ਚਿੱਟੇ ਦੀ ਆਦੀ ਕੁੜੀ ਮਾਪਿਆਂ ਨੇ 50 ਹਜ਼ਾਰ ਚ ਵੇਚੀ, ਕੁੜੀ ਦੀਆਂ ਗੱਲਾਂ ਸੁਣ ਆਵੇਗਾ ਰੋਣਾ

ਪੰਜਾਬ ਦੇ ਕਾਫ਼ੀ ਮੁੰਡੇ ਕੁੜੀਆਂ ਅਮਲ ਦੀ ਦਲਦਲ ਵਿੱਚ ਫਸ ਕੇ ਆਪਣੀ ਜ਼ਿੰਦਗੀ ਖ਼ਰਾਬ ਕਰ ਚੁੱਕੇ ਹਨ। ਪਹਿਲਾਂ ਤਾਂ ਇਹ ਸ਼ੌਕੀਆ ਤੌਰ ਤੇ ਇਸ ਰਸਤੇ ਤੇ ਚੱਲ ਪੈਂਦੇ ਹਨ ਪਰ ਬਾਅਦ ਵਿੱਚ ਇਸ ਨੂੰ ਛੱਡ ਨਹੀਂ ਸਕਦੇ। ਗੁਰਦਾਸਪੁਰ ਤੋਂ ਇਕ ਲੜਕੀ ਨੇ ਆਪਣੀ ਕਹਾਣੀ ਬਿਆਨ ਕੀਤੀ ਹੈ ਕਿ ਕਿਸ ਤਰ੍ਹਾਂ ਉਸ ਨੇ ਅਮਲ ਦੀ ਦਲਦਲ ਵਿੱਚ ਫਸ ਕੇ ਆਪਣਾ ਸਭ ਕੁਝ ਬਰਬਾਦ ਕਰ ਲਿਆ ਹੈ। ਉਹ ਦੱਸਦੀ ਹੈ ਕਿ ਜਦੋਂ 10-12 ਸਾਲ ਦੀ ਉਮਰ ਵਿੱਚ ਉਹ ਸਕੂਲ ਪੜ੍ਹਦੀ ਸੀ

ਤਾਂ ਸਕੂਲ ਦੇ ਪ੍ਰਿੰਸੀਪਲ ਨੂੰ ਅਮਲ ਕਰਦਾ ਦੇਖ ਕੇ ਆਪ ਵੀ ਇਸ ਪਾਸੇ ਤੁਰ ਪਈ। ਇਸ ਤੋਂ ਬਾਅਦ ਉਸ ਨਾਲ ਜੋ ਹੋਇਆ ਉਹ ਕਹਿਣ ਸੁਣਨ ਤੋਂ ਪਰੇ ਹੈ। ਇਹ ਕੁੜੀ ਦੱਸਦੀ ਹੈ ਕਿ ਉਸ ਦੀਆਂ ਇਨ੍ਹਾਂ ਹਰਕਤਾਂ ਕਾਰਨ ਉਸ ਨੂੰ 2 ਬੱਚੀਆਂ ਦੇ ਪਿਤਾ ਕੋਲ 50 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ ਗਿਆ। ਜਿੱਥੋਂ ਉਹ ਭੱਜ ਕੇ ਆਪਣੀ ਭੈਣ ਕੋਲ ਚਲੀ ਗਈ। ਉਨ੍ਹਾਂ ਨੇ ਉਸ ਦਾ ਤਲਾਕ ਕਰਵਾ ਦਿੱਤਾ ਅਤੇ ਆਪਣੇ ਸੈਲੂਨ ਵਿੱਚ ਰੱਖ ਲਿਆ। ਉਹ ਦੱਸਦੀ ਹੈ ਕਿ ਉਸ ਨੇ 25-30 ਲੱਖ ਰੁਪਏ ਅਮਲ ਵਿੱਚ ਬਰਬਾਦ ਕਰ ਦਿੱਤੇ।

