ਅਮਰੀਕਾ ਤੋਂ ਆਈ ਅੱਤ ਦੀ ਮਾੜੀ ਖਬਰ, ਪੰਜਾਬੀ ਪੁਲਿਸ ਅਫਸਰ ਦੀ ਹੋਈ ਮੋਤ

ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਜਾ ਕੇ ਵੀ ਮੱਲਾਂ ਮਾਰੀਆਂ ਹਨ। ਪੰਜਾਬੀ ਲੋਕ ਮਿਹਨਤੀ ਸੁਭਾਅ ਦੇ ਮਾਲਕ ਹਨ। ਉਹ ਜਿੱਥੇ ਵੀ ਜਾਂਦੇ ਹਨ, ਆਪਣੀ ਪਛਾਣ ਖ਼ੁਦ ਬਣਾ ਲੈਂਦੇ ਹਨ। ਵੱਖ ਵੱਖ ਮੁਲਕਾਂ ਵਿਚ ਪੰਜਾਬੀ ਲੋਕ ਉੱਚੇ ਅਹੁਦਿਆਂ ਤੇ ਬਿਰਾਜਮਾਨ ਹਨ। ਕਈ ਪੰਜਾਬੀਆਂ ਨੇ ਰਾਜਨੀਤਕ ਅਹੁਦੇ ਹਾਸਲ ਕੀਤੇ ਹਨ। ਕੈਲੀਫੋਰਨੀਆ ਦੇ ਸੈਕਰੋਮੈਂਟੋ ਕਾਉਂਟੀ ਅਧੀਨ ਪੈਂਦੇ ਸ਼ਹਿਰ ਗਾਲਟ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਇਕ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦਾ ਇਕ ਪੁਲੀਸ ਅਫ਼ਸਰ ਅਤੇ ਇਕ ਪਿਕਅੱਪ ਡਰਾਈਵਰ ਦਮ ਤੋੜ ਗਏ ਹਨ।

ਇਹ ਹਾਦਸਾ ਹਾਈਵੇਅ-99 ਤੇ ਵਾਪਰਿਆ ਦੱਸਿਆ ਜਾਂਦਾ ਹੈ। ਉਸ ਸਮੇਂ ਪੁਲੀਸ ਅਫ਼ਸਰ ਹਰਮਿੰਦਰ ਸਿੰਘ ਗਰੇਵਾਲ ਅਤੇ ਉਨ੍ਹਾਂ ਦੀ ਇਕ ਮਹਿਲਾ ਪੁਲੀਸ ਅਧਿਕਾਰੀ ਸਾਥੀ ਹੇੜੇਰਾ ਕੇਰੀ ਪੁਲੀਸ ਦੀ ਗੱਡੀ ਵਿੱਚ ਸਵਾਰ ਹੋ ਕੇ ਕੈਲੀਫੋਰਨੀਆ ਦੇ ਕੈਲਡੋਰ ਵਿੱਚ ਲੱਗੀ ਅੱਗ ਦੇ ਸਬੰਧ ਵਿੱਚ ਸਹਾਇਤਾ ਲਈ ਜਾ ਰਹੇ ਸਨ। ਪੰਜਾਬੀ ਨੌਜਵਾਨ ਮਨਜੋਤ ਸਿੰਘ ਥਿੰਦ ਦੀ ਪਿੱਕਅੱਪ ਗੱਡੀ ਡਿਵਾਈਡਰ ਟੱਪ ਕੇ ਪੁਲੀਸ ਅਫਸਰ ਹਰਮਿੰਦਰ ਸਿੰਘ ਗਰੇਵਾਲ ਦੀ ਗੱਡੀ ਵਿੱਚ ਆ ਵੱਜੀ। ਗੱਡੀ ਇੰਨੀ ਜ਼ੋਰ ਨਾਲ ਵੱਜੀ ਕਿ ਮਨਜੋਤ ਸਿੰਘ ਥਿੰਦ ਥਾਂ ਤੇ ਹੀ ਅੱਖਾਂ ਮੀਟ ਗਿਆ।

ਜਦਕਿ ਪੁਲੀਸ ਦੀ ਗੱਡੀ ਵਿੱਚ ਬੈਠੇ ਹਰਮਿੰਦਰ ਸਿੰਘ ਗਰੇਵਾਲ ਅਤੇ ਹੇੜੇਰਾ ਕੋਰੀ ਦੇ ਸੱਟਾਂ ਵੱਜੀਆਂ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਇਹ ਘਟਨਾ 22 ਅਗਸਤ ਨੂੰ ਵਾਪਰੀ ਹੈ। ਕਈ ਦਿਨ ਹਸਪਤਾਲ ਵਿੱਚ ਭਰਤੀ ਰਹਿਣ ਮਗਰੋਂ ਹਰਮਿੰਦਰ ਸਿੰਘ ਨੇ ਵੀ ਵੀਰਵਾਰ ਨੂੰ ਅੱਖਾਂ ਮੀਟ ਲਈਆਂ। ਜਦਕਿ ਮਹਿਲਾ ਪੁਲੀਸ ਅਧਿਕਾਰੀ ਨੂੰ ਹਸਪਤਾਲ ਵਿੱਚ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹਰਮਿੰਦਰ ਸਿੰਘ ਢਾਈ ਸਾਲ ਤੋਂ ਪੁਲੀਸ ਵਿੱਚ ਸੇਵਾ ਨਿਭਾ ਰਹੇ ਸਨ। ਉਨ੍ਹਾਂ ਦੇ ਬੇਵਕਤ ਤੁਰ ਜਾਣ ਤੇ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਹੈ।

Leave a Reply

Your email address will not be published. Required fields are marked *