ਖੇਤੀ ਕਰਦੇ ਕਿਸਾਨ ਨੂੰ ਲੱਭੀ ਅਜਿਹੀ ਚੀਜ, ਜਿਸ ਨੂੰ ਦੇਖ ਗਦ-ਗਦ ਹੋ ਗਿਆ ਕਿਸਾਨ

ਰੱਬ ਕਦੋਂ ਕਿਸੇ ਤੇ ਮਿਹਰਬਾਨ ਹੋ ਜਾਵੇ, ਕੁਝ ਕਿਹਾ ਨਹੀਂ ਜਾ ਸਕਦਾ। ਕਈ ਤਾਂ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਵੀ ਗ਼ਰੀਬੀ ਦੇ ਦੌਰ ਵਿੱਚੋਂ ਨਿਕਲ ਨਹੀਂ ਸਕਦੇ ਪਰ ਕਈਆਂ ਤੇ ਕਿਸਮਤ ਮਿਹਰਬਾਨ ਹੋ ਜਾਂਦੀ ਹੈ। ਇਸੇ ਲਈ ਤਾਂ ਕਹਿੰਦੇ ਹਨ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਫਾੜ ਕੇ ਦਿੰਦਾ ਹੈ। ਉਸ ਦੇ ਘਰ ਦੇਰ ਹੈ ਪਰ ਹਨੇਰ ਨਹੀਂ। ਇਸ ਤਰ੍ਹਾਂ ਦੀ ਹੀ ਕਿਰਪਾ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਪੰਨਾ ਦੇ ਇੱਕ ਕਿਸਾਨ ਪ੍ਰਕਾਸ਼ ਮਜੂਮਦਾਰ ਤੇ ਹੋਈ ਹੈ।

ਇਹ ਕਿਸਾਨ ਠੇਕੇ ਤੇ ਸਰਕਾਰੀ ਜ਼ਮੀਨ ਲੈ ਕੇ ਖੇਤੀ ਕਰਦਾ ਸੀ। ਖੇਤਾਂ ਵਿੱਚ ਖੁਦਾਈ ਕਰਦੇ ਸਮੇਂ ਉਸ ਨੂੰ 6.47 ਕੈਰੇਟ ਗੁਣਵੱਤਾ ਵਾਲਾ ਹੀਰਾ ਮਿਲਿਆ। ਇਹ ਘਟਨਾ ਸ਼ੁੱਕਰਵਾਰ ਦੀ ਹੈ। ਉਸ ਸਮੇਂ ਪ੍ਰਕਾਸ਼ ਮਜੂਮਦਾਰ ਦੇ 4 ਸਾਥੀ ਵੀ ਹਾਜ਼ਰ ਸਨ। ਉਹ ਇਸ ਹੀਰੇ ਨੂੰ ਸਰਕਾਰੀ ਦਫ਼ਤਰ ਲੈ ਗਏ। ਕਿਹਾ ਜਾ ਰਿਹਾ ਹੈ ਕਿ 6.47 ਕੈਰੇਟ ਗੁਣਵੱਤਾ ਵਾਲੇ ਹੀਰੇ ਦੀ ਕੀਮਤ ਲਗਪਗ 30 ਲੱਖ ਰੁਪਏ ਹੋ ਸਕਦੀ ਹੈ। ਦੂਜੇ ਪਾਸੇ ਇੰਚਾਰਜ ਦਾ ਕਹਿਣਾ ਹੈ ਕਿ ਹੀਰੇ ਦੀ ਨਿਲਾਮੀ ਕੀਤੀ ਜਾਵੇਗੀ।

ਇਸ ਦੀ ਕੀਮਤ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਤੇ ਤੈਅ ਕੀਤੀ ਜਾਵੇਗੀ। ਨਿਲਾਮੀ ਤੋਂ ਬਾਅਦ ਜੋ ਰਕਮ ਇਕੱਠੀ ਹੋਵੇਗੀ, ਉਸ ਵਿੱਚੋਂ ਟੈਕਸ ਕੱਟ ਕੇ ਬਾਕੀ ਰਕਮ ਕਿਸਾਨ ਨੂੰ ਦਿੱਤੀ ਜਾਵੇਗੀ। ਦੂਜੇ ਪਾਸੇ ਕਿਸਾਨ ਪ੍ਰਕਾਸ਼ ਮਜੂਮਦਾਰ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਹੀਰਾ ਮਿਲਿਆ ਤਾਂ ਉਨ੍ਹਾਂ ਦੇ 4 ਸਾਥੀ ਵੀ ਨਾਲ ਸਨ। ਇਸ ਲਈ ਮਿਲਣ ਵਾਲੀ ਰਕਮ ਉਹ ਸਾਰੇ ਸਾਥੀ ਆਪਸ ਵਿੱਚ ਬਰਾਬਰ ਵੰਡ ਲੈਣਗੇ।

ਮਿਲੀ ਜਾਣਕਾਰੀ ਮੁਤਾਬਕ ਕਿਸਾਨ ਨੂੰ 2 ਸਾਲ ਵਿੱਚ ਪਹਿਲਾਂ ਵੀ 5 ਵਾਰ ਹੀਰਾ ਪ੍ਰਾਪਤ ਹੋ ਚੁੱਕਾ ਹੈ। ਉਸ ਨੂੰ ਇੱਕ ਵਾਰ 7.44 ਕੈਰੇਟ ਗੁਣਵੱਤਾ ਵਾਲਾ ਹੀਰਾ ਮਿਲਿਆ ਸੀ ਅਤੇ 4 ਵਾਰ 2 ਤੋਂ 2.5 ਕੈਰੇਟ ਗੁਣਵੱਤਾ ਵਾਲੇ ਹੀਰੇ ਮਿਲ ਚੁੱਕੇ ਹਨ। ਹਾਲ ਹੀ ਵਿੱਚ ਪ੍ਰਾਪਤ ਹੋਏ ਹੀਰੇ ਦੀ ਕੀਮਤ ਹਕੀਕਤ ਵਿਚ ਕੀ ਹੋਵੇਗੀ, ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਘਟਨਾ ਦੀ ਚਰਚਾ ਬਹੁਤ ਜ਼ਿਆਦਾ ਹੋ ਰਹੀ ਹੈ।

Leave a Reply

Your email address will not be published. Required fields are marked *