ਕੇਕ ਪਿੱਛੇ ਬੰਦਾ ਮਾਰਨ ਦੇ ਮਾਮਲੇ ਚ ਨਵਾਂ ਮੋੜ, ਜਨਮਦਿਨ ਦੀ ਪਾਰਟੀ ਤੇ ਹੋਇਆ ਸੀ ਵੱਡਾ ਕਾਂਡ

ਪਿਛਲੇ ਦਿਨੀਂ ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਥਾਣੇ ਅਧੀਨ ਪੈਂਦੇ ਇਲਾਕੇ ਵਿੱਚ 2 ਨੌਜਵਾਨਾਂ ਦੀ ਜਾਨ ਜਾਣ ਦੇ ਮਾਮਲੇ ਵਿੱਚ ਪੁਲੀਸ ਨੇ ਕਾਰਵਾਈ ਕਰਦੇ ਹੋਏ 3 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦਾ 30 ਅਗਸਤ ਤਕ ਰਿਮਾਂਡ ਹਾਸਲ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ 18 ਅਗਸਤ ਨੂੰ ਸ਼ਾਮ ਦੇ 6-30 ਵਜੇ ਦੇ ਕਰੀਬ ਹੋਟਲ ਜੇ ਕੇ ਕਲਾਸਿਕ ਵਿੱਚ ਇਹ ਘਟਨਾ ਵਾਪਰੀ ਸੀ। ਸੀਨੀਅਰ ਪੁਲੀਸ ਅਧਿਕਾਰੀ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਹੈ

ਕਿ ਤਰਨਪ੍ਰੀਤ ਸਿੰਘ ਨਾਮ ਦੇ ਲੜਕੇ ਦੇ ਜਨਮ ਦਿਨ ਦੀ ਪਾਰਟੀ ਦੌਰਾਨ ਇਕੱਠੇ ਹੋਏ ਦੋਸਤ ਕਿਸੇ ਮਾਮੂਲੀ ਗੱਲ ਪਿੱਛੇ ਆਪਸ ਵਿੱਚ ਉਲਝ ਗਏ ਸਨ। ਜਿਸ ਕਰਕੇ ਮਨਪ੍ਰੀਤ ਮਨੀ, ਮਨਪ੍ਰੀਤ ਮਨੂ ਅਤੇ ਬਿਕਰਮਜੀਤ ਸਿੰਘ ਦਾ ਮਨੀਸ਼ ਸ਼ਰਮਾ ਅਤੇ ਬਿਕਰਮਜੀਤ ਨਾਮ ਦੇ 2 ਲੜਕਿਆ ਨਾਲ ਟਕਰਾਅ ਹੋ ਗਿਆ। ਇਸ ਘਟਨਾ ਵਿੱਚ 32 ਬੋਰ ਨਾਲ 5 ਵਾਰ ਕੀਤੇ ਗਏ ਸਨ। ਜਿਸ ਕਰਕੇ ਮਨੀਸ਼ ਸ਼ਰਮਾ ਅਤੇ ਬਿਕਰਮਜੀਤ ਦੋਵੇਂ ਦੋਸਤ ਦਮ ਤੋੜ ਗਏ ਸਨ।

ਸੀਨੀਅਰ ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਪੁਲੀਸ ਉਸ ਦਿਨ ਤੋਂ ਹੀ ਜਾਂਚ ਵਿੱਚ ਜੁਟੀ ਹੋਈ ਸੀ। ਮਨਪ੍ਰੀਤ ਮਨੀ, ਮਨਪ੍ਰੀਤ ਮਨੂ ਅਤੇ ਬਿਕਰਮਜੀਤ ਨੂੰ ਕਾਬੂ ਕਰ ਲਿਆ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਫੋਟੋਗ੍ਰਾਫਰ ਹੈ,ਇਕ ਸੁਨਿਆਰੇ ਦੀ ਦੁਕਾਨ ਤੇ ਕੰਮ ਕਰਦਾ ਹੈ ਅਤੇ ਇਕ ਕਾਰ ਵਾਸ਼ ਦਾ ਕੰਮ ਕਰਦਾ ਹੈ। ਘਟਨਾ ਦੌਰਾਨ ਵਰਤਿਆ ਗਿਆ 32 ਬੋਰ ਲਾਇਸੈਂਸੀ ਹੈ। ਜਿਸ ਦਾ ਲਾਇਸੈਂਸ ਰੱਦ ਕੀਤਾ ਜਾਵੇਗਾ। ਪੁਲੀਸ ਨੇ ਇਨ੍ਹਾਂ ਤਿੰਨਾਂ ਨੂੰ ਕਾਬੂ ਕਰਕੇ ਅਦਾਲਤ ਵਿਚ ਪੇਸ਼ ਕੀਤਾ ਹੈ।

ਅਦਾਲਤ ਵੱਲੋਂ ਇਨ੍ਹਾਂ ਨੂੰ 30 ਤਾਰੀਖ ਤਕ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲੀਸ ਇਸ ਮਾਮਲੇ ਵਿਚ ਹੋਰ ਜਾਂਚ ਕਰ ਰਹੀ ਹੈ। ਆਪਣੇ ਹੀ ਦੋਸਤ ਦੇ ਜਨਮ ਦਿਨ ਦੀ ਪਾਰਟੀ ਵਿੱਚ ਇਨ੍ਹਾਂ ਲੋਕਾਂ ਨੇ ਮਾਮੂਲੀ ਗੱਲ ਪਿੱਛੇ ਘਸਮਾਣ ਪਾ ਲਿਆ। ਜਿਸ ਕਰ ਕੇ 2 ਨੌਜਵਾਨਾਂ ਦੀ ਜਾਨ ਚਲੀ ਗਈ। ਜੋ ਵੀ ਤੱਥ ਸਾਹਮਣੇ ਆਉਣਗੇ, ਉਸੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *