ਮੁੰਡੇ ਦੀ ਫੁਕਰੀ ਦੇਖ ਪਿੰਡ ਵਾਲੇ ਹੋਏ ਗਰਮ, ਕਹਿੰਦੇ ਅਸੀਂ ਪਿੰਡ ਚ ਗੰਦ ਨੀ ਪੈਣ ਦੇਣਾ

ਜ਼ਿਲ੍ਹਾ ਫ਼ਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਦੇ ਪਿੰਡ ਸਨ੍ਹੇਰ ਵਿਚ ਪੰਚਾਇਤੀ ਜ਼ਮੀਨ ਨੂੰ ਲੈ ਕੇ ਛਿੜੇ ਵਿਵਾਦ ਕਾਰਨ ਇਕ ਗ਼ਰੀਬ ਭਾਈਚਾਰੇ ਨੇ ਪਿੰਡ ਦੀ ਸਰਪੰਚ ਵੀਰਪਾਲ ਕੌਰ ਦੇ ਪੁੱਤਰ ਤੇ ਉਨ੍ਹਾਂ ਨੂੰ ਧਮਕਾਉਣ ਦੇ ਦੋਸ਼ ਲਗਾਏ ਹਨ। ਗ਼ਰੀਬ ਭਾਈਚਾਰੇ ਦਾ ਦੋਸ਼ ਹੈ ਕਿ ਇਕ ਪਾਸੇ ਤਾਂ ਉਨ੍ਹਾਂ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਲਈ ਸਰਪੰਚ ਨੇ ਆਪਣੇ ਸੀਰੀ ਦੇ ਨਾਂ ਉੱਤੇ ਧੱਕੇ ਨਾਲ ਬੋਲੀ ਤੋੜ ਦਿੱਤੀ ਹੈ। ਦੂਜੇ ਪਾਸੇ ਮਹਿਲਾ ਸਰਪੰਚ ਦੇ ਪੁੱਤਰ ਵੱਲੋਂ ਉਨ੍ਹਾਂ ਨੂੰ ਧਮਕਾਉਣ ਵਾਲੇ ਸਟੇਟਸ ਪਾਏ ਜਾ ਰਹੇ ਹਨ।

ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਸੂਬਾ ਕਮੇਟੀ ਦੇ ਮੈਂਬਰ ਦਿਲਬਾਗ ਸਿੰਘ ਨੇ ਦੱਸਿਆ ਹੈ ਕਿ ਪਿੰਡ ਦੀ ਸ਼ਾਮਲਾਟ ਜ਼ਮੀਨ ਦੀ ਤੀਜੇ ਹਿੱਸੇ ਦੀ ਬੋਲੀ ਪਿੰਡ ਦੇ ਸਰਪੰਚ ਨੇ ਆਪਣੇ ਸੀਰੀ ਦੇ ਨਾਮ ਤੇ ਧੱਕੇ ਨਾਲ ਤੋੜ ਦਿੱਤੀ ਹੈ। ਸਰਪੰਚ ਦਾ ਮੁੰਡਾ ਜੋ ਚੰਡੀਗੜ੍ਹ ਰਹਿੰਦਾ ਹੈ। ਪਿੰਡ ਵਿੱਚ ਆ ਕੇ ਸ਼ਰ੍ਹੇਆਮ ਫਾਇਰਿੰਗ ਕਰਦਾ ਹੈ। ਉਹ ਧਮਕੀ ਭਰੇ ਸਟੇਟਸ ਪਾਉਂਦਾ ਹੈ। ਉਸ ਨੇ ਸਟੇਟਸ ਪਾਇਆ ਹੈ ਕਿ ਜੱਟਾਂ ਨਾਲ ਪੰਗੇ ਨਹੀਂ ਲਈ ਦੇ। ਜੱਟਾਂ ਨਾਲ ਪੰਗੇ ਮਹਿੰਗੇ ਪੈਂਦੇ ਹਨ।

ਇਸ ਤਰ੍ਹਾਂ ਕਰਕੇ ਉਹ ਗ਼ਰੀਬ ਅੰਮ੍ਰਿਤਪਾਲ ਨੂੰ ਧਮਕਾ ਰਿਹਾ ਹੈ। ਇਸ ਪਿੰਡ ਦੇ ਹੀ ਜਸਕਰਨ ਸਿੰਘ ਨੇ ਪਿੰਡ ਦੀ ਸਰਪੰਚ ਵੀਰਪਾਲ ਕੌਰ ਦੇ ਸਹੁਰੇ ਅੰਗਰੇਜ ਸਿੰਘ ਅਤੇ ਪੁੱਤਰ ਸ਼ਮਸ਼ੇਰ ਸਿੰਘ ਸ਼ੇਰਾ ਤੇ ਸ਼ਰ੍ਹੇਆਮ ਲਾਇਸੈਂਸੀ ਹ-ਥਿ-ਆ-ਰਾਂ ਨਾਲ ਗ਼ਰੀਬ ਮਜ਼ਦੂਰਾਂ ਨੂੰ ਧਮਕਾਉਣ ਦੇ ਦੋਸ਼ ਲਗਾਏ ਹਨ। ਜਸਕਰਨ ਸਿੰਘ ਨੇ ਜ਼ਿਲ੍ਹੇ ਦੇ ਐਸ.ਐਸ.ਪੀ ਅਤੇ ਸੂਬੇ ਦੇ ਪੁਲੀਸ ਮੁਖੀ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਤੇ ਕਾਰਵਾਈ ਕੀਤੀ ਜਾਵੇ ਅਤੇ ਗ਼ਰੀਬਾਂ ਮਜ਼ਦੂਰਾਂ ਨੂੰ ਇਨਸਾਫ ਦਿਵਾਇਆ ਜਾਵੇ। ਉਨ੍ਹਾਂ ਨਾਲ ਇਹ ਸ਼ਰ੍ਹੇਆਮ ਧੱਕਾ ਹੋ ਰਿਹਾ ਹੈ।

ਜਿਸ ਕਰਕੇ ਮਜ਼ਦੂਰ ਭਾਈਚਾਰਾ ਇਸ ਪਰਿਵਾਰ ਦੇ ਦਬਾਅ ਹੇਠ ਦਿਨ ਗੁਜ਼ਾਰ ਰਿਹਾ ਹੈ। ਇਕ ਹੋਰ ਨੌਜਵਾਨ ਨੇ ਦੱਸਿਆ ਹੈ ਕਿ ਪਿੰਡ ਦੀ ਸਰਪੰਚ ਦਾ ਪੁੱਤਰ ਚੰਡੀਗਡ਼੍ਹ ਵਿੱਚ ਰਹਿੰਦਾ ਹੈ ਅਤੇ ਹਫ਼ਤੇ ਬਾਅਦ ਆਪਣੇ ਪਿੰਡ ਆਉਂਦਾ ਹੈ ਅਤੇ ਆ ਕੇ ਪਿੰਡ ਦੇ ਗ਼ਰੀਬ ਮਜ਼ਦੂਰਾਂ ਨੂੰ ਧਮਕਾਉਂਦਾ ਹੈ। ਇਸ ਪਿੰਡ ਦੇ ਗ਼ਰੀਬ ਭਾਈਚਾਰੇ ਦੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਾ ਵਿਵਾਦ ਹੈ। ਪਿੰਡ ਦੇ ਗ਼ਰੀਬ ਲੋਕ ਇਸ ਪਰਿਵਾਰ ਦੇ ਅੱਗੇ ਨਹੀਂ ਬੋਲਦੇ। ਇਸ ਵਿਅਕਤੀ ਨੇ ਕਾਰਵਾਈ ਦੀ ਮੰਗ ਕੀਤੀ ਹੈ। ਹੁਣ ਇਸ ਮਾਮਲੇ ਵਿਚ ਲੱਗ ਰਹੇ ਦੋਸ਼ਾਂ ਦੀ ਸੱਚਾਈ ਤਾਂ ਜਾਂਚ ਦਾ ਵਿਸ਼ਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *