IELTS ਵਾਲੀ ਨਾਲ ਪੁੱਤ ਵਿਆਹੁਣਾ ਪਿਆ ਮਹਿੰਗਾ, ਦੇਖਿਆ ਨੀ ਜਾਂਦਾ ਰੋਂਦੇ ਪਰਿਵਾਰ ਦਾ ਹਾਲ

ਅਜੇ ਸੋਸ਼ਲ ਮੀਡੀਆ ਤੇ ਜ਼ਿਲ੍ਹਾ ਬਰਨਾਲਾ ਦੇ ਲਵਪ੍ਰੀਤ ਅਤੇ ਉਸ ਦੀ ਪਤਨੀ ਬੇਅੰਤ ਕੌਰ ਦਾ ਮਾਮਲਾ ਠੰਢਾ ਨਹੀਂ ਹੋਇਆ ਕਿ ਹੁਣ ਇੱਕ ਹੋਰ ਲਵਪ੍ਰੀਤ ਦਾ ਮਾਮਲਾ ਮੀਡੀਆ ਦੀ ਸੁਰਖ਼ੀ ਬਣ ਗਿਆ ਹੈ। ਇਹ ਲਵਪ੍ਰੀਤ ਸਿੰਘ ਮਲੇਰਕੋਟਲਾ ਦੇ ਨੇੜਲੇ ਪਿੰਡ ਧਨੋ ਦਾ ਰਹਿਣ ਵਾਲਾ ਸੀ। ਉਸ ਦਾ ਵਿਆਹ ਲੁਧਿਆਣਾ ਦੀ ਇਕ ਲੜਕੀ ਨਾਲ ਹੋਇਆ ਸੀ। ਲਵਪ੍ਰੀਤ ਸਿੰਘ ਆਪਣੇ ਸਹੁਰੇ ਘਰ ਦਮ ਤੋੜ ਗਿਆ ਹੈ। ਉਸ ਦੇ ਸਹੁਰੇ ਇਸ ਮਾਮਲੇ ਨੂੰ ਓਵਰਡੋਜ਼ ਨਾਲ ਜੋੜ ਰਹੇ ਹਨ ਪਰ ਉਸ ਦੇ ਮਾਂ ਬਾਪ ਦਾਅਵਾ ਕਰਦੇ ਹਨ ਕਿ ਉਨ੍ਹਾਂ ਦਾ ਪੁੱਤਰ ਅਮਲ ਦੀ ਵਰਤੋਂ ਨਹੀਂ ਸੀ ਕਰਦਾ।

ਪੁਲੀਸ ਨੇ ਮਿ੍ਤਕ ਦੇ ਸਹੁਰਾ ਪਰਿਵਾਰ ਤੇ 306 ਦਾ ਮਾਮਲਾ ਦਰਜ ਕੀਤਾ ਹੈ। ਲਵਪ੍ਰੀਤ ਦੇ ਪਿਤਾ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਇੱਕ ਮਾਰਚ ਨੂੰ ਆਪਣੇ ਪੁੱਤਰ ਦਾ ਵਿਆਹ ਕੀਤਾ ਸੀ। ਵਿਆਹ ਤੋਂ 20 ਦਿਨ ਬਾਅਦ ਫਾਈਲ ਲਗਾ ਦਿੱਤੀ। ਕੁਝ ਹੀ ਦਿਨਾਂ ਬਾਅਦ ਵੀਜ਼ਾ ਲੱਗ ਗਿਆ। ਲਵਪ੍ਰੀਤ ਦੇ ਪਿਤਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਵਿਆਹ ਤੇ ਸਾਰਾ ਖਰਚਾ ਖੁਦ ਕੀਤਾ। ਉਨ੍ਹਾਂ ਨੇ ਲਵਪ੍ਰੀਤ ਦੇ ਸਹੁਰਿਆਂ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਕੋਈ ਖ਼ਰਚਾ ਕਰਨ ਦੀ ਜ਼ਰੂਰਤ ਨਹੀਂ।

ਲਵਪ੍ਰੀਤ ਦੀ ਪਤਨੀ ਨੂੰ ਵਿਦੇਸ਼ ਭੇਜਣ ਅਤੇ ਵਿਆਹ ਉੱਤੇ ਉਨ੍ਹਾਂ ਦਾ ਲਗਪਗ 30 ਲੱਖ ਰੁਪਏ ਖਰਚਾ ਆ ਗਿਆ। ਉਨ੍ਹਾਂ ਦੇ ਦੱਸਣ ਮੁਤਾਬਕ ਜੋ ਉਨ੍ਹਾਂ ਨੇ ਆਪਣੀ ਨੂੰਹ ਨੂੰ ਸੋਨਾ ਪਾਇਆ ਸੀ। ਉਹ ਸਾਰਾ ਉਸ ਦੇ ਪੇਕਿਆਂ ਦੇ ਹੱਥ ਆ ਗਿਆ। ਉਹ ਲਵਪ੍ਰੀਤ ਨੂੰ ਵੀ ਸਮਝਾ ਬੁਝਾ ਕੇ ਆਪਣੇ ਘਰ ਲੈ ਗਏ। ਉਨ੍ਹਾਂ ਦਾ ਪੁੱਤਰ ਸਕਾਰਪੀਓ ਗੱਡੀ ਅਤੇ ਹੋਰ ਸਾਮਾਨ ਵੀ ਲੈ ਗਿਆ। ਇਸ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਆਪਣੇ ਕਿਸੇ ਦੋਸਤ ਕੋਲ ਆਡੀਓ ਕਾਲ ਵਿਚ ਰੋਂਦਾ ਸੁਣਾਈ ਦਿੰਦਾ ਹੈ ਕਿ ਉਸ ਦਾ ਸੋਨਾ ਵੀ ਉਸ ਕੋਲ ਨਹੀਂ ਰਿਹਾ।

ਲਵਪ੍ਰੀਤ ਦੇ ਪਿਤਾ ਨੇ ਦੱਸਿਆ ਹੈ ਕਿ ਲਵਪ੍ਰੀਤ ਦੇ ਦੋਸਤ ਨੇ ਉਨ੍ਹਾਂ ਨੂੰ ਫੋਨ ਕਰਕੇ ਡੀ ਐਮ ਸੀ ਹਸਪਤਾਲ ਬੁਲਾਇਆ। ਜਦੋਂ ਉਹ ਉਥੇ ਪਹੁੰਚੇ ਤਾਂ ਲਵਪ੍ਰੀਤ ਦੀ ਮ੍ਰਿਤਕ ਦੇਹ ਫਰਿੱਜ ਵਿੱਚ ਪਈ ਸੀ। ਲਵਪ੍ਰੀਤ ਦੇ ਪਰਿਵਾਰ ਨੇ ਉਸ ਦੇ ਸਹੁਰਿਆਂ ਤੇ ਦੋਸ਼ ਲਗਾਉਂਦੇ ਹੋਏ ਇਨਸਾਫ਼ ਦੀ ਮੰਗ ਕੀਤੀ ਹੈ। ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬਹੁਤ ਚਾਵਾਂ ਨਾਲ ਆਪਣੇ ਪੁੱਤਰ ਦਾ ਪਾਲਣ ਪੋਸ਼ਣ ਕੀਤਾ ਸੀ।

ਪੁੱਤਰ ਨੇ ਉਨ੍ਹਾਂ ਦਾ ਬੁਢਾਪੇ ਦਾ ਸਹਾਰਾ ਬਣਨਾ ਸੀ। ਉਨ੍ਹਾਂ ਨੇ ਆਪਣੇ ਪੁੱਤਰ ਦੀ ਜ਼ਿੰਦਗੀ ਬਣਾਉਣ ਲਈ ਇੰਨਾ ਖ਼ਰਚਾ ਕੀਤਾ। ਆਈਲੈੱਟਸ ਵਾਲੀ ਲੜਕੀ ਲੱਭ ਕੇ ਉਸ ਨੂੰ ਵਿਦੇਸ਼ ਭੇਜਿਆ। ਲਵਪ੍ਰੀਤ ਦੀ ਮਾਂ ਨੇ ਉਸ ਦੇ ਸਹੁਰੇ ਪਰਿਵਾਰ ਤੇ ਕਾਰਵਾਈ ਦੀ ਮੰਗ ਕੀਤੀ ਹੈ। ਹੁਣ ਇਸ ਮਾਮਲੇ ਦੀ ਅਸਲ ਸੱਚਾਈ ਤਾਂ ਪੁਲੀਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *