ਕਨੇਡਾ ਦੀ ਗੋਰੀ ਕਰ ਰਹੀ ਪੰਜਾਬੀ ਪਤੀ ਲਈ ਦੁਆਵਾਂ, ਗੋਰੀ ਦਾ ਪਿਆਰ ਦੇਖ ਹਰ ਅੱਖ ਹੋਜੂ ਨਮ

ਕਈ ਵਾਰ ਹਾਦਸੇ ਦੌਰਾਨ ਇਨਸਾਨ ਦੀ ਹਾਲਤ ਅਜਿਹੀ ਹੋ ਜਾਂਦੀ ਹੈ ਕਿ ਉਹ ਜਿਉਂਦਾ ਹੋਇਆ ਵੀ ਕੋਈ ਹਰਕਤ ਨਹੀਂ ਕਰ ਸਕਦਾ ਸਗੋਂ ਮੰਜੇ ਨਾਲ ਲੱਗ ਕੇ ਪੈ ਜਾਂਦਾ ਹੈ। ਅਜਿਹੀ ਹੀ ਹਾਲਤ ਵਿਚ ਪਿਆ ਹੈ ਕੈਨੇਡਾ ਦੇ ਸਸਕਾਟੋਨ ਦੇ ਰਾਇਲ ਯੂਨੀਵਰਸਿਟੀ ਹਸਪਤਾਲ ਵਿੱਚ ਪੰਜਾਬੀ ਮੂਲ ਦਾ ਨੌਜਵਾਨ ਮਨਜਿੰਦਰ ਸਿੰਘ ਮਨੀ। ਉਸਾਰੀ ਦੇ ਕੰਮ ਵਿੱਚ ਲੱਗੇ ਮਨਜਿੰਦਰ ਸਿੰਘ ਮਨੀ ਨੂੰ 23 ਅਗਸਤ ਨੂੰ ਉਸ ਸਮੇਂ ਸੱਟ ਲੱਗੀ ਸੀ

ਜਦੋਂ ਲੱਕੜ ਦਾ ਖੜ੍ਹਾ ਕੀਤਾ ਇੱਕ ਢਾਂਚਾ ਉਸ ਦੇ ਉੱਤੇ ਡਿੱਗ ਪਿਆ। ਮਨਜਿੰਦਰ ਸਿੰਘ ਮਨੀ ਇਕ ਘੰਟਾ ਇਸ ਭਾਰ ਥੱਲੇ ਦੱਬਿਆ ਰਿਹਾ । ਇਸ ਤੋਂ ਬਾਅਦ ਉਸ ਨੂੰ ਨਾਰਥ ਬੈਟਲ ਫੋਰਡ ਦੇ ਯੂਨੀਅਨ ਹਸਪਤਾਲ ਲਿਜਾਇਆ ਗਿਆ । ਜਿੱਥੋਂ ਉਸ ਨੂੰ ਸਸਕਾਟੋਨ ਦੇ ਰਾਇਲ ਯੂਨੀਵਰਸਿਟੀ ਹਸਪਤਾਲ ਭੇਜ ਦਿੱਤਾ ਗਿਆ ਕਿਉਂਕਿ ਉਸ ਦੀ ਰੀੜ੍ਹ ਦੀ ਹੱਡੀ ਕਈ ਥਾਂ ਤੋਂ ਟੁੱਟ ਗਈ ਸੀ। ਵੱਡੇ ਹਸਪਤਾਲ ਵਿੱਚ ਉਸ ਦੀ ਸਰਜਰੀ ਕਰਕੇ ਰੀੜ੍ਹ ਦੀ ਹੱਡੀ ਵਿੱਚ ਰਾਡ ਪਾਈ ਗਈ ਹੈ।

ਮਨਜਿੰਦਰ ਸਿੰਘ ਮਨੀ ਬੈੱਡ ਤੇ ਪਿਆ ਹੈ। ਡਾ ਉਸ ਦੀ ਗੋਰੀ ਪਤਨੀ ਅਮਾਂਡਾ ਸਿੰਘ ਨੂੰ ਪੱਕੇ ਤੌਰ ਤੇ ਇਹ ਨਹੀਂ ਕਹਿ ਰਹੇ ਕਿ ਉਸ ਦਾ ਪਤੀ ਮਨਜਿੰਦਰ ਸਿੰਘ ਮਨੀ ਦੁਬਾਰਾ ਤੋਂ ਚੱਲਣ ਫਿਰਨ ਦੇ ਯੋਗ ਹੋ ਜਾਵੇਗਾ ਜਾਂ ਨਹੀਂ। ਅਮਾਂਡਾ ਸਿੰਘ ਲਈ ਇਸ ਵੇਲੇ 3 ਸਾਲ ਅਤੇ 11 ਸਾਲ ਦੇ 2 ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਅਤੇ ਪਤੀ ਦੀ ਸਫ਼ਾਈ ਦੇ ਪ੍ਰਬੰਧ ਕਰਨਾ ਸੌਖਾ ਕੰਮ ਨਹੀਂ ਹੈ। ਅਮਾਂਡਾ ਸਿੰਘ ਦੀ ਭੈਣ ਲੀਜ਼ਾ ਨੇ ਮਨਜਿੰਦਰ ਸਿੰਘ ਦੇ ਪਰਿਵਾਰ ਦੀ ਮਦਦ ਲਈ 5 ਹਜ਼ਾਰ ਡਾਲਰ ਇਕੱਠੇ ਕਰਨ ਦਾ ਉਦੇਸ਼ ਰੱਖ ਕੇ ਗੋ ਫੰਡ ਮੀ ਪੇਜ਼ ਸਥਾਪਤ ਕੀਤਾ ਸੀ

ਪਰ ਉਸ ਨੂੰ ਉਮੀਦ ਤੋਂ ਵੱਧ ਸਫ਼ਲਤਾ ਮਿਲੀ ਅਤੇ 6200 ਤੋਂ ਵੀ ਜ਼ਿਆਦਾ ਡਾਲਰ ਇਕੱਠੇ ਹੋ ਗਏ। ਜ਼ਿਕਰਯੋਗ ਹੈ ਕਿ ਇਸ ਹਾਦਸੇ ਵਿਚ ਮਨਜਿੰਦਰ ਸਿੰਘ ਮਨੀ ਦੇ ਨਾਲ 2 ਹੋਰ ਵਿਅਕਤੀਆਂ ਦੇ ਵੀ ਸੱਟਾਂ ਲੱਗੀਆਂ ਸਨ। ਅਮਾਂਡਾ ਸਿੰਘ ਦੇ ਪਤੀ ਦੇ ਨਾਲ 2 ਹੋਰ ਵਿਅਕਤੀਆਂ ਦੇ ਵੀ ਸੱਟਾਂ ਲੱਗੀਆਂ ਸਨ। ਅਮਾਂਡਾ ਸਿੰਘ ਨੇ ਇਨ੍ਹਾਂ ਦੋ ਵਿਅਕਤੀਆਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਹੈ ਤਾਂ ਕਿ ਸਚਾਈ ਸਭ ਦੇ ਸਾਹਮਣੇ ਆ ਸਕੇ।

Leave a Reply

Your email address will not be published. Required fields are marked *