ਚੱਲਦੇ ਵਿਆਹ ਚ ਲਾੜੇ ਨੇ ਅਜਿਹਾ ਕੀ ਕੀਤਾ, ਜੋ ਲਾੜੀ ਨੇ ਸਭ ਦੇ ਸਾਹਮਣੇ ਜੜਤੇ ਥੱਪੜ- ਵੀਡੀਓ

ਸਿਹਤ ਵਿਭਾਗ ਦੁਆਰਾ ਵਾਰ ਵਾਰ ਲੋਕਾਂ ਨੂੰ ਗ਼ਲਤ ਚੀਜ਼ਾਂ ਦੀ ਵਰਤੋਂ ਕਰਨ ਤੋਂ ਰੋਕਿਆ ਜਾਂਦਾ ਹੈ। ਜਿਨ੍ਹਾਂ ਵਿਚ ਦਾਰੂ, ਤੰਬਾਕੂ, ਖੈਣੀ ਅਤੇ ਗੁਟਖਾ ਆਦਿ ਜਾਂ ਤੰਬਾਕੂ ਤੋਂ ਬਣੀਆਂ ਚੀਜ਼ਾਂ ਸ਼ਾਮਲ ਹਨ। ਇਨ੍ਹਾਂ ਦੀ ਵਰਤੋਂ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਇੱਥੋਂ ਤੱਕ ਕੇ ਸਰੀਰ ਨੂੰ ਕੈਂਸਰ ਵੀ ਹੋ ਸਕਦਾ ਹੈ। ਇਨਸਾਨ ਦੇ ਫੇਫੜੇ ਅਤੇ ਗੁਰਦੇ ਕੰਮ ਕਰਨ ਤੋਂ ਹਟ ਜਾਂਦੇ ਹਨ। ਤੰਬਾਕੂ ਦੀ ਵਰਤੋਂ ਕਰਨ ਵਾਲਿਆਂ ਦੇ ਮੂੰਹ ਤੋਂ ਬਦਬੂ ਆਉਂਦੀ ਹੈ।

ਅਜਿਹੇ ਆਦਮੀ ਨੂੰ ਹਰ ਕੋਈ ਨਫ਼ਰਤ ਕਰਦਾ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜੋ ਇੱਕ ਵਿਆਹ ਦੀ ਵੀਡੀਓ ਹੈ। ਵਿਆਹ ਦੇ ਮੰਡਪ ਤੇ ਬੈਠੀ ਲਾੜੀ ਦੀ ਨਜ਼ਰ ਇੱਕ ਵਿਅਕਤੀ ਤੇ ਪੈਂਦੀ ਹੈ। ਜੋ ਗੁਟਖਾ ਚਬਾ ਰਿਹਾ ਹੁੰਦਾ ਹੈ। ਲਾੜੀ ਦਾ ਹੱਥ ਇਸ ਵਿਅਕਤੀ ਤੇ ਉਠ ਜਾਂਦਾ ਹੈ। ਉਹ ਇਸ ਵਿਅਕਤੀ ਦੇ 2-3 ਥੱਪੜ ਜੜ ਦਿੰਦੀ ਹੈ। ਫਿਰ ਉਸ ਦੀ ਨਜ਼ਰ ਲਾੜੇ ਤੇ ਪੈਂਦੀ ਹੈ।

ਉਹ ਵੀ ਗੁਟਖਾ ਚਬਾ ਰਿਹਾ ਹੁੰਦਾ ਹੈ। ਲਾੜੀ ਉਸ ਦੇ ਮੋਢੇ ਤੇ ਧੱਕਾ ਮਾਰਦੀ ਹੈ। ਉਹ ਉਸ ਨੂੰ ਗੁਟਖਾ ਥੁੱਕਣ ਲਈ ਕਹਿੰਦੀ ਹੈ। ਲਾੜੀ ਦਾ ਚੜ੍ਹਿਆ ਪਾਰਾ ਦੇਖ ਕੇ ਲਾੜਾ ਉੱਠ ਕੇ ਗੁਟਖਾ ਥੁੱਕ ਕੇ ਆਉਂਦਾ ਹੈ ਅਤੇ ਸ਼ਰਮਿੰਦਾ ਹੋ ਕੇ ਚੁੱਪ ਚਾਪ ਬੈਠ ਜਾਂਦਾ ਹੈ। ਇੰਸਟਾਗ੍ਰਾਮ ਦੇ ਜ਼ਰੀਏ ਬਹੁਤ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।

ਸਾਡਾ ਚੈਨਲ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਵੀਡੀਓ ਕਦੋਂ ਅਤੇ ਕਿੱਥੋਂ ਦੀ ਹੈ ਪਰ ਇਸ ਵੀਡੀਓ ਨੂੰ ਲੋਕ ਦਿਲਚਸਪੀ ਨਾਲ ਦੇਖਦੇ ਹਨ ਅਤੇ ਸ਼ੇਅਰ ਕਰ ਰਹੇ ਹਨ। ਇਹ ਵੀਡੀਓ ਇਕ ਤਰ੍ਹਾਂ ਨਾਲ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਤਾਂ ਕਰਦੀ ਹੈ। ਜਿਹੜੇ ਵਿਅਕਤੀ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਦੇ ਹਨ, ਉਨ੍ਹਾਂ ਤੇ ਇਸ ਦਾ ਕੁਝ ਤਾਂ ਅਸਰ ਜ਼ਰੂਰ ਹੋਵੇਗਾ।

Leave a Reply

Your email address will not be published. Required fields are marked *