ਰੇਲ ਆਉਣ ਤੋਂ ਪਹਿਲਾਂ ਪਟੜੀ ਤੇ ਮੁੰਡੇ ਨੇ ਰੱਖ ਦਿੱਤੇ ਪੱਥਰ, ਦੇਖੋ ਫੇਰ ਜੋ ਹੋਇਆ

ਜਾਣੇ ਅਣਜਾਣੇ ਵਿੱਚ ਕਈ ਵਾਰ ਕੁਝ ਲੋਕ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਹਨ, ਜੋ ਕਿਸੇ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ। ਅਸੀਂ ਜਾਣਦੇ ਹਾਂ ਕਿ ਟ੍ਰੇਨ ਵਿਚ ਵੱਡੀ ਗਿਣਤੀ ਵਿੱਚ ਯਾਤਰੀ ਸਵਾਰ ਹੁੰਦੇ ਹਨ। ਜੇਕਰ ਟ੍ਰੇਨ ਨੂੰ ਕੋਈ ਹਾਦਸਾ ਪੇਸ਼ ਆਉਂਦਾ ਹੈ ਤਾਂ ਯਾਤਰੀਆਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈ। ਮੁੰਬਈ ਦੇ ਡੋੰਬੀਵਲੀ ਰੇਲਵੇ ਸਟੇਸ਼ਨ ਤੋਂ ਕਲਿਆਣ ਨੂੰ ਜਾਣ ਵਾਲੀ ਕਰਜਤ ਲੋਕਲ ਟਰੇਨ ਖ਼ੁਸ਼ਕਿਸਮਤੀ ਨਾਲ ਹਾਦਸਾਗ੍ਰਸਤ ਹੋਣ ਤੋਂ ਬਚ ਗਈ।

ਇਹ ਟ੍ਰੇਨ ਸ਼ਾਮ ਦੇ 6 ਵਜੇ ਚੱਲੀ ਸੀ। ਜਦੋਂ ਇਹ ਲੋਕਲ ਟ੍ਰੇਨ ਡੋਂਬੀਵਲੀ ਤੋਂ ਕੁਝ ਦੂਰੀ ਤੇ ਹੀ ਪਹੁੰਚੀ ਤਾਂ ਪਤਾ ਲੱਗ ਗਿਆ ਕਿ ਇਸ ਰੇਲਵੇ ਟਰੈਕ ਤੇ ਕਿਸੇ ਨੇ ਪੱਥਰ ਰੱਖ ਦਿੱਤੇ ਹਨ। ਜਿਸ ਕਰਕੇ ਪੱਥਰਾਂ ਤਕ ਪਹੁੰਚਣ ਤੋਂ ਪਹਿਲਾਂ ਹੀ ਟਰੇਨ ਨੂੰ ਰੋਕ ਲਿਆ ਗਿਆ ਅਤੇ ਹਾਦਸਾ ਹੋਣ ਤੋਂ ਟਲ ਗਿਆ। ਇਸ ਮਾਮਲੇ ਦੇ ਸੰਬੰਧ ਵਿਚ ਡੋਂਬੀਵਲੀ ਰੇਲਵੇ ਪੁਲੀਸ ਥਾਣੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ।

ਭਾਵੇਂ ਪੁਲੀਸ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਪਤਾ ਲੱਗ ਚੁੱਕਾ ਹੈ ਕਿ ਇਹ ਕੰਮ ਕਿਸੇ ਨਾਬਾਲਗ ਲੜਕੇ ਨੇ ਕੀਤਾ ਹੈ ਅਤੇ ਪੁਲੀਸ ਨੇ ਉਸ ਲੜਕੇ ਨੂੰ ਫੜ ਵੀ ਲਿਆ ਹੈ ਪਰ ਟ੍ਰੈਕ ਤੇ ਪਏ ਛੋਟੇ ਵੱਡੇ ਲਗਭਗ 15 ਪੱਥਰਾਂ ਨੂੰ ਦੇਖ ਕੇ ਇਹ ਯਕੀਨ ਨਹੀਂ ਹੁੰਦਾ ਕਿ ਇਹ ਕਿਸੇ ਇਕੱਲੇ ਨਾਬਾਲਗ ਲੜਕੇ ਦਾ ਕੰਮ ਹੋਵੇ। ਰੇਲਵੇ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਤਾਂ ਸਮਾਂ ਹੀ ਦੱਸੇਗਾ ਕਿ ਪੁਲੀਸ ਕਦੋਂ ਇਸ ਮਾਮਲੇ ਦੀ ਸੱਚਾਈ ਆਮ ਲੋਕਾਂ ਦੇ ਸਾਹਮਣੇ ਲਿਆਉਂਦੀ ਹੈ।

Leave a Reply

Your email address will not be published. Required fields are marked *