ਕੋਰਟ ਮੈਰਿਜ ਕਰਾਉਣ ਲਈ ਘਰੋਂ ਭੱਜੀ ਕੁੜੀ, ਪਿਓ ਨੇ ਰਸਤੇ ਚ ਹੀ ਪਾ ਲਿਆ ਘੇਰਾ, ਦੇਖੋ ਕੀ ਹੋਇਆ ਫੇਰ

ਜ਼ਿਲ੍ਹਾ ਅਦਾਲਤ ਰੋਪੜ ਦੇ ਬਾਹਰ ਉਸ ਸਮੇਂ ਹੰਗਾਮਾ ਮਚ ਗਿਆ ਜਦੋਂ ਇੱਕ ਲੜਕੀ ਨੂੰ ਉਸ ਦੇ ਪਰਿਵਾਰ ਨੇ ਫੜਨਾ ਚਾਹਿਆ ਪਰ ਲੜਕੀ ਅਤੇ ਉਸਦੇ ਨਾਲ ਇਕ ਲੜਕਾ ਦੌੜ ਕੇ ਅਦਾਲਤ ਵਿੱਚ ਜਾ ਵੜੇ। ਬਾਅਦ ਵਿਚ ਲੋਕਾਂ ਨੂੰ ਸਮਝ ਲੱਗੀ ਕਿ ਮਾਮਲਾ ਪਿਆਰ ਵਿਆਹ ਨਾਲ ਸਬੰਧਤ ਹੈ ਅਤੇ ਕੁੜੀ ਦੇ ਮਾਤਾ ਪਿਤਾ ਇਸ ਵਿਆਹ ਤੋਂ ਨਾਰਾਜ਼ ਹਨ। ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਵਕੀਲ ਨੇ ਉਨ੍ਹਾਂ ਦੀ ਨਾਬਾਲਗ ਧੀ ਦਾ ਧੱਕੇ ਨਾਲ ਵਿਆਹ ਕਰਵਾ ਦਿੱਤਾ ਹੈ।

ਉਹ ਸਿਰਫ਼ ਇੱਕ ਵਾਰ ਆਪਣੀ ਧੀ ਨੂੰ ਮਿਲਣਾ ਚਾਹੁੰਦੇ ਹਨ। ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਇੱਕ ਹੀ ਪਿੰਡ ਦੇ ਰਹਿਣ ਵਾਲੇ ਹਨ। ਮੁੰਡੇ ਵਾਲਾ ਪਰਿਵਾਰ ਉਨ੍ਹਾਂ ਦਾ ਗੁਆਂਢੀ ਹੈ। ਜੇਕਰ ਉਹ ਦੂਰ ਰਹਿੰਦੇ ਹੁੰਦੇ ਤਾਂ ਉਨ੍ਹਾਂ ਨੇ ਇਹ ਵਿਆਹ ਕਰ ਦੇਣਾ ਸੀ। ਕਾਫ਼ੀ ਜ਼ਿਆਦਾ ਹੰਗਾਮਾ ਹੋ ਜਾਣ ਕਾਰਨ ਪੁਲੀਸ ਵੀ ਮੌਕੇ ਤੇ ਪਹੁੰਚ ਗਈ। ਪੁਲੀਸ ਵੱਲੋਂ ਲੜਕੀ ਦੇ ਮਾਤਾ ਪਿਤਾ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਲੜਕੀ ਦੇ ਮਾਤਾ ਪਿਤਾ ਨੇ ਬਹੁਤ ਜ਼ੋਰ ਲਗਾਇਆ

ਕਿ ਇੱਕ ਵਾਰ ਲੜਕੀ ਉਨ੍ਹਾਂ ਨਾਲ ਗੱਲ ਕਰੇ ਪਰ ਉਹ ਆਪਣੀ ਕੋਸ਼ਿਸ਼ ਵਿਚ ਕਾਮਯਾਬ ਨਹੀਂ ਹੋ ਸਕੇ। ਪੁਲੀਸ ਨੇ ਉਨ੍ਹਾਂ ਨੂੰ ਇਕ ਪਾਸੇ ਬੈਠ ਜਾਣ ਦੀ ਸਲਾਹ ਦਿੱਤੀ। ਪੁਲੀਸ ਅਧਿਕਾਰੀ ਦੇ ਦੱਸਣ ਮੁਤਾਬਕ ਜ਼ਿਲ੍ਹਾ ਰੋਪੜ ਦੇ ਇੱਕ ਪਿੰਡ ਦੇ ਮੁੰਡੇ ਅਤੇ ਕੁੜੀ ਨੇ ਆਪਸ ਵਿੱਚ ਵਿਆਹ ਕਰਵਾ ਲਿਆ। ਇਨ੍ਹਾਂ ਨੇ ਸੁਰੱਖਿਆ ਲਈ ਜ਼ਿਲ੍ਹਾ ਅਦਾਲਤ ਵਿਚ ਅਪੀਲ ਦਾਇਰ ਕੀਤੀ ਸੀ। ਇਸ ਸਬੰਧ ਵਿਚ ਅਦਾਲਤ ਵਿਚ ਪੇਸ਼ ਹੋਣ ਲਈ ਆਏ ਸਨ। ਪੁਲੀਸ ਅਧਿਕਾਰੀ ਦਾ ਕਹਿਣਾ ਹੈ

ਕਿ ਇਸ ਦੌਰਾਨ ਲੜਕੀ ਦੇ ਮਾਤਾ ਪਿਤਾ ਅਤੇ ਭਰਾ ਨੂੰ ਇਸ ਦੀ ਭਿਣਕ ਪੈ ਗਈ ਅਤੇ ਉਹ ਅਦਾਲਤ ਵਿੱਚ ਪਹੁੰਚ ਗਏ। ਜਿਸ ਕਰਕੇ ਉਥੇ ਹੰਗਾਮਾ ਹੋ ਗਿਆ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਨੇ ਇਸ ਮਾਮਲੇ ਬਾਰੇ ਫੋਨ ਕਰ ਦਿੱਤਾ ਅਤੇ ਪੁਲੀਸ ਮੌਕੇ ਤੇ ਪਹੁੰਚ ਗਈ। ਪੁਲੀਸ ਨੂੰ ਪਤਾ ਲੱਗਾ ਹੈ ਕਿ ਲੜਕੀ ਦੇ ਪਰਿਵਾਰ ਨੇ ਲੜਕੇ ਅਤੇ ਲੜਕੀ ਨਾਲ ਹੱਥੋਪਾਈ ਕੀਤੀ ਹੈ। ਅਜੇ ਪੁਲਿਸ ਨੂੰ ਕੋਈ ਦਰਖਾਸਤ ਨਹੀਂ ਮਿਲੀ। ਦਰਖਾਸਤ ਮਿਲਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Leave a Reply

Your email address will not be published. Required fields are marked *