ਹਰ ਕਿਸੇ ਨੇ ਉਸ ਦੀ ਮਜਬੂਰੀ ਦਾ ਫਾਇਦਾ ਉਠਾਇਆ। ਉਸ ਦੀ ਭੈਣ ਨੇ ਉਸ ਨੂੰ ਸੈਲੂਨ ਵਿਚ ਰਖ ਲਿਆ। ਉੱਥੇ ਉਸ ਨੇ ਕਿਸੇ ਲੜਕੀ ਦੀ ਇੰਟਰਵਿਊ ਸੁਣੀ ਜੋ ਰੈੱਡ ਕਰਾਸ ਸੈਂਟਰ ਦੀ ਸੀ। ਅਤੇ ਇੱਥੇ ਸੈਂਟਰ ਵਿਚ ਪਹੁੰਚ ਕੇ ਉਸ ਦਾ ਅਮਲ ਛੁੱਟ ਗਿਆ ਹੈ। ਇੱਥੇ ਉਸ ਨੂੰ ਬਹੁਤ ਹੀ ਇੱਜ਼ਤ ਅਤੇ ਪਿਆਰ ਮਿਲਿਆ ਹੈ। ਜੋ ਹੁਣ ਤਕ ਨਹੀਂ ਸੀ ਮਿਲਿਆ । ਜੋ ਹੋਰ ਲੜਕੀਆਂ ਇਸ ਦਲਦਲ ਵਿੱਚ ਫਸੀਆਂ ਹੋਈਆਂ ਹਨ, ਉਨ੍ਹਾਂ ਨੂੰ ਵੀ ਇਸ ਲੜਕੀ ਨੇ ਇਸ ਰਸਤੇ ਨੂੰ ਛੱਡ ਦੇਣ ਦੀ ਸਲਾਹ ਦਿੱਤੀ ਹੈ।

ਉਹ ਕਹਿੰਦੀ ਹੈ ਕਿ ਆਪਣੇ ਮਾਤਾ ਪਿਤਾ ਦੇ ਕਹਿਣੇ ਤੋਂ ਬਾਹਰ ਜਾ ਕੇ ਲੜਕੀਆਂ ਨੂੰ ਹੋਰ ਰਸਤਾ ਨਹੀਂ ਚੁਣਨਾ ਚਾਹੀਦਾ। ਨਹੀਂ ਤਾਂ ਉਨ੍ਹਾਂ ਨਾਲ ਧੋਖਾ ਹੋਵੇਗਾ। ਅਮਲ ਛੁਡਾਊ ਸੈਂਟਰ ਦੇ ਡਾਕਟਰ ਨੇ ਦੱਸਿਆ ਹੈ ਕਿ ਜਦੋਂ ਲੜਕੀ ਉਨ੍ਹਾਂ ਕੋਲ ਆਈ ਸੀ। ਉਹ ਤੁਰਨ ਫਿਰਨ ਦੇ ਯੋਗ ਨਹੀਂ ਸੀ। ਉਸ ਨੂੰ ਰੋਟੀ ਖਾਧੇ 2-3 ਮਹੀਨੇ ਬੀਤ ਚੁੱਕੇ ਸਨ। ਡਾਕਟਰ ਦੇ ਦੱਸਣ ਮੁਤਾਬਕ ਹੁਣ ਇਹ ਲੜਕੀ ਰੋਟੀ ਖਾਣ ਲੱਗੀ ਹੈ। ਉਸ ਦੀ ਸਿਹਤ ਵਿਚ ਕਾਫੀ ਸੁਧਾਰ ਹੋਇਆ ਹੈ। ਉਹ ਹੁਣ ਸੁਧਰਨਾ ਚਾਹੁੰਦੀ ਹੈ।

ਇਸ ਦੇ ਨਾਲ ਹੀ ਉਹ ਹੋਰ ਲੜਕੀਆਂ ਨੂੰ ਵੀ ਸਹੀ ਰਸਤੇ ਤੇ ਚੱਲਣ ਲਈ ਪ੍ਰੇਰਨਾ ਦੇ ਰਹੀ ਹੈ। ਡਾਕਟਰ ਦੇ ਦੱਸਣ ਮੁਤਾਬਕ ਬੇਰੁਜ਼ਗਾਰੀ ਦੀ ਆੜ ਵਿੱਚ ਕਈ ਲੋਕ ਇਨ੍ਹਾਂ ਲੜਕੀਆਂ ਨੂੰ ਆਪਣੇ ਚੁੰਗਲ ਵਿੱਚ ਫਸਾ ਲੈਂਦੇ ਹਨ। ਇਸ ਲਈ ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਦਾ ਧਿਆਨ ਰੱਖਿਆ ਜਾਵੇ ਤਾ ਜੋ ਉਨ੍ਹਾਂ ਦੇ ਬੱਚੇ ਮਾੜੀ ਸੰਗਤ ਵਿਚ ਨਾ ਪੈ ਸਕਣ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *