ਘੜੀਸ ਘੜੀਸਕੇ ਘਰ ਤੋਂ ਬਾਅਦ ਕੱਢੀ ਨੂੰਹ, ਦਾਜ ਦੇ ਲਾਲਚੀ ਸਹੁਰੇ ਦੀ ਕਰਤੂਤ ਹੋਈ ਰਿਕਾਰਡ

ਕਈ ਲੋਕਾਂ ਨੂੰ ਦਾਜ ਦਾ ਇੰਨਾ ਲਾਲਚ ਹੈ ਕਿ ਇਸ ਲਾਲਚ ਦੇ ਚਲਦੇ ਹੀ ਉਹ ਆਪਣਾ ਘਰ ਪੁੱਟ ਲੈਂਦੇ ਹਨ। ਇਨ੍ਹਾਂ ਲੋਕਾਂ ਨੂੰ ਇਸ ਗੱਲ ਦਾ ਜ਼ਰਾ ਵੀ ਖ਼ਿਆਲ ਨਹੀਂ ਕਿ ਜਿਸ ਪਰਿਵਾਰ ਤੋਂ ਉਹ ਦਾਜ ਮੰਗ ਰਹੇ ਹਨ, ਉਹ ਦਾਜ ਕਿੱਥੋਂ ਲਿਆਵੇਗਾ। ਕਈ ਵਾਰ ਇਨ੍ਹਾਂ ਦੀਆਂ ਇਹ ਕਰਤੂਤਾਂ ਇਨ੍ਹਾਂ ਨੂੰ ਥਾਣੇ ਪਹੁੰਚਾ ਦਿੱਤੀਆਂ ਹਨ। ਸਮਰਾਲਾ ਦੇ ਪਿੰਡ ਪੂਨੀਆ ਵਿੱਚ ਦਾਜ ਦੇ ਲਾਲਚੀ ਪਰਿਵਾਰ ਤੇ ਆਪਣੀ ਨੂੰਹ ਕਰਮਜੀਤ ਕੌਰ ਦੀ ਖਿੱਚ ਧੂਹ ਕਰਨ ਦੇ ਦੋਸ਼ ਲੱਗੇ ਹਨ। ਕਰਮਜੀਤ ਕੌਰ ਨੂੰ ਘੜੀਸ ਕੇ ਘਰ ਤੋਂ ਬਾਹਰ ਕੱਢ ਦਿੱਤਾ ਗਿਆ।

ਸਾਰੀ ਘਟਨਾ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ ਹੈ। ਪੁਲੀਸ ਨੇ ਪਰਿਵਾਰ ਦੇ ਮੈਂਬਰਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ 2018 ਵਿੱਚ ਕਰਮਜੀਤ ਕੌਰ ਦਾ ਮਿੰਟੂ ਸਿੰਘ ਨਾਲ ਵਿਆਹ ਹੋਇਆ ਸੀ। ਕਰਮਜੀਤ ਕੌਰ ਦੇ ਦੱਸਣ ਮੁਤਾਬਕ ਉਸ ਦਾ ਸਹੁਰਾ ਪਰਿਵਾਰ ਉਸ ਨਾਲ ਧੱਕਾ ਕਰਦਾ ਹੈ। ਉਸ ਨੂੰ ਵਾਰ ਵਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਉਸ ਨੇ ਸਹੁਰੇ ਘਰ ਵੱਸਣਾ ਹੈ ਤਾਂ ਪੇਕਿਆਂ ਤੋਂ ਦਾਜ ਲੈ ਕੇ ਆਵੇ। ਉਸ ਦੇ ਸਹੁਰੇ ਗੱਡੀ ਦੀ ਮੰਗ ਕਰ ਰਹੇ ਹਨ।

ਕਰਮਜੀਤ ਕੌਰ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਸਹੁਰੇ ਘਰ ਗਈ ਤਾਂ ਉਸ ਦੀ ਸੱਸ, ਸਹੁਰੇ, ਮਾਸੀ ਸੱਸਾਂ ਅਤੇ ਉਨ੍ਹਾਂ ਦੀ ਬੇਟੀ ਦਮਨ ਨੇ ਉਸ ਦੀ ਬੁਰੀ ਤਰ੍ਹਾਂ ਖਿੱਚ ਧੂਹ ਕੀਤੀ। ਉਸ ਦੇ ਵਾਲ ਖਿੱਚੇ ਗਏ। ਉਸ ਦਾ ਸਹੁਰਾ ਉਸ ਨੂੰ ਪੌੜੀਆਂ ਤੋਂ ਘੜੀਸ ਕੇ ਥੱਲੇ ਲਿਆਇਆ ਅਤੇ ਗੇਟ ਤੋਂ ਬਾਹਰ ਕੱਢ ਕੇ ਗੇਟ ਬੰਦ ਕਰ ਲਿਆ। ਕਰਮਜੀਤ ਕੌਰ ਨੇ ਦੱਸਿਆ ਹੈ ਕਿ ਮਾਮਲੇ ਦਾ ਪਤਾ ਲੱਗਣ ਤੇ ਪਿੰਡ ਦਾ ਸਰਪੰਚ ਵੀ ਆ ਗਿਆ। ਸਰਪੰਚ ਨੇ ਉਸ ਦੇ ਸਹੁਰੇ ਪਰਿਵਾਰ ਨੂੰ ਝਿੜਕਿਆ ਪਰ ਉਨ੍ਹਾਂ ਤੇ ਇਸ ਦਾ ਕੋਈ ਅਸਰ ਨਹੀਂ ਹੋ ਰਿਹਾ।

ਉਸ ਦਾ ਪਤੀ ਮਿੰਟੂ ਸਿੰਘ ਵੀ ਉਸ ਨਾਲ ਖਿੱਚ ਧੂਹ ਕਰਦਾ ਹੈ। ਕਰਮਜੀਤ ਕੌਰ ਦੇ ਦੱਸਣ ਮੁਤਾਬਕ ਉਸ ਦਾ ਪਿਤਾ ਉਸ ਨੂੰ ਹਸਪਤਾਲ ਲੈ ਕੇ ਆਇਆ। ਪੁਲੀਸ ਨੇ ਆ ਕੇ ਉਸਦੇ ਬਿਆਨ ਦਰਜ ਕੀਤੇ ਹਨ। ਕਰਮਜੀਤ ਕੌਰ ਨੇ ਆਪਣੇ ਸਹੁਰੇ ਪਰਿਵਾਰ ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਹ ਚਾਹੁੰਦੀ ਹੈ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ। ਪੁਲੀਸ ਅਧਿਕਾਰੀ ਨੇ ਦੱਸਿਆ ਹੈ ਕਿ ਇਹ ਮਾਮਲਾ ਥਾਣਾ ਮੁਖੀ ਦੇ ਧਿਆਨ ਵਿੱਚ ਆ ਚੁੱਕਾ ਹੈ। ਉਹ ਖ਼ੁਦ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਕਰਮਜੀਤ ਕੌਰ ਦੇ ਸਹੁਰਾ ਪਰਿਵਾਰ ਤੇ ਮਾਮਲਾ ਦਰਜ ਕੀਤਾ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *