ਚੱਲਦੀ ਕਾਰ ਨੂੰ ਲੱਗੀ ਜਬਰਦਸਤ ਅੱਗ, ਦੇਖੋ ਕਿਵੇਂ ਸਕਿੰਟਾਂ ਚ ਸੜਕੇ ਹੋਈ ਸੁਆਹ

ਜਿਉਂ ਜਿਉਂ ਨਵੀਂਆਂ ਤਕਨੀਕਾਂ ਹੋਂਦ ਵਿੱਚ ਆ ਰਹੀਆਂ ਹਨ। ਤਿਉਂ ਤਿਉਂ ਮਨੁੱਖ ਲਈ ਸੁੱਖ ਸੁਵਿਧਾਵਾਂ ਵਧਦੀਆਂ ਜਾ ਰਹੀਆਂ ਹਨ ਪਰ ਇਸ ਦੇ ਨਾਲ ਨਾਲ ਮਨੁੱਖ ਨੂੰ ਕਈ ਹਾਲਾਤਾਂ ਨਾਲ ਵੀ ਨਿਪਟਣਾ ਪੈਂਦਾ ਹੈ। ਕਦੇ ਮਨੁੱਖ ਬਲਦ ਗੱਡਿਆਂ ਜਾਂ ਟਾਂਗਿਆਂ ਤੇ ਸਫ਼ਰ ਕਰਦਾ ਸੀ ਪਰ ਅੱਜਕੱਲ੍ਹ ਆਵਾਜਾਈ ਦੇ ਅਨੇਕਾਂ ਸਾਧਨ ਹੋਂਦ ਵਿੱਚ ਆ ਚੁੱਕੇ ਹਨ। ਕਈ ਵਾਰ ਇਨ੍ਹਾਂ ਸਾਧਨਾਂ ਕਾਰਨ ਵਾਪਰੇ ਹਾਦਸੇ ਵੱਡੇ ਨੁਕਸਾਨ ਦਾ ਕਾਰਨ ਵੀ ਬਣਦੇ ਹਨ।

ਬਠਿੰਡਾ ਚੰਡੀਗਡ਼੍ਹ ਰੋਡ ਤੇ ਤਪਾ ਨੇੜੇ ਇਕ ਕਾਰ ਨੂੰ ਅੱਗ ਲੱਗ ਜਾਣ ਕਾਰਨ ਇਲਾਕੇ ਵਿੱਚ ਹੜਕੰਪ ਮੱਚ ਗਿਆ। ਇਸ ਰਸਤੇ ਤੇ ਆਵਾਜਾਈ ਬੰਦ ਹੋ ਗਈ। ਲੋਕਾਂ ਦੇ ਸਾਹਮਣੇ ਕਾਰ ਲਟ ਲਟ ਕਰਕੇ ਸੜ ਗਈ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ। ਕਾਰ ਵਿੱਚ ਸਵਾਰ ਦੋਵੇਂ ਦੋਸਤ ਸੁਰੱਖਿਅਤ ਹਨ। ਫਾਇਰ ਬ੍ਰਿਗੇਡ ਦੇ ਘਟਨਾ ਸਥਾਨ ਤੇ ਪਹੁੰਚਣ ਤੋਂ ਪਹਿਲਾਂ ਕਾਰ ਪੂਰੀ ਤਰ੍ਹਾਂ ਸੜ ਚੁੱਕੀ ਸੀ। ਕਾਰ ਮਾਲਕ ਹਰੀਸ਼ ਨੇ ਜਾਣਕਾਰੀ ਦਿੱਤੀ ਹੈ

ਕਿ ਉਹ ਆਪਣੇ ਦੋਸਤ ਨਾਲ ਕਾਰ ਵਿੱਚ ਸਵਾਰ ਹੋ ਕੇ ਆਪਣੀ ਮਾਸੀ ਨੂੰ ਮਿਲਣ ਰਾਜਪੁਰਾ ਜਾ ਰਿਹਾ ਸੀ। ਜਦੋਂ ਉਹ ਤਪਾ ਨੇੜੇ ਪਹੁੰਚੇ ਤਾਂ ਸੜਕ ਤੇ ਜਾ ਰਹੇ ਲੋਕਾਂ ਨੇ ਉਨ੍ਹਾਂ ਨੂੰ ਚੌਕਸ ਕੀਤਾ ਕਿ ਉਨ੍ਹਾਂ ਦੀ ਕਾਰ ਨੂੰ ਅੱਗ ਲੱਗ ਗਈ ਹੈ। ਜਿਸ ਕਰ ਕੇ ਉਹ ਕਾਰ ਨੂੰ ਰੋਕ ਕੇ ਦੋਵੇਂ ਹੀ ਜਲਦੀ ਨਾਲ ਕਾਰ ਵਿੱਚੋਂ ਬਾਹਰ ਆ ਗਏ। ਹਰੀਸ਼ ਦਾ ਕਹਿਣਾ ਹੈ ਕਿ ਕਾਰ ਦੀ ਕੀਮਤ ਲਗਪਗ 4-5 ਲੱਖ ਰੁਪਏ ਸੀ। ਇਸ ਤੋਂ ਇਲਾਵਾਂ ਕੁਝ ਦਸਤਾਵੇਜ਼ ਅਤੇ ਸਾਮਾਨ ਵੀ ਗੱਡੀ ਵਿੱਚ ਪਿਆ ਸੀ।

ਉਨ੍ਹਾਂ ਦੇ ਦੱਸਣ ਮੁਤਾਬਕ ਕਿਸੇ ਤਰ੍ਹਾਂ ਇੰਜਣ ਨੂੰ ਅੱਗ ਲੱਗ ਗਈ ਜੋ ਸਾਰੀ ਗੱਡੀ ਵਿੱਚ ਫੈਲ ਗਈ ਪਰ ਉਨ੍ਹਾ ਨੂੰ ਕੁਝ ਸਮਝ ਨਹੀਂ ਲੱਗੀ। ਹਰੀਸ਼ ਨੂੰ ਸ਼ਿਕਵਾ ਹੈ ਕਿ ਫਾਇਰ ਬ੍ਰਿਗੇਡ ਦੀ ਗੱਡੀ ਲਗਪਗ ਪੌਣਾ ਘੰਟਾ ਬਾਅਦ ਆਈ। ਜੇਕਰ ਫਾਇਰ ਬ੍ਰਿਗੇਡ ਸਮੇਂ ਸਿਰ ਪਹੁੰਚ ਜਾਂਦੀ ਤਾਂ ਹੋ ਸਕਦਾ ਹੈ ਉਨ੍ਹਾਂ ਦਾ ਨੁਕਸਾਨ ਘੱਟ ਹੁੰਦਾ। ਗਨੀਮਤ ਇਹ ਰਹੀ ਕਿ ਇਸ ਮਾਮਲੇ ਵਿੱਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।

Leave a Reply

Your email address will not be published. Required fields are marked *