ਹਾਈਵੇ ਤੇ ਪਾਲਟੀਆਂ ਖਾਂਦੀ ਉਡਦੀ ਗਈ ਕਾਰ, ਦੇਖਣ ਵਾਲਿਆਂ ਨੂੰ ਯਾਦ ਆ ਗਿਆ ਰੱਬ

ਕਈ ਵਾਰ ਜ਼ਿੰਦਗੀ ਜਾਣ ਅਤੇ ਨਾ ਜਾਣ ਵਿਚ ਸਕਿੰਟਾਂ ਦਾ ਹੀ ਫ਼ਰਕ ਹੁੰਦਾ ਹੈ। ਇਹ ਕੁਝ ਸਕਿੰਟਾਂ ਦੀ ਲਾਪ੍ਰਵਾਹੀ ਹੀ ਕਈ ਵਾਰ ਜਾਨ ਜਾਣ ਦਾ ਕਾਰਨ ਬਣ ਜਾਂਦੀ ਹੈ ਅਤੇ ਇਸ ਸਮੇਂ ਦੌਰਾਨ ਵਰਤੀ ਗਈ ਸਾਵਧਾਨੀ ਸਦਕਾ ਜਾਨ ਬਚ ਜਾਂਦੀ ਹੈ। ਕੁਝ ਇਸ ਤਰ੍ਹਾਂ ਦਾ ਹੀ ਨਾਭਾ ਵਿੱਚ ਦੇਖਣ ਨੂੰ ਮਿਲਿਆ। ਜਿੱਥੇ ਤੇਜ਼ ਰਫ਼ਤਾਰ ਕਾਰ ਇੱਕ ਮੋਟਰਸਾਈਕਲ ਨੂੰ ਬਚਾਉਂਦੀ ਹੋਈ ਸੂਏ ਵਿੱਚ ਜਾ ਡਿੱਗੀ।ਮੋਟਰਸਾਈਕਲ ਸਵਾਰ ਅਤੇ ਕਾਰ ਸਵਾਰ ਤਿੰਨੇ ਜੀਆਂ ਦੇ ਸੱਟਾਂ ਲੱਗੀਆਂ ਹਨ।

ਇਕ ਵਿਅਕਤੀ ਦੇ ਦੱਸਣ ਮੁਤਾਬਕ ਪਟਿਆਲੇ ਵਾਲੇ ਪਾਸੇ ਤੋਂ ਇਕ ਕਾਰ ਆ ਰਹੀ ਸੀ। ਉਸ ਦੇ ਅੱਗੇ ਇਕ ਮੋਟਰਸਾਈਕਲ ਆ ਗਿਆ। ਮੋਟਰਸਾਈਕਲ ਨੂੰ ਬਚਾਉਣ ਦੇ ਚੱਕਰ ਵਿੱਚ ਗੱਡੀ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਗੱਡੀ ਵਿੱਚ ਪਤੀ ਪਤਨੀ ਸਵਾਰ ਸਨ। ਇਨ੍ਹਾਂ ਦੋਵਾਂ ਦੇ ਸੱਟਾਂ ਲੱਗੀਆਂ ਹਨ। ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਇੱਥੇ ਬਾਈਪਾਸ ਬਣਿਆ ਹੈ। ਗੱਡੀਆਂ ਤੇਜ਼ ਸਪੀਡ ਨਾਲ ਆਉਂਦੀਆਂ ਹਨ। ਸਰਕਾਰ ਨੂੰ ਇੱਥੇ ਸੀਮਤ ਰਫ਼ਤਾਰ ਦੇ ਬੋਰਡ ਲਗਾਉਣੇ ਚਾਹੀਦੇ ਹਨ।

ਇਸ ਵਿਅਕਤੀ ਦਾ ਸੁਝਾਅ ਹੈ ਕਿ ਮਿਉਂਸਿਪਲ ਏਰੀਏ ਦੇ ਅੰਦਰ ਸਪੀਡ ਸੀਮਤ ਹੋਣੀ ਚਾਹੀਦੀ ਹੈ। ਮੌਕੇ ਤੇ ਹਾਜ਼ਰ ਇਕ ਹੋਰ ਵਿਅਕਤੀ ਦੇ ਦੱਸਣ ਮੁਤਾਬਕ ਕਾਰ ਪਟਿਆਲੇ ਵੱਲੋਂ ਆਈ ਸੀ। ਕਾਰ ਸਵਾਰਾਂ ਅਤੇ ਮੋਟਰਸਾਈਕਲ ਸਵਾਰ ਸਮੇਤ ਤਿੰਨਾਂ ਦੇ ਸੱਟਾਂ ਲੱਗੀਆਂ ਹਨ। ਕਾਰ ਸਵਾਰ ਔਰਤ ਦੇ ਸੱਟ ਜ਼ਿਆਦਾ ਲੱਗੀ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਕਾਰ ਜੰਪ ਕਰਕੇ ਉੱਤੋਂ ਸੂਏ ਵਿੱਚ ਜਾ ਡਿੱਗੀ। ਮੌਕੇ ਤੇ ਇਕੱਠੇ ਹੋਏ ਸ਼ੋਅਰੂਮ ਵਾਲਿਆਂ ਨੇ ਕਾਰ ਸਵਾਰਾਂ ਨੂੰ ਕਾਰ ਵਿੱਚੋਂ ਬਾਹਰ ਕੱਢਿਆ।

ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਭਾਵੇਂ ਤਿੰਨੇ ਜੀਆਂ ਦੇ ਸੱਟਾਂ ਲੱਗੀਆਂ ਹਨ ਅਤੇ ਦੋਵੇਂ ਵਾਹਨ ਵੀ ਨੁਕਸਾਨੇ ਗਏ ਹਨ ਪਰ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ ਹੈ। ਮੌਕੇ ਤੇ ਇਕੱਠੇ ਹੋਏ ਲੋਕਾਂ ਦੁਆਰਾ ਹਾਦਸਾਗ੍ਰਸਤ ਕਾਰ ਸਵਾਰਾਂ ਅਤੇ ਮੋਟਰਸਾਈਕਲ ਸਵਾਰ ਦੀ ਮਦਦ ਕੀਤੀ ਗਈ ਅਤੇ ਇਨ੍ਹਾਂ ਦੀ ਜਾਨ ਬਚ ਗਈ। ਪੂਰੀ ਜਾਣਕਾਰੀ ਲੇਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *