ਦਿੱਲੀ ਤੋਂ ਆਈ ਕੁੜੀ ਨੇ ਮਜਾਕ ਮਜਾਕ ਚ ਸ਼ੁਰੂ ਕੀਤਾ ਸੀ ਆਹ ਕਾਰੋਬਾਰ, ਹੁਣ ਗੱਲ ਕਰਨ ਦਾ ਵੀ ਟਾਈਮ ਨੀ

ਕੋਰੋਨਾ ਨੇ ਜਿੱਥੇ ਲੋਕਾਂ ਦੇ ਇੰਨੇ ਕਾਰੋਬਾਰ ਬੰਦ ਕਰ ਦਿੱਤੇ ਹਨ। ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ, ਉੱਥੇ ਹੀ ਜਨਤਾ ਨੂੰ ਬਹੁਤ ਕੁਝ ਸਿਖਾ ਵੀ ਦਿੱਤਾ ਹੈ। ਬਟਾਲਾ ਦੇ ਰਹਿਣ ਵਾਲੇ ਇਕ ਪਰਿਵਾਰ ਨੇ ਕੋਰੋਨਾ ਦੇ ਦਿਨਾਂ ਵਿਚ ਖ਼ੁਦ ਹੀ ਕੋਸ਼ਿਸ਼ ਕਰਕੇ ਮੋਮੋਸ ਬਣਾਉਣੇ ਸਿੱਖ ਲਏ ਅਤੇ ਅੱਜਕੱਲ੍ਹ ਇਹ ਪਰਿਵਾਰ ਮੋਮੋਸ ਦਾ ਵਧੀਆ ਕਾਰੋਬਾਰ ਕਰ ਰਿਹਾ ਹੈ। ਸਿਮਰਨ ਨਾਮ ਦੀ ਲੜਕੀ ਨੇ ਦੱਸਿਆ ਹੈ ਕਿ ਉਸ ਦੇ ਪੇਕੇ ਜਲੰਧਰ ਵਿਚ ਹਨ। 3 ਸਾਲ ਪਹਿਲਾਂ ਉਸ ਦਾ ਵਿਆਹ ਬਟਾਲਾ ਵਿਚ ਹੋਇਆ ਸੀ।

ਮੂਲ ਰੂਪ ਵਿੱਚ ਉਸ ਦੇ ਪੇਕੇ ਅਤੇ ਸਹੁਰੇ ਦੋਵੇਂ ਹੀ ਪਰਿਵਾਰ ਦਿੱਲੀ ਨਾਲ ਸਬੰਧਤ ਹਨ। ਜਦੋਂ ਉਹ ਦਿੱਲੀ ਰਹਿੰਦੇ ਸਨ ਤਾਂ ਉਨ੍ਹਾਂ ਨੂੰ ਮੋਮੋਜ਼ ਖਾਣ ਦਾ ਸ਼ੌਕ ਪੈ ਗਿਆ। ਜਦੋਂ ਉਹ ਪੰਜਾਬ ਆ ਗਏ ਤਾਂ ਬਟਾਲਾ ਵਿਚ ਉਨ੍ਹਾਂ ਨੇ ਕਈ ਥਾਂ ਤੋਂ ਮੋਮੋਜ਼ ਖ਼ਰੀਦ ਕੇ ਖਾਧੇ ਪਰ ਉਨ੍ਹਾਂ ਨੂੰ ਦਿੱਲੀ ਵਾਲਾ ਸਵਾਦ ਨਹੀਂ ਮਿਲਿਆ। ਸਿਮਰਨ ਦਾ ਕਹਿਣਾ ਹੈ ਕਿ ਕੋਰੋਨਾ ਦੇ ਦਿਨਾਂ ਵਿੱਚ ਜਦੋਂ ਸਾਰਾ ਪਰਿਵਾਰ ਵਿਹਲਾ ਸੀ ਤਾਂ ਉਹ ਘਰ ਵਿੱਚ ਹੀ ਖਾਣ ਲਈ ਮੋਮੋਜ਼ ਤਿਆਰ ਕਰਨ ਲੱਗੇ ਅਤੇ ਵਾਰ ਵਾਰ ਕੋਸ਼ਿਸ਼ ਕਰਨ ਤੇ ਉਹ ਇਸ ਵਿੱਚ ਨਿਪੁੰਨ ਹੋ ਗਏ।

ਫੇਰ ਉਨ੍ਹਾਂ ਨੇ ਮਜ਼ਾਕ ਵਿੱਚ ਹੀ ਇਹ ਕਾਰੋਬਾਰ ਸ਼ੁਰੂ ਕਰਨ ਲਈ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰ ਦਿੱਤੀ। ਜਿਸ ਕਰਕੇ ਉਨ੍ਹਾਂ ਨੂੰ ਆਰਡਰ ਮਿਲਣ ਲੱਗੇ। ਸਿਮਰਨ ਦਾ ਕਹਿਣਾ ਹੈ ਕਿ ਸ਼ੁਰੂ ਸ਼ੁਰੂ ਵਿੱਚ ਤਾਂ ਉਨ੍ਹਾਂ ਨੂੰ ਸੀਮਤ ਆਰਡਰ ਮਿਲਦੇ ਸਨ ਪਰ ਹੁਣ ਤਾਂ ਉਨ੍ਹਾਂ ਕੋਲ ਵਿਹਲ ਹੀ ਨਹੀਂ ਹੈ। ਉਨ੍ਹਾਂ ਦਾ ਸਾਰਾ ਪਰਿਵਾਰ ਮਿਲ ਕੇ ਇਹ ਕੰਮ ਕਰ ਰਿਹਾ ਹੈ। ਹਾਲਾਂਕਿ ਉਸ ਦੇ ਪਤੀ ਸੁਰਜੀਤ ਸਿੰਘ ਦਾ ਇੱਟਾਂ, ਰੇਤ ਅਤੇ ਬਜਰੀ ਦਾ ਕਾਰੋਬਾਰ ਹੈ।

ਜਿੱਥੇ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਫੇਰ ਵੀ ਉਹ ਸਾਰੇ ਮਿਲ ਕੇ ਮੋਮੋਜ਼ ਦਾ ਕਾਰੋਬਾਰ ਕਰਦੇ ਹਨ। ਸੁਰਜੀਤ ਸਿੰਘ ਨੇ ਦੱਸਿਆ ਹੈ ਕਿ ਸ਼ੁਰੂ ਵਿੱਚ ਤਾਂ ਉਨ੍ਹਾਂ ਨੇ ਖ਼ੁਦ ਲਈ ਹੀ ਮੋਮੋਜ਼ ਬਣਾਏ ਸਨ ਪਰ ਹੌਲੀ ਹੌਲੀ ਉਨ੍ਹਾਂ ਦਾ ਇਹ ਕਾਰੋਬਾਰ ਵਧੀਆ ਚੱਲ ਪਿਆ। ਹੁਣ ਉਨ੍ਹਾਂ ਨੂੰ ਚੰਗੇ ਆਰਡਰ ਮਿਲ ਰਹੇ ਹਨ। ਇਕ ਭਰਾ ਵੱਲੋਂ ਡਿਲੀਵਰੀ ਕੀਤੀ ਜਾਂਦੀ ਹੈ। ਉਹ ਸਾਰੇ ਮਿਲ ਕੇ ਕੰਮ ਕਰਦੇ ਹਨ ਅਤੇ ਇਸ ਕੰਮ ਤੋਂ ਖੁਸ਼ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *