ਹੁਣੇ ਹੁਣੇ ਕਿਸਾਨਾਂ ਦਾ ਹੋ ਗਿਆ ਪੁਲਿਸ ਨਾਲ ਸਾਹਮਣਾ, ਭਜਾ ਭਜਾ ਪੁਲਿਸ ਨੇ ਖੜਕਾਈ ਕਿਸਾਨਾਂ ਤੇ ਡਾਂਗ

ਲੰਬੇ ਸਮੇਂ ਤੋਂ ਕਿਸਾਨਾਂ ਅਤੇ ਮੋਦੀ ਸਰਕਾਰ ਵਿਚਕਾਰ ਤਿੰਨ ਖੇਤੀ ਕਾਨੂੰਨ ਬਿੱਲਾ ਨੂੰ ਲੈ ਕੇ ਪਿਆ ਰੇੜਕਾ ਹਾਲੇ ਤੱਕ ਖਤਮ ਨਹੀਂ ਹੋਇਆ। ਲੰਬੇ ਸਮੇਂ ਤੋਂ ਕਿਸਾਨ ਦਿੱਲੀ ਦੇ ਬਾਰਡਰਾਂ ਤੇ ਧਰਨਾ ਲਾਈ ਬੈਠੇ ਹਨ। ਕਿਸਾਨ ਚਾਹੁੰਦੇ ਹਨ ਕਿ ਇਹ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ। ਜਦਕਿ ਸਰਕਾਰ ਇਨ੍ਹਾਂ ਵਿੱਚ ਸੋਧ ਕਰਨ ਦੀ ਗੱਲ ਆਖ ਰਹੀ ਹੈ ਪਰ ਇਨ੍ਹਾਂ ਨੂੰ ਰੱਦ ਕਰਨ ਲਈ ਸਰਕਾਰ ਤਿਆਰ ਨਹੀਂ ਹੈ। ਹੁਣ ਤਕ ਕਈ ਵਾਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀਆਂ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਇਨ੍ਹਾਂ ਮੀਟਿੰਗਾਂ ਤੋਂ ਗੱਲ ਕਿਸੇ ਕੰਢੇ ਲੱਗਦੀ ਨਜ਼ਰ ਨਹੀਂ ਆਈ।

ਆਏ ਦਿਨ ਹੀ ਹੁਣ ਕਿਸਾਨਾਂ ਨਾਲ ਜੁੜੀਆਂ ਨਵੀਂਆਂ ਨਵੀਂਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਖਬਰ ਹਰਿਆਣਾ ਦੇ ਕਰਨਾਲ ਤੋਂ ਸਾਹਮਣੇ ਆਈ ਹੈ, ਜਿਥੇ ਪੁਲੀਸ ਵੱਲੋਂ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ। ਇਸ ਲਾਠੀਚਾਰਜ ਦੌਰਾਨ ਕਈ ਕਿਸਾਨਾਂ ਦੇ ਸੱਟਾਂ ਲੱਗੀਆਂ ਹਨ ਅਤੇ ਇਕ ਬਜ਼ੁਰਗ ਕਿਸਾਨ ਦੇ ਗੰਭੀਰ ਸੱਟ ਲੱਗਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਇੱਥੇ ਕਿਸਾਨਾਂ ਨੇ ਭਾਜਪਾ ਆਗੂਆਂ ਦਾ ਵਿਰੋਧ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਗੱਡੀ ਨੂੰ ਰੋਕਿਆ।

ਜਿਸ ਤੋਂ ਬਾਅਦ ਪੁਲੀਸ ਨੇ ਕਾਰਵਾਈ ਕਰਦੇ ਹੋਏ ਲਾਠੀਚਾਰਜ ਕਰ ਦਿੱਤਾ। ਇਹ ਮਾਮਲਾ ਕਰਨਾਲ ਦੇ ਬਸਤਾਰਾ ਟੌਲ ਪਲਾਜ਼ਾ ਦਾ ਹੈ। ਇਹ ਸਾਰਾ ਵਿਵਾਦ ਭਾਜਪਾ ਆਗੂਆਂ ਦੀ ਗੱਡੀ ਘੇਰਨ ਨੂੰ ਲੈ ਕੇ ਸ਼ੁਰੂ ਹੋਇਆ। ਇਸ ਸਮੇਂ ਪੁਲੀਸ ਇੱਥੇ ਵੱਡੀ ਗਿਣਤੀ ਵਿੱਚ ਮੌਜੂਦ ਸੀ। ਵਧੇਰੇ ਜਾਣਕਾਰੀ ਲਈ ਦੱਸ ਦਈਏ ਕਿ ਇੱਥੇ ਅੱਜ ਹਰਿਆਣਾ ਦੇ ਉੱਚ ਚੋਟੀ ਦੇ ਭਾਜਪਾ ਆਗੂਆਂ ਦੀ ਇਕ ਮੀਟਿੰਗ ਰੱਖੀ ਹੋਣ ਦੀ ਜਾਣਕਾਰੀ ਕਿਸਾਨਾਂ ਨੂੰ ਮਿਲ ਗਈ। ਜਿਸ ਤੋਂ ਬਾਅਦ ਕਿਸਾਨ ਵੱਡੀ ਗਿਣਤੀ ਵਿਚ ਬਸਤਾਰਾ ਟੋਲ ਤੇ ਇਕੱਠਾ ਹੋ ਗਏ।

ਇਸ ਸਮੇਂ ਪੁਲਸ ਵੀ ਵੱਡੀ ਗਿਣਤੀ ਵਿੱਚ ਇੱਥੇ ਮੌਜੂਦ ਸੀ। ਇਸ ਸਮੇਂ ਜਦੋਂ ਕਿਸਾਨਾਂ ਦੁਆਰਾ ਕੁਝ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਗੱਡੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਮਾਮਲਾ ਗਰਮਾ ਗਿਆ ਅਤੇ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਇਸ ਮੌਕੇ ਕਈ ਕਿਸਾਨਾਂ ਦੇ ਸੱਟਾਂ ਲੱਗੀਆਂ ਹਨ ਅਤੇ ਇੱਕ ਕਿਸਾਨ ਦੇ ਸਿਰ ਵਿਚ ਸੱਟ ਲੱਗਣ ਦਾ ਵੀ ਸਮਾਚਾਰ ਹੈ। ਜਾਣਕਾਰੀ ਮੁਤਾਬਿਕ ਇੱਥੇ ਕਿਸਾਨਾਂ ਦੀ ਗਿਣਤੀ 150 ਤੋਂ 200 ਦੇ ਕਰੀਬ ਸੀ।

Leave a Reply

Your email address will not be published. Required fields are marked *