ਦਰਬਾਰ ਸਾਹਿਬ ਮੱਥਾ ਟੇਕਣ ਆਇਆ ਸੀ ਪਰਿਵਾਰ ਨਾਲ, ਪੁਲਿਸ ਨੇ ਚੱਕ ਕੇ ਸੁੱਟ ਲਿਆ ਗੱਡੀ ਚ

ਕਿਸਾਨੀ ਅੰਦੋਲਨ ਦੀ ਆਡ਼ ਵਿਚ ਪੁਲੀਸ ਆਮ ਲੋਕਾਂ ਨਾਲ ਜੋ ਧੱਕਾ ਕਰ ਰਹੀ ਹੈ, ਉਸ ਦੀ ਉਦਾਹਰਨ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ। ਜਿੱਥੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਜ਼ੀਰਾ ਤਹਿਸੀਲ ਦੇ ਇਕ ਵਿਅਕਤੀ ਨੇ ਪੰਜਾਬ ਪੁਲੀਸ ਤੇ ਉਸ ਨੂੰ ਧੱਕੇ ਨਾਲ ਪੁਲੀਸ ਦੀ ਬੱਸ ਵਿੱਚ ਬਿਠਾਉਣ ਅਤੇ ਧੱਕਾ ਮੁੱਕੀ ਕਰਨ ਦੇ ਦੋਸ਼ ਲਗਾਏ ਹਨ। ਦੂਜੇ ਪਾਸੇ ਪੁਲੀਸ ਅਧਿਕਾਰੀ ਨੇ ਇਸ ਵਿਅਕਤੀ ਦੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਪੁਲੀਸ ਦੀ ਧੱਕਾ ਮੁੱਕੀ ਦਾ ਸ਼ਿਕਾਰ ਹੋਏ ਵਿਅਕਤੀ ਦੇ ਦੱਸਣ ਮੁਤਾਬਕ ਉਹ ਤਹਿਸੀਲ ਜ਼ੀਰਾ ਨਾਲ ਸਬੰਧਤ ਹੈ।

ਉਹ ਆਪਣੇ 2 ਪੁੱਤਰਾਂ ਅਤੇ ਪਤਨੀ ਸਮੇਤ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਆਇਆ ਸੀ। ਇਸ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਉਨ੍ਹਾ ਨੇ ਗੱਡੀ ਪਾਰਕਿੰਗ ਕੀਤੀ ਤਾਂ ਉਨ੍ਹਾਂ ਦੀ ਪਤਨੀ ਅਤੇ ਵੱਡਾ ਪੁੱਤਰ ਅੱਗੇ ਲੰਘ ਗਏ ਪਰ ਜਲ੍ਹਿਆਂ ਵਾਲਾ ਬਾਗ ਸਾਹਮਣੇ ਲੱਗੇ ਕਿਸਾਨੀ ਧਰਨੇ ਦੇ ਸਬੰਧ ਵਿੱਚ ਪੁਲੀਸ ਨੇ ਉਸ ਨੂੰ ਧੱਕੇ ਨਾਲ ਬੱਸ ਵਿੱਚ ਬਿਠਾ ਲਿਆ। ਉਨ੍ਹਾਂ ਦਾ ਪੁੱਤਰ ਥੱਲੇ ਖੜ੍ਹਾ ਰੋਂਦਾ ਰਿਹਾ। ਕਾਫ਼ੀ ਕੋਸ਼ਿਸ਼ ਕਰਨ ਤੋਂ ਬਾਅਦ ਇਕ ਪੁਲੀਸ ਅਧਿਕਾਰੀ ਨੇ ਉਨ੍ਹਾਂ ਦੀ ਗੱਲ ਸੁਣੀ ਅਤੇ ਉਨ੍ਹਾਂ ਨੂੰ ਛੱਡ ਦਿੱਤਾ।

ਜਿਸ ਕਰਕੇ ਉਹ ਦੁਬਾਰਾ ਆਪਣੇ ਛੋਟੇ ਪੁੱਤਰ ਨੂੰ ਮਿਲੇ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਨੂੰ ਫੋਨ ਲਗਾਇਆ ਤਾਂ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ। ਜਿਸ ਕਰਕੇ ਉਨ੍ਹਾਂ ਨੇ ਸੀਨੀਅਰ ਪੁਲਿਸ ਅਧਿਕਾਰੀ ਨੂੰ ਮਿਲ ਕੇ ਗੱਲ ਕਰਨੀ ਚਾਹੀ। ਇਸ ਵਿਅਕਤੀ ਦਾ ਕਹਿਣਾ ਹੈ ਕਿ ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਉਸ ਨਾਲ ਧੱਕਾ ਮੁੱਕੀ ਕੀਤੀ ਅਤੇ ਸਿਵਲ ਵਰਦੀ ਵਿਚ ਕੁਝ ਪੁਲੀਸ ਅਧਿਕਾਰੀਆਂ ਨੇ ਉਸ ਨੂੰ ਫੜ ਲਿਆ।

ਇਸ ਤੋਂ ਬਾਅਦ ਉਹ ਆਪਣੇ ਵੱਡੇ ਪੁੱਤਰ ਨੂੰ ਮਿਲ ਸਕਿਆ। ਇਸ ਵਿਅਕਤੀ ਨੂੰ ਸ਼ਿਕਵਾ ਹੈ ਕਿ ਕਿਸਾਨਾਂ ਦੀ ਆਡ਼ ਵਿਚ ਪੁਲੀਸ ਨੇ ਸ਼ਰਧਾਲੂਆਂ ਨਾਲ ਵੀ ਧੱਕਾ ਕੀਤਾ ਹੈ। ਦੂਜੇ ਪਾਸੇ ਸੀਨੀਅਰ ਪੁਲੀਸ ਅਧਿਕਾਰੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਿਸੇ ਸ਼ਰਧਾਲੂ ਨਾਲ ਧੱਕਾ ਨਹੀਂ ਕੀਤਾ। ਗੁਰੂਘਰ ਦੇ ਸ਼ਰਧਾਲੂ ਬਿਨਾਂ ਕਿਸੇ ਰੋਕ ਟੋਕ ਆ ਜਾ ਰਹੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *