ਮੁੰਡੇ ਦੀ ਭੇਦਭਰੇ ਹਾਲਾਤਾਂ ਚ ਹੋਈ ਮੋਤ, ਪੁਲਿਸ ਦਾ ਫੋਨ ਸੁਣ ਪਰਿਵਾਰ ਰਹਿ ਗਿਆ ਅੱਧਾ

ਹਰ ਇਕ ਇਨਸਾਨ ਆਪਣੇ ਆਉਣ ਵਾਲੇ ਭਵਿੱਖ ਨੂੰ ਚੰਗਾ ਬਣਾਉਣ ਲਈ ਹਰ ਤਰ੍ਹਾਂ ਦੇ ਜਤਨ ਕਰਦਾ ਹੈ, ਬਿਨਾਂ ਇਹ ਸੋਚੇ ਕਿ ਉਸ ਦਾ ਅਗਲਾ ਪਲ ਕਿਹੋ ਜਿਹਾ ਹੋਵੇਗਾ ਪਰ ਕਦੇ-ਕਦੇ ਇਨਸਾਨ ਨਾਲ ਅਜਿਹੇ ਹਾਦਸੇ ਵਾਪਰ ਜਾਂਦੇ ਹਨ, ਜਿਸ ਬਾਰੇ ਉਸ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ। ਇਹ ਤਾਂ ਆਉਣ ਵਾਲੇ ਸਮੇਂ ਤੇ ਹੀ ਪਤਾ ਲਗਦਾ ਹੈ। ਅਜਿਹਾ ਹੀ ਇਕ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ, ਜਿੱਥੇ ਹੰਸਰਾਜ ਨਾਮਕ ਵਿਅਕਤੀ ਦੀ ਅਜਿਹੇ ਇਕ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਭੇਦ ਭਰੇ ਹਾਲਤਾਂ ਵਿੱਚ ਮੋਤ ਹੋ ਗਈ।

ਜਿਸ ਕਾਰਨ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਛਾਅ ਗਈ। ਇੱਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਘੰਟਾ ਪਹਿਲਾਂ ਉਨ੍ਹਾਂ ਦੇ ਦੋਸਤ ਨੇ ਫੋਨ ਰਾਹੀਂ ਇਸ ਹਾਦਸੇ ਬਾਰੇ ਦੱਸਿਆ। ਜਦੋਂ ਉਹ ਘਟਨਾ ਸਥਾਨ ਖਾਂਬਰਿਆਂ ਤੋਂ ਧਰਮਪੁਰਾ ਵਾਦੀ ਵੱਲ ਜਾ ਰਹੇ ਕੱਚੇ ਰਸਤੇ ਵਿਚ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਹੰਸ ਰਾਜ ਦੀ ਮੋਤ ਹੋ ਚੁੱਕੀ ਸੀ। ਮ੍ਰਿਤਕ ਦੀ ਉਮਰ 32 ਸਾਲ ਦੇ ਕਰੀਬ ਸੀ, ਜੋ ਕਿ ਸੋਫਿਆਂ ਦਾ ਕੰਮ ਕਰਦਾ ਸੀ।

ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਿਰ ਦੇ ਸੱਜੇ ਪਾਸੇ ਕਿਸੇ ਨੁ-ਕੀ-ਲੀ ਚੀਜ਼ ਦਾ ਨਿਸ਼ਾਨ ਹੈ। ਜਿਸ ਬਾਰੇ ਜਾਣਕਾਰੀ ਪੋਸ ਟਮਾ ਰਟ ਮਦੀ ਰਿਪੋਰਟ ਤੋਂ ਲੱਗ ਸਕੇਗੀ ਕਿ ਕੀ ਵੱਜਿਆ ਹੈ। ਪੁਲੀਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਚੌਕੀ ਇੰਚਾਰਜ ਮੇਜਰ ਸਿੰਘ ਦਾ ਫੋਨ ਆਇਆ ਸੀ, ਜਿਸ ਵਿੱਚ ਉਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਹੰਸਰਾਜ ਕਾਕੂ ਪੁੱਤਰ ਲਾਜਪਤ ਰਾਏ ਵਾਸੀ ਧਰਮਪੁਰਾ ਵਾਦੀ ਦੇ ਵਾਰਸਾਂ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਉਨ੍ਹਾਂ ਨੂੰ ਘਟਨਾ ਸਥਾਨ ਉੱਤੇ ਬੁਲਾਇਆ।

ਪਰਿਵਾਰ ਵੱਲੋਂ ਮ੍ਰਿਤਕ ਦੇਹ ਦੀ ਪਹਿਚਾਣ ਕਰ ਲਈ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਹੰਸਰਾਜ 9:30 ਵਜੇ ਦੇ ਕਰੀਬ ਕਿਸੇ ਨਾਲ ਘਰ ਤੋਂ ਨਿਕਲਿਆ ਸੀ। ਜਿਸ ਤੋਂ ਬਾਅਦ ਉਸ ਬਾਰੇ ਅਜਿਹੀ ਮਾੜੀ ਖਬਰ ਸੁਣਨ ਨੂੰ ਮਿਲੀ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਸ ਵਿਅਕਤੀ ਦਾ ਵੀ ਪਤਾ ਕੀਤਾ ਜਾ ਰਿਹਾ ਹੈ। ਮ੍ਰਿਤਕ ਦੇਹ ਨੂੰ ਪੋਸ ਟਮਾ ਰਟ ਮ ਲਈ ਭੇਜ ਦਿੱਤਾ ਗਿਆ। ਰਿਪੋਰਟ ਆਉਣ ਤੋਂ ਬਾਅਦ ਮੋਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਜਾਵੇਗਾ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *