6 ਸਾਲਾ ਬੱਚੇ ਦੇ ਪੂਰੇ ਪੰਜਾਬ ਚ ਚਰਚੇ, ਦੇਖੋ ਕਿਵੇਂ ਮਾਪਿਆਂ ਦਾ ਨਾਮ ਕੀਤਾ ਰੋਸ਼ਨ

ਅੱਜਕੱਲ੍ਹ ਸੋਸ਼ਲ ਮੀਡੀਆ ਤੇ 6 ਸਾਲ ਦੇ ਇਕ ਬੱਚੇ ਦੀ ਬਹੁਤ ਚਰਚਾ ਹੋ ਰਹੀ ਹੈ। ਇਹ ਬੱਚਾ ਸੰਗਰੂਰ ਨਾਲ ਸਬੰਧਤ ਦੱਸਿਆ ਜਾਂਦਾ ਹੈ। ਇਸ ਬੱਚੇ ਨੇ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਉਸ ਨੇ 2 ਕਿਲੋਮੀਟਰ ਦੇ ਕਰੀਬ ਹੱਥ ਛੱਡ ਕੇ ਸਾਈਕਲ ਚਲਾ ਕੇ ਇਹ ਰਿਕਾਰਡ ਬਣਾਇਆ ਹੈ। ਹੁਣ ਤੱਕ ਇੰਨੀ ਛੋਟੀ ਉਮਰ ਦੇ ਕਿਸੇ ਵੀ ਭਾਰਤੀ ਬੱਚੇ ਨੇ ਪਹਿਲਾਂ ਅਜਿਹੇ ਮੁਕਾਬਲੇ ਵਿੱਚ ਹਿੱਸਾ ਨਹੀਂ ਸੀ ਲਿਆ।

ਬੱਚੇ ਦੀ ਮਾਂ ਗੁਰਪ੍ਰੀਤ ਕੌਰ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਬੱਚਾ ਢਾਈ ਸਾਲ ਦੀ ਉਮਰ ਤੋਂ ਸਾਈਕਲ ਚਲਾਉਣ ਲੱਗ ਗਿਆ ਸੀ। ਉਸ ਨੂੰ ਕਾਰ ਚਲਾਉਣ ਦਾ ਵੀ ਬੜਾ ਸ਼ੌਕ ਹੈ। ਜਦੋਂ ਉਨ੍ਹਾਂ ਨੂੰ ਬੱਚੇ ਦਾ ਰਿਕਾਰਡ ਬਣਨ ਬਾਰੇ ਈ.ਮੇਲ.ਆਈ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਹਰਮੋਨੀਅਮ ਵੀ ਵਜਾ ਲੈਂਦਾ ਹੈ। ਇਸ ਤੋਂ ਬਿਨਾਂ ਸਵੀਮਿੰਗ ਅਤੇ ਭੰਗੜਾ ਸਿੱਖ ਰਿਹਾ ਹੈ। ਉਨ੍ਹਾਂ ਦੀ ਇੱਛਾ ਹੈ

ਕਿ ਉਨ੍ਹਾਂ ਦਾ ਬੱਚਾ ਅਗਲਾ ਰਿਕਾਰਡ ਭੰਗੜੇ ਵਿੱਚ ਬਣਾਵੇ। ਇਸ ਬੱਚੇ ਦੀ ਭੈਣ ਦੇ ਦੱਸਣ ਮੁਤਾਬਕ ਪਹਿਲਾਂ ਉਸ ਦਾ ਭਰਾ ਸਾਈਕਲਿੰਗ ਕਰਨ ਲੱਗਾ। ਹੌਲੀ ਹੌਲੀ ਉਹ ਹੱਥ ਹੀ ਛੱਡ ਕੇ ਸਾਈਕਲ ਚਲਾਉਣ ਲੱਗਾ। ਇਸ ਤਰ੍ਹਾਂ ਉਸ ਨੇ ਹੱਥ ਛੱਡ ਕੇ 2 ਕਿਲੋਮੀਟਰ ਤੱਕ ਸਾਈਕਲ ਚਲਾ ਕੇ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਨੂੰ ਆਪਣੇ ਭਰਾ ਤੇ ਮਾਣ ਮਹਿਸੂਸ ਹੋ ਰਿਹਾ ਹੈ। ਬੱਚੇ ਦੇ ਪਿਤਾ ਪਰਮਿੰਦਰ ਸਿੰਘ ਨੇ ਬੱਚੇ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿਚ ਦਰਜ ਹੋਣ ਤੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਹੈ

ਜਿਸ ਨੇ ਬੱਚੇ ਨੂੰ ਇਹ ਮਾਣ ਬਖਸ਼ਿਆ ਹੈ। ਉਨ੍ਹਾਂ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਦੋਸਤ ਯੋਗੇਸ਼ ਸ਼ਰਮਾ ਨੇ ਉਨ੍ਹਾਂ ਨੂੰ ਨਾਮ ਦਰਜ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ ਸੀ। ਪਰਮਿੰਦਰ ਸਿੰਘ ਦੇ ਦੋਸਤ ਨੂੰ ਇਸ ਬੱਚੇ ਤੇ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਨੂੰ ਉਮੀਦ ਹੈ ਕਿ ਇਹ ਬੱਚਾ ਆਪਣੇ ਪਰਿਵਾਰ ਅਤੇ ਮੁਲਕ ਦਾ ਨਾਮ ਰੌਸ਼ਨ ਕਰੇਗਾ। ਉਨ੍ਹਾਂ ਨੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *