਦ ਉਹ ਰਾਜਪੁਰਾ ਰੋਡ ਵੱਲ ਨੂੰ ਦੌੜ ਗਿਆ। ਪਬਲਿਕ ਨੂੰ ਸ਼ੱਕ ਸੀ ਕਿ ਉਹ ਕਿਸੇ ਹੋਰ ਦਾ ਵੀ ਨੁਕਸਾਨ ਕਰ ਸਕਦਾ ਹੈ। ਉਸ ਨੂੰ ਪੁਲੀਸ ਅਤੇ ਲੋਕਾਂ ਨੇ ਮਿਲ ਕੇ ਕਾਬੂ ਕਰ ਲਿਆ ਹੈ। ਇਸ ਦੌਰਾਨ ਪੀ ਸੀ ਆਰ ਵਾਲੇ ਪੁਲੀਸ ਮੁਲਾਜ਼ਮ ਗੁਰਬਖਸ਼ ਸਿੰਘ ਦੇ ਵੀ ਕੁਝ ਸੱਟ ਲੱਗੀ ਹੈ। ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ 18 ਨੰਬਰ ਗਲੀ ਵਿੱਚ ਇਕ ਵਿਅਕਤੀ ਦੁਆਰਾ ਇਕ ਔਰਤ ਅਤੇ ਇਕ ਆਦਮੀ ਤੇ ਕੁਹਾੜੀ ਨਾਲ ਵਾਰ ਕਰ ਕੇ ਉਨ੍ਹਾਂ ਦੇ ਸੱਟਾਂ ਲਾ ਦਿੱਤੀਆਂ ਗਈਆਂ ਹਨ।

ਇਸ ਤੋਂ ਬਾਅਦ ਉਹ ਰਾਜਪੁਰਾ ਰੋਡ ਵੱਲ ਜਾ ਰਿਹਾ ਹੈ ਅਤੇ ਹੋਰ ਲੋਕਾਂ ਤੇ ਵੀ ਵਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਪਾਰਟੀ ਉਸ ਦੇ ਪਿੱਛੇ ਭੇਜੀ ਗਈ। ਪਬਲਿਕ ਅਤੇ ਪੀ ਸੀ ਆਰ ਨੇ ਮਿਲ ਕੇ ਉਸ ਨੂੰ ਰਾਜਪੁਰਾ ਰੋਡ ਤੇ ਸਥਿਤ ਜੈਨ ਪੈਟਰੋਲ ਪੰਪ ਦੇ ਨੇੜੇ ਤੋਂ ਕਾਬੂ ਕਰ ਲਿਆ। ਉਹ ਲੋਕਾਂ ਤੇ ਵਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਦੇ ਦੱਸਣ ਮੁਤਾਬਕ ਜਿਸ ਔਰਤ ਅਤੇ ਆਦਮੀ ਦੇ ਸੱਟਾਂ ਲੱਗੀਆਂ ਹਨ।

ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਫੜੇ ਗਏ ਵਿਅਕਤੀ ਦਾ ਮੈਡੀਕਲ ਕਰਵਾਇਆ ਜਾਵੇਗਾ। ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਟੈਂਪੂ ਖਡ਼੍ਹਾ ਕਰਨ ਨੂੰ ਲੈ ਕੇ ਇਨ੍ਹਾਂ ਵਿਚਕਾਰ ਕਿਹਾ ਸੁਣੀ ਹੋ ਗਈ ਅਤੇ ਮਾਮਲਾ ਵਧ ਗਿਆ। ਪੁਲੀਸ ਮੁਲਾਜ਼ਮ ਗੁਰਬਖ਼ਸ਼ ਸਿੰਘ ਦੇ ਸਧਾਰਨ ਸੱਟਾਂ ਹਨ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਥਾਣਾ ਅਰਬਨ ਅਸਟੇਟ ਵਿੱਚ ਇਸ ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *