ਵੀਡੀਓ ਗੇਮ ਖਾ ਗਈ ਮਾਂ ਦਾ ਲਾਡਲਾ ਪੁੱਤ, ਦੇਖੋ ਜਵਾਨ ਮੁੰਡੇ ਨੇ ਆਪਣੇ ਕਮਰੇ ਚ ਕੀ ਕਰ ਲਿਆ

ਪਬਜੀ ਗੇਮ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ`। ਕੋਈ ਇਸ ਨੂੰ ਬੰਦ ਕਰਨ ਦੀ ਮੰਗ ਕਰਦਾ ਹੈ ਅਤੇ ਕੋਈ ਬੱਚਿਆਂ ਨੂੰ ਇਸ ਗੇਮ ਤੋਂ ਦੁਰ ਰਹਿਣ ਦੀ ਸਲਾਹ ਦਿੰਦਾ ਹੈ। ਅਸੀਂ ਸਾਰੇ ਇਹ ਗੱਲ ਭਲੀ ਭਾਂਤ ਜਾਣਦੇ ਹਾਂ ਕਿ ਪਬਜੀ ਗੇਮ ਖੇਡਣ ਨਾਲ ਹੁਣ ਤਕ ਕਿੰਨੇ ਹੀ ਬੱਚੇ ਜਾਨਾਂ ਗੁਆ ਚੁੱਕੇ ਹਨ। ਤਾਜ਼ਾ ਮਾਮਲਾ ਲੁਧਿਆਣਾ ਦੇ ਥਾਣਾ ਮੇਹਰਬਾਨ ਅਧੀਨ ਪੈਂਦੇ ਜਗੀਰਪੁਰ ਤੋਂ ਸਾਹਮਣੇ ਆਇਆ ਹੈ, ਜਿੱਥੇ ਪਰਵਾਸੀ ਪਰਿਵਾਰ ਦੇ 16 ਸਾਲਾ ਲੜਕੇ ਸੰਜੇ ਦੀ ਛੱਤ ਨਾਲ ਲਟਕਦੀ ਹੋਈ ਮ੍ਰਿਤਕ ਦੇਹ ਮਿਲੀ ਹੈ।

ਕਿਹਾ ਜਾ ਰਿਹਾ ਹੈ ਕਿ ਇਹ ਲੜਕਾ ਪਬਜੀ ਗੇਮ ਜ਼ਿਆਦਾ ਖੇਡਦਾ ਸੀ। ਪੁਲੀਸ ਦੁਆਰਾ ਮ੍ਰਿਤਕ ਸੰਜੇ ਦੇ ਪਿਤਾ ਰਮੇਸ਼ ਮਹਿਤੋ ਦੇ ਬਿਆਨ ਲਏ ਜਾ ਰਹੇ ਹਨ। ਰਮੇਸ਼ ਮਹਿਤੋ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇੱਕ ਧੀ ਅਤੇ 3 ਪੁੱਤਰ ਸਨ। ਪਰਿਵਾਰ ਵਿੱਚ ਕੋਈ ਵੀ ਵਿਵਾਦ ਨਹੀਂ ਸੀ। ਉਹ 6 ਵਜੇ ਚਾਹ ਪੀ ਰਹੇ ਸਨ। ਉਨ੍ਹਾ ਦੀ ਧੀ ਛੱਤ ਤੇ ਗਈ ਤਾਂ ਉਸ ਨੇ ਸੰਜੇ ਨੂੰ ਲਟਕਦੇ ਹੋਏ ਦੇਖਿਆ। ਇਸ ਪਰਿਵਾਰ ਦੇ ਇਕ ਗੁਆਂਢੀ ਨੇ ਦੱਸਿਆ ਹੈ ਕਿ ਇਹ ਇੱਕ ਪਰਵਾਸੀ ਪਰਿਵਾਰ ਹੈ।

ਜੋ ਬਹੁਤ ਮਿਹਨਤੀ ਅਤੇ ਲਾਇਕ ਹੈ। ਇਸ ਪਰਿਵਾਰ ਦਾ ਲੜਕਾ ਪਬਜੀ ਗੇਮ ਬਹੁਤ ਜ਼ਿਆਦਾ ਖੇਡਦਾ ਸੀ। ਇਸ ਵਿਅਕਤੀ ਦੇ ਦੱਸਣ ਮੁਤਾਬਕ ਜਦੋਂ ਉਹ 6:15 ਵਜੇ ਆਪਣੇ ਦਫ਼ਤਰ ਵਿੱਚ ਬੈਠੇ ਸਨ ਤਾਂ ਕਿਸੇ ਨੇ ਫੋਨ ਰਾਹੀਂ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ। ਉਹ ਤੁਰੰਤ ਘਟਨਾ ਸਥਾਨ ਤੇ ਪਹੁੰਚੇ ਅਤੇ ਦੇਖਿਆ ਕਿ ਮ੍ਰਿਤਕ ਦੇਹ ਲਟਕ ਰਹੀ ਸੀ। ਪੁਲੀਸ ਵੀ ਮੌਕੇ ਤੇ ਪਹੁੰਚ ਚੁੱਕੀ ਹੈ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ 6:45 ਵਜੇ ਜਗੀਰਪੁਰ ਦੇ ਸਰਪੰਚ ਨੇ ਫੋਨ ਤੇ ਇਸ ਮਾਮਲੇ ਦੀ ਇਤਲਾਹ ਦਿੱਤੀ ਸੀ।

ਜਦੋਂ ਉਹ ਮੌਕੇ ਤੇ ਪਹੁੰਚੇ ਤਾਂ 16 ਸਾਲਾ ਸੰਜੇ ਪੁੱਤਰ ਰਮੇਸ਼ ਮਹਿਤੋ ਦੁਆਰਾ ਲਟਕ ਕੇ ਜਾਨ ਦੇਣ ਬਾਰੇ ਪਤਾ ਲੱਗਾ। ਕਿਹਾ ਜਾ ਰਿਹਾ ਹੈ ਕਿ ਸੰਜੇ ਪਬਜੀ ਗੇਮ ਖੇਡਦਾ ਸੀ ਅਤੇ ਚੁੱਪ ਚਾਪ ਰਹਿੰਦਾ ਸੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *