ਹਾਈਵੇ ਤੇ ਪੈ ਗਿਆ ਚੀਕ ਚਿਹਾੜਾ, ਸਵਾਰੀਆਂ ਨਾਲ ਭਰੀ ਬੱਸ ਜਾ ਵੜੀ ਖੇਤਾਂ ਚ

ਸੜਕਾਂ ਤੇ ਆਵਾਜਾਈ ਬਹੁਤ ਵਧ ਗਈ ਹੈ। ਏਜੰਸੀਆਂ ਵਿੱਚ ਹਰ ਰੋਜ਼ ਕਿੰਨੇ ਹੀ ਵਾਹਨ ਵਿਕਦੇ ਹਨ। ਭਾਵੇਂ ਪਹਿਲਾਂ ਦੇ ਮੁਕਾਬਲੇ ਸੜਕਾਂ ਵਧੀਆ ਅਤੇ ਚੌੜੀਆਂ ਬਣ ਗਈਆਂ ਹਨ ਪਰ ਵਧਦੀ ਆਵਾਜਾਈ ਦੇ ਕਾਰਨ ਸੜਕਾਂ ਤੇ ਹਰ ਸਮੇਂ ਭੀੜ ਨਜ਼ਰ ਆਉਂਦੀ ਹੈ। ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਦਿਖਾਈ ਦਿੰਦੀਆਂ ਹਨ। ਪੈਦਲ ਚੱਲ ਰਹੇ ਇਨਸਾਨ ਨੂੰ ਵੀ ਸੜਕ ਪਾਰ ਕਰਨ ਲਈ ਕਾਫ਼ੀ ਦੇਰ ਉਡੀਕ ਕਰਨੀ ਪੈਂਦੀ ਹੈ। ਇਸ ਆਪੋ ਧਾਪੀ ਵਿੱਚ ਕਈ ਵਾਰ ਵਾਹਨ ਚਾਲਕ ਲਾਪ੍ਰਵਾਹੀ ਵੀ ਕਰਦੇ ਹਨ। ਜਿਸ ਕਰਕੇ ਸੜਕ ਹਾਦਸੇ ਵਾਪਰਦੇ ਹਨ।

ਜੇਕਰ ਸੰਜਮ ਤੋਂ ਕੰਮ ਲੈਂਦੇ ਹੋਏ ਸਾਵਧਾਨੀ ਨਾਲ ਡਰਾਈਵਿੰਗ ਕੀਤੀ ਜਾਵੇ ਤਾਂ ਇਨ੍ਹਾਂ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਸੁਲਤਾਨਪੁਰ ਲੋਧੀ ਤੋਂ ਇਕ ਬੱਸ ਅਤੇ ਇਕ ਛੋਟੇ ਹਾਥੀ ਦੇ ਟਕਰਾ ਜਾਣ ਕਾਰਨ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਰਕੇ ਕਈ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ। ਪੁਲੀਸ ਘਟਨਾ ਸਥਾਨ ਤੇ ਪਹੁੰਚ ਚੁੱਕੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਜਿਨ੍ਹਾਂ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ, ਉਨ੍ਹਾਂ ਨੂੰ ਡਾਕਟਰੀ ਸਹਾਇਤਾ ਲਈ ਹਸਪਤਾਲ ਭੇਜਿਆ ਗਿਆ ਹੈ।

ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੋਂ ਮਹਿਲਾ ਡਾ ਹਰਪ੍ਰੀਤ ਕੌਰ ਨੇ ਦੱਸਿਆ ਹੈ ਕਿ ਸੜਕ ਹਾਦਸੇ ਦੌਰਾਨ ਸੱਟ ਲੱਗਣ ਕਾਰਨ ਉਨ੍ਹਾਂ ਕੋਲ ਇਕ ਵਿਅਕਤੀ ਲਿਆਂਦਾ ਗਿਆ ਹੈ। ਜਿਸ ਦਾ ਨਾਮ ਸੁਖਦੇਵ ਸਿੰਘ ਪੁੱਤਰ ਸਾਧੂ ਸਿੰਘ ਹੈ। ਉਸ ਦੀ ਉਮਰ ਲਗਭਗ 50 ਸਾਲ ਹੈ। ਉਹ ਜ਼ਿਲ੍ਹਾ ਜਲੰਧਰ ਦੇ ਜੱਕੋਪੁਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਇਸ ਲੇਡੀ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੁਖਦੇਵ ਸਿੰਘ ਨੂੰ ਮੁੱਢਲੀ ਸਹਾਇਤਾ ਦੇ ਦਿੱਤੀ ਹੈ। ਇਸ ਤੋਂ ਬਾਅਦ ਉਸਦੇ ਐਕਸ-ਰੇ ਕੀਤੇ ਜਾਣਗੇ। ਉਸ ਦੀ ਹਾਲਤ ਠੀਕ ਹੈ। ਉਸ ਨੂੰ ਡਾਕਟਰੀ ਸਹਾਇਤਾ ਲਈ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *