ਘਰੋਂ ਭੱਜੇ ਮੁੰਡਾ ਕੁੜੀ ਨੇ ਭੇਜੀ ਅਜਿਹੀ ਵੀਡੀਓ, ਜਿਸਨੂੰ ਦੇਖ ਪਰਿਵਾਰ ਵਾਲਿਆਂ ਦੇ ਉੱਡ ਗਏ ਹੋਸ਼

ਅੱਜਕਲ ਨੌਜਵਾਨ ਮੁੰਡੇ ਕੁੜੀਆਂ ਇਕੱਠੇ ਪੜ੍ਹਦੇ ਲਿਖਦੇ ਹਨ। ਜਿਸ ਕਾਰਨ ਉਹ ਪ੍ਰੇਮ ਵਿਆਹ ਕਰਨਾ ਪਸੰਦ ਕਰਦੇ ਹਨ। ਕਿਸੇ ਦਾ ਵਿਆਹ ਤਾਂ ਘਰਦਿਆਂ ਦੀ ਸਹਿਮਤੀ ਨਾਲ ਹੋ ਜਾਂਦਾ ਹੈ ਪਰ ਕੁਝ ਮੁੰਡੇ-ਕੁੜੀਆਂ ਘਰਦਿਆਂ ਦੀ ਸਹਿਮਤੀ ਤੋਂ ਬਿਨਾਂ ਵਿਆਹ ਕਰਵਾਉਂਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਫਿਲੋਰ ਤੋਂ ਸਾਹਮਣੇ ਆਇਆ ਹੈ। ਜਿੱਥੇ ਕਿ ਨੌਜਵਾਨ ਲੜਕਾ ਇਕ ਲੜਕੀ ਨੂੰ ਪ੍ਰੇਮ ਵਿਆਹ ਕਰਵਾਉਣ ਲਈ ਘਰ ਤੋਂ ਲੈ ਗਿਆ

ਪਰ ਲੜਕੀ ਦੇ ਪਰਿਵਾਰ ਵਲੋਂ ਲੜਕੇ ਦੇ ਪਰਿਵਾਰ ਉੱਤੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨੇ ਲੜਕੀ ਨੂੰ ਅਗਵਾ ਕਰ ਲਿਆ ਹੈ। ਲੜਕੀ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੜਕੇ ਵਾਲੇ ਉਨ੍ਹਾਂ ਦੀ ਲੜਕੀ ਨਾਲ ਜਬਰਦਸਤੀ ਰਿਸ਼ਤਾ ਕਰਨ ਦੀ ਮੰਗ ਕਰ ਰਹੇ ਸਨ। ਜਦੋਂ ਉਨ੍ਹਾਂ ਨੇ ਆਪਣੀ ਲੜਕੀ ਨਾਲ ਰਿਸ਼ਤੇ ਬਾਰੇ ਗੱਲ ਕੀਤੀ ਤਾਂ ਲੜਕੀ ਨੇ ਲੜਕੇ ਨੂੰ ਨਛੇੜੀ ਦੱਸਦਿਆਂ ਰਿਸ਼ਤੇ ਤੋਂ ਨਾਂਹ ਕਰ ਦਿੱਤੀ ਪਰ ਲੜਕੇ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਸੀ

ਕਿ ਜੇਕਰ ਉਹ ਰਿਸ਼ਤਾ ਨਹੀਂ ਕਰਨਗੇ ਤਾਂ ਉਹ ਕੁਝ ਵੀ ਕਰ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਪਣੀ ਲੜਕੀ ਨੂੰ ਟ੍ਰੇਨਿੰਗ ਕਰਵਾਉਣ ਲੱਗੇ ਸੀ ਅਤੇ ਲੜਕੀ ਦਾ ਪਹਿਲੀ ਤਰੀਕ ਨੂੰ ਟੈਸਟ ਸੀ। ਲੜਕੀ ਦੀ ਮਾਂ ਦੇ ਕਹਿਣ ਅਨੁਸਾਰ ਲੜਕੇ ਵਾਲਿਆਂ ਵੱਲੋਂ ਲੜਕੀ ਨੂੰ ਪਹਿਲੀ ਤਰੀਕ ਤੋਂ ਪਹਿਲਾਂ ਹੀ ਅਗਵਾ ਕਰ ਲਿਆ ਗਿਆ। ਜਦੋਂ ਉਨ੍ਹਾਂ ਵੱਲੋਂ ਇਸ ਸਬੰਧ ਵਿਚ ਪੁਛਗਿੱਛ ਕੀਤੀ ਗਈ ਤਾ ਲੜਕੇ ਵਾਲਿਆਂ ਨੇ ਦਸ ਦਿਨ ਬਾਅਦ ਲੜਕੀ ਦੇਣ ਬਾਰੇ ਕਹਿ ਦਿੱਤਾ। ਲੜਕੀ ਦੀ ਮਾਂ ਨੇ ਦੱਸਿਆ ਕਿ ਲੜਕੇ ਦਾ ਨਾਮ ਸਨੀ ਹੈ।

ਉਸ ਦਾ ਪੂਰਾ ਪਰਿਵਾਰ ਵੀ ਇਸ ਕਾਂਡ ਵਿਚ ਉਸ ਦੇ ਨਾਲ ਸ਼ਾਮਿਲ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਲੜਕਾ-ਲੜਕੀ ਦੋਨੋ ਹੀ ਬਾਲਗ ਹਨ ਜੋ ਕਿ ਪ੍ਰੇਮ ਵਿਆਹ ਕਰਵਾਉਣ ਲਈ ਬੀਤੇ ਦਿਨੀਂ ਘਰੋਂ ਚਲੇ ਗਏ ਸਨ। ਇਸ ਕਰਕੇ ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ। ਇਸ ਸਬੰਧ ਵਿੱਚ ਹੀ ਲੜਕੀ ਵਾਲਿਆਂ ਨੂੰ ਬੁਲਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਸਮਝਾਉਂਦੇ ਹੋਏ ਕਿਹਾ ਗਿਆ ਹੈ ਕਿ ਜੋ ਵੀ ਸਾਹਮਣੇ ਆਵੇਗਾ ਉਸ ਦੇ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